PUBG ਮੋਬਾਈਲ ਨੇ ਗੂਗਲ ਪਲੇਅ ਸਟੋਰ ''ਤੇ ਪਾਰ ਕੀਤਾ 10 ਕਰੋੜ ਡਾਊਨਲੋਡ ਦਾ ਆਂਕੜਾ
Tuesday, Oct 16, 2018 - 05:07 PM (IST)
ਗੈਜੇਟ ਡੈਸਕ- Tencent Games ਲਈ PUBG ਗੇਮ ਕਾਫ਼ੀ ਸਫਲ ਗੇਮ ਰਹੀ ਹੈ। ਪਰ ਇਸ ਨੇ ਅਸਲੀ ਕਾਮਯਾਬੀ ਗੇਮ ਦੇ ਮੋਬਾਈਲ ਵਰਜ਼ਨ ਨੂੰ ਲਾਂਚ ਕਰਨ ਤੋਂ ਬਾਅਦ ਮਿਲੀ ਹੈ । ਕੰਪਨੀ ਨੇ ਜਿਵੇਂ ਹੀ ਇਸ ਗੇਮ ਦਾ ਮੋਬਾਈਲ ਵਰਜ਼ਨ ਲਾਂਚ ਕੀਤੀ ਗੇਮ ਦੇ ਨਾਲ ਤੇਜੀ ਨਾਲ ਲੱਖਾਂ ਕਰੋੜਾਂ ਪਲੇਅਰਸ ਇਸ ਗੇਮ ਨਾਲ ਜੁੜਦੇ ਚੱਲੇ ਗਏ। ਕੰਪਨੀ ਨੇ 'ਚ 'ਚ ਕਈ ਵਾਰ ਗੇਮ ਦੇ ਐਕਟਿਵ ਪਲੇਅਰਸ ਦੀ ਗਿਣਤੀ ਦੇ ਰਿਕਾਰਡ ਨੂੰ ਸ਼ੇਅਰ ਵੀ ਕੀਤਾ ਹੈ।
ਹੁਣ ਕੰਪਨੀ ਨੇ ਇਕ ਹੋਰ ਰਿਕਾਰਡ ਸ਼ੇਅਰ ਕੀਤਾ ਹੈ ਜਿਸ 'ਚ ਗੇਮ ਨੂੰ ਗੂਗਲ ਪਲੇਅ ਸਟੋਰ 'ਤੇ 100 ਮਿਲੀਅਨ ਮਤਲਬ 10 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਦੁਆਰਾ ਇੰਸਟਾਲ ਕਰਨ ਦੀ ਗੱਲ ਕਹੀ ਗਈ ਹੈ। ਗੇਮ ਨੂੰ Tencent Games ਨੇ ਡਿਵੈੱਲਪ ਕੀਤਾ ਹੈ ਤੇ ਇਹ 2018 ਦਾ ਸਭ ਤੋਂ ਪਾਪੂਲਰ ਗੇਮ ਹੈ। ਗੇਮ ਲਗਭਗ ਸਾਰਿਆਂ ਗੇਮਿੰਗ ਪਲੇਟਫਾਰਮ ਲਈ ਮੌਜੂਦ ਹੈ।
ਗੂਗਲ ਪਲੇਅ ਸਟੋਰ 'ਤੇ ਲਿਸਟਿੰਗ 'ਚ PUBG ਮੋਬਾਈਲ ਡਿਸਕ੍ਰਿਪਸ਼ਨ 'ਤੇ ਦੇਖਣ 'ਤੇ ਇਹ ਗੱਲ ਕੰਫਰਮ ਹੁੰਦੀ ਹੈ ਕਿ ਗੇਮ ਨੇ ਸਹੀ 'ਚ 10 ਕਰੋੜ ਡਾਊਨਲੋਡ ਦਾ ਸੰਖਿਆ ਪਾਰ ਕੀਤਾ ਹੈ। ਇਹ ਇਕ ਐਪ ਲਈ ਕਾਫ਼ੀ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਗੇਮ ਪਲੇਅ ਸਟੋਰ ਦੇ ਟਾਪ 10 ਫਰੀ ਗੇਮਜ਼ ਤੇ ਸਭ ਤੋਂ ਜ਼ਿਆਦਾ ਪਾਪੂਲਰ ਗੇਮਜ਼ ਦੀ ਲਿਸਟ 'ਚ ਵੀ ਸ਼ਾਮਿਲ ਹੈ।
PUBG ਮੋਬਾਈਲ ਨੇ ਹਾਲ ਹੀ 'ਚ ਆਪਣੇ 20 ਕਰੋੜ ਤੋਂ ਜ਼ਿਆਦਾ ਐਕਟਿਵ ਯੂਜ਼ਰ ਹੋਣ ਦੀ ਗੱਲ ਵੀ ਕਹੀ ਸੀ। ਇਸ ਤੋਂ ਇਲਾਵਾ ਕੰਪਨੀ ਨੇ ਹਾਲ ਹੀ 'ਚ ਰਿਲੀਜ ਕੀਤੀ ਗਈ 0.8.0 ਅਪਡੇਟ 'ਚ ਨਵਾਂ Sanhok ਮੈਪ ਵੀ ਐਡ ਕੀਤਾ ਸੀ, ਜਿਸ ਦੇ ਨਾਲ ਗੇਮ ਅਤੇ ਜ਼ਿਆਦਾ ਦਿਲਚਸਪ ਹੋ ਗਿਆ ਹੈ। ਹੁਣ ਜਲਦ ਹੀ ਗੇਮ ਦੀ ਨਵੀਂ 0.9.0 ਅਪਡੇਟ ਵੀ ਸਾਰੇ ਯੂਜ਼ਰਸ ਲਈ ਰੋਲ-ਆਊਟ ਹੋਣ ਵਾਲੀ ਹੈ, ਜੋ ਗੇਮ 'ਚ ਹੋਰ ਵੀ ਕਈ ਨਵੇਂ ਫੀਚਰਸ ਲੈ ਕੇ ਆਵੇਗੀ।
