ਡ੍ਰੋਨਸ ਦਾ ਭਵਿੱਖ ਬਣ ਕੇ ਸਾਹਮਣੇ ਆਇਆ PowerEgg (ਵੀਡੀਓ)

Sunday, Feb 14, 2016 - 07:06 PM (IST)

ਜਲੰਧਰ— ਡਰੋਨ ਰਿਮੋਟ ਨਾਲ ਚੱਲਣ ਵਾਲਾ ਅਜਿਹਾ ਯੰਤਰ ਹੈ ਜਿਸ ਦੀ ਵਰਤੋਂ ਜਗ੍ਹਾ ਦਾ ਮੁਆਇਨਾ ਕਰਨ ਦੇ ਨਾਲ ਵੀਡੀਓ ਆਦਿ ਕੈਪਚਰ ਕਰਨ ਲਈ ਕੀਤੀ ਜਾਂਦੀ ਹੈ। ਇਨ੍ਹਾਂ ਡਰੋਨਸ ਨੂੰ ਅੱਗੇ ਲੈ ਕੇ ਜਾਣ ਦੇ ਮਕਸਦ ਨਾਲ Powervision ਰੋਬੋਟ ਕੰਪਨੀ ਨੇ 18 ਮਹੀਨੇ ਲਗਾਤਾਰ ਵਿਕਾਸ ਕਰਕੇ ਇਕ ਪਾਵਰ ਐੱਗ (PowerEgg) ਨਾਂ ਦਾ ਕਵਾਡਕਾਪਟਰ ਬਣਾਇਆ ਹੈ ਜੋ ਇਕ ਅੰਡੇ ਦੀ ਤਰ੍ਹਾਂ ਦਿਖਾਈ ਦਿੰਦਾ ਹੈ। 
ਇਸ ਦੇ ਡਿਜ਼ਾਈਨ ਨੂੰ ਕੰਪੈਕਟ ਰੈਵੋਲਿਊਸ਼ਨਰੀ ਤਕਨੀਕ ਨਾਲ ਬਣਾਇਆ ਗਿਆ ਹੈ ਜਿਸ ਨਾਲ ਇਹ ਜ਼ਿਆਦਾ ਦੂਰੀ ਤੋਂ ਵੀ ਵੀਡੀਓ ਦਾ ਪ੍ਰਸਾਰਣ ਕਰ ਸਕੇਗਾ। PowerVision''s ਕੰਪਨੀ ਦਾ ਇਹ ਪਹਿਲਾ ਮੇਨਸਟ੍ਰੀਮ ਕਮਰਸ਼ੀਅਲ ਡਰੋਨ ਹੈ ਜਿਸ ਦਾ ਕੈਰਿੰਗ ਕੇਸ ਇਸ ਨੂੰ ਕਿਸੇ ਵੀ ਥਾਂ ''ਤੇ ਜਾ ਕੇ ਲੁਕਣ ਦੀ ਮਨਜ਼ੂਰੀ ਦੇਵੇਗਾ। 
ਇਸ ਡਰੋਨ ਦੇ ਹੇਠਾਂ 360 ਡਿਗਰੀ ਪੈਨੋਰਾਮਿਕ 4K HD ਕੈਮਰਾ ਦਿੱਤਾ ਗਿਆ ਹੈ ਜੋ ਤਿੰਨਾਂ ਐਕਸੈੱਸ ''ਤੇ ਘੰਮਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਨਾਲ ਜੋ ਰਿਮੋਟ ਕੰਟਰੋਲ ਦਿੱਤਾ ਜਾਵੇਗਾ ਉਸ ਨੂੰ ਚਲਾਉਣਾ ਕਾਫੀ ਆਸਾਨ ਹੋਵੇਗਾ ਤਾਂ ਜੋ ਲੋੜ ਪੈਣ ''ਤੇ ਕੋਈ ਵੀ ਇਸ ਨੂੰ ਆਸਾਨੀ ਨਾਲ ਚਲਾ ਸਕੇ। ਇਸ ਨਵੀਂ ਤਕਨੀਕ ਨਾਲ ਬਣੇ ਡਰੋਨ ਨੂੰ ਤੁਸੀਂ ਉੱਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।


Related News