ਗੁਜਰਾਤ ’ਚ ਇਕ ਹੋਰ ਈ-ਸਕੂਟਰ ’ਚ ਲੱਗੀ ਅੱਗ
Saturday, Jun 18, 2022 - 05:22 PM (IST)
ਨਵੀਂ ਦਿੱਲੀ– ਇਲੈਕਟ੍ਰਿਕ ਵਾਹਨ (ਈ. ਵੀ.) ਉਦਯੋਗ ਨਵੇਂ ਸਰਕਾਰੀ ਗੁਣਵੱਤਾ ਕੇਂਦਰਿਤ ਦਿਸ਼ਾ-ਨਿਰਦੇਸ਼ਾਂ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਇਸੇ ਦੌਰਾਨ ਗੁਜਰਾਤ ਵਿਚ ਇਕ ਹੋਰ ਈ-ਸਕੂਟਰ ਵਿਚ ਅੱਗ ਲੱਗ ਗਈ। ਜਿਵੇਂ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ, ਅੱਗ ਦੀ ਘਟਨਾ ਵੀਰਵਾਰ ਨੂੰ ਪਾਟਨ ਜ਼ਿਲੇ ਦੇ ਸੁਵਿਧਾਨਾਥ ਸੁਸਾਇਟੀ ਦੇ ਇਕ ਘਰ ਵਿਚ ਉਸ ਸਮੇਂ ਵਾਪਰੀ, ਜਦੋਂ ਪਿਓਰ ਈ. ਵੀ. ਦੇ ਈਪਲੂਟੋ 7ਜੀ ਈ-ਸਕੂਟਰ ਨੂੰ ਚਾਰਜ ਕੀਤਾ ਜਾ ਰਿਹਾ ਸੀ।
ਵੀਡੀਓ ਵਿਚ ਸਕੂਟਰ ਨੂੰ ਅੱਗ ਦੀਆਂ ਲਪਟਾਂ ਵਿਚ ਘਿਰੇ ਹੋਏ ਦੇਖਿਅਾ ਜਾ ਸਕਦਾ ਹੈ ਅਤੇ ਚਾਰਜਰ ਉਸ ਸਮੇਂ ਵੀ ਈ-ਸਕੂਟਰ ਵਿਚ ਪਲੱਗ ਕੀਤਾ ਹੋਇਆ ਨਜ਼ਰ ਆ ਰਿਹਾ ਸੀ। ਇਸ ਘਟਨਾ ਚੱਕਰ ਵਿਚ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ। ਪਿਓਰ ਐਨਰਜੀ ਦੇ ਇਲੈਕਟ੍ਰਿਕ ਸਕੂਟਰ ਵਿਚ ਅੱਗ ਲੱਗਣ ਦੀ ਇਹ 5ਵੀਂ ਘਟਨਾ ਹੈ।