ਅੱਜ ਤੋਂ ਭਾਰਤ ''ਚ ਸ਼ੁਰੂ ਹੋਈ OnePlus 8 ਸੀਰੀਜ਼ ਦੀ ਪ੍ਰੀ-ਬੁਕਿੰਗ, ਜਾਣੋ ਕੀਮਤ

04/29/2020 11:03:47 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਹਾਲ ਹੀ 'ਚ ਆਪਣੀ ਵਨਪਲੱਸ 8 ਸੀਰੀਜ਼ ਦੇ ਨਵੇਂ ਸਮਾਰਟਫੋਨਸ ਨੂੰ ਲਾਂਚ ਕੀਤਾ ਹੈ। ਭਾਰਤ 'ਚ ਇਸ ਸੀਰੀਜ਼ ਦੀ ਪ੍ਰੀ-ਬੁਕਿੰਗ 29 ਅਪ੍ਰੈਲ ਭਾਵ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ। ਗਾਹਕ ਇਸ ਸੀਰੀਜ਼ ਦੇ ਵਨਪਲੱਸ 8 ਅਤੇ 8 ਪ੍ਰੋ ਸਮਾਰਟਫੋਨਸ ਨੂੰ ਸ਼ਾਨਦਾਰ ਆਫਰ ਨਾਲ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਖਰੀਦ ਸਕਣਗੇ।

ਕੀਮਤ
ਵਨਪਲੱਸ 8

6GB RAM + 128GB ਇੰਟਰਨਲ ਸਟੋਰੇਜ਼ ਵੇਰੀਐਂਟੀ ਦੀ ਕੀਮਤ 41,999 ਰੁਪਏ
8GB RAM + 128GB ਇੰਟਰਨਲ ਸਟੋਰੇਜ਼ ਵੇਰੀਐਂਟੀ ਦੀ ਕੀਮਤ 44,999 ਰੁਪਏ
12GB RAM+128GB ਇੰਟਰਨਲ ਸਟੋਰੇਜ਼ ਵੇਰੀਐਂਟੀ ਦੀ ਕੀਮਤ 49,999 ਰੁਪਏ

ਵਨਪਲੱਸ 8 ਪ੍ਰੋ
8GB RAM + 128GB ਇੰਟਰਨਲ ਸਟੋਰੇਜ਼ ਵੇਰੀਐਂਟੀ ਦੀ ਕੀਮਤ 54,999 ਰੁਪਏ
12GB RAM + 256GB ਇੰਟਰਨਲ ਸਟੋਰੇਜ਼ ਵੇਰੀਐਂਟੀ ਦੀ ਕੀਮਤ 59,999 ਰੁਪਏ

ਵਨਪਲੱਸ 8 ਪ੍ਰੋ 'ਚ 120 Hz ਦੇ ਰਿਫ੍ਰੇਸ਼ ਰੇਟ ਨੂੰ ਸਪੋਰਟ ਕਰਨ ਵਾਲੀ 6.78 ਇੰਚ ਦੀ AMOLED  ਡਿਸਪਲੇਅ ਦਿੱਤੀ ਗਈ ਹੈ, ਜੋ ਸਾਧਾਰਣ 60Hz ਡਿਸਪਲੇਅ ਤੋਂ ਦੋਗੁਣੀ ਵਾਰ ਰਿਫ੍ਰੇਸ਼ ਹੁੰਦੀ ਹੈ। ਉੱਥੇ ਵਨਪਲੱਸ 8 'ਚ 6.55 ਇੰਚ ਦੀ ਡਿਸਪਲੇਅ ਮਿਲੀ ਹੈ। ਇਹ ਦੋਵੇਂ ਹੀ ਫੋਨਸ OxygenOS 'ਤੇ ਕੰਮ ਕਰਦੇ ਹਨ ਅਤੇ ਇਹ IP68 ਵਾਟਰ ਅਤੇ ਡਸਟ ਰਜਿਸਟੈਂਟ ਹਨ।

ਕੈਮਰਾ
ਵਨਪਲੱਸ 8 ਪ੍ਰੋ 'ਚ ਦੋ 48 ਮੈਗਾਪਿਕਸਲ ਦੇ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਕ ਟੈਲੀਫੋਟੋ ਸ਼ੂਟਰ ਵੀ ਮੌਜੂਦ ਹੈ। ਉੱਥੇ ਵਨਪਲੱਸ 8 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ+16 ਮੈਗਾਪਿਕਸਲ ਅਲਟਰਾ ਵਾਇਡ ਅਤੇ ਇਕ 5 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਦਿੱਤਾ ਗਿਆ ਹੈ।

ਜ਼ਿਆਦਾ ਸਮਰਥਾ ਵਾਲੀ ਬੈਟਰੀ
ਵਨਪਲੱਸ 8 ਪ੍ਰੋ 'ਚ 4510mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਇਹ 30 ਮਿੰਟ 'ਚ 50 ਫੀਸਦੀ ਤਕ ਚਾਰਜ ਹੋ ਜਾਵੇਗੀ। ਉੱਥੇ ਵਨਪਲੱਸ 8 'ਚ 4300mAh ਦੀ ਬੈਟਰੀ ਮਿਲੇਗੀ।


Karan Kumar

Content Editor

Related News