ਘੱਟ ਕੀਮਤ 'ਚ ਖਰੀਦਣਾ ਚਾਹੁੰਦੇ ਹੋ ਪਾਵਰਬੈਂਕਸ ਤਾਂ ਇਹ ਹੈ ਬੈਸਟ ਆਪਸ਼ਨ

Sunday, Dec 17, 2017 - 10:11 PM (IST)

ਘੱਟ ਕੀਮਤ 'ਚ ਖਰੀਦਣਾ ਚਾਹੁੰਦੇ ਹੋ ਪਾਵਰਬੈਂਕਸ ਤਾਂ ਇਹ ਹੈ ਬੈਸਟ ਆਪਸ਼ਨ

ਨਵੀਂ ਦਿੱਲੀ—ਅੱਜ-ਕੱਲ ਹਰ ਵਿਅਕਤੀ ਲੇਟੈਸਟ ਫੀਚਰਸ ਨਾਲ ਲੈਸ ਸਮਾਰਟਫੋਨ ਚਾਹੁੰਦਾ ਹੈ। ਬੈਟਰੀ ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਵਧੀਆ ਤੋਂ ਵਧੀਆ ਸਮਾਰਟਫੋਨ 'ਚ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਮਾਰਕੀਟ 'ਚ ਬਹੁਤ ਸਾਰੇ ਪਾਵਰਬੈਂਕ ਉਪਲੱਬਧ ਹਨ ਜੋ ਵਧੀਆ ਬੈਟਰੀ ਪਾਵਰ ਦਿੰਦੇ ਹਨ ਇਸ ਖਬਰ 'ਚ ਤੁਹਾਨੂੰ ਅਜਿਹੇ ਪਾਵਰਬੈਂਕਸ ਬਾਰੇ ਦੱਸਾਂਗੇ ਜੋ ਘੱਟ ਕੀਮਤ 'ਚ ਸ਼ਾਨਦਾਰ ਫੀਚਰਸ ਨਾਲ ਆਉਂਦੇ ਹਨ।
Xiaomi Mi Power Bank 2i (20,000 mAh)
20,000 mAh ਦੀ ਬੈਟਰੀ ਨਾਲ ਲੈਸ ਇਹ ਪਾਵਰ ਬੈਂਕ ਦੀ ਕੀਮਤ 1,499 ਰੁਪਏ ਹੈ। ਇਹ ਹੈਂਡਸੈੱਟ 2i ਕਵਾਲਕਾਮ ਕਵਿਕ ਚਾਰਜ 3.0 ਨੂੰ ਸਪੋਰਟ ਕਰਦਾ ਹੈ। ਇਸ 'ਚ ਡਿਊਲ-usb ਆਓਟਪੁੱਟ ਦਿੱਤਾ ਗਿਆ ਹੈ। ਇਸ ਦੇ ਦੁਆਰਾ ਬਹੁਤ ਸਾਰੀਆਂ Devices ਨੂੰ ਚਾਰਜ ਕੀਤਾ ਜਾ ਸਕਦਾ ਹੈ। 
Honor 10,000 Power Bank
Honor 10,000 Power Bank 'ਚ 10,000 mah ਦੀ ਬੈਟਰੀ ਦਿੱਤੀ ਗਈ ਹੈ। ਇਸ ਪਾਵਰ ਦੀ ਕੀਮਤ 1,399 ਰੁਪਏ ਰੱਖੀ ਗਈ ਹੈ। ਇਸ ਦੀ ਬਾਡੀ Alluminium ਦੀ ਹੈ। ਨਾਲ ਹੀ ਇਸ 'ਚ ਮੈਟਲ ਕੇਸ ਯੂਜ਼ ਕੀਤਾ ਗਿਆ ਹੈ। ਇਸ 'ਚ 2 usb ਪੋਰਟ ਉਪਲੱਬਧ ਹੈ ਜਿਸ ਦੇ ਦੁਆਰਾ ਦੋ ਡਿਵਾਈਸਾਂ ਨੂੰ ਇਕ ਹੀ ਸਮੇਂ 'ਤੇ ਚਾਰਜ ਕੀਤਾ ਜਾ ਸਕਦਾ ਹੈ।
Lenovo PA 13000mAh Power Bank
Lenovo pa ਪਾਵਰਬੈਂਕ 3.7 V 10,000  mAh ਲਿਥਿਅਮ-ਪਾਲੀਮਰ ਬੈਟਰੀ ਨੂੰ ਸਪੋਰਟ ਕਰਦਾ ਹੈ। ਇਸ ਦੇ ਦੁਆਰਾ ਟੇਮਪਰੇਚਰ ਨੂੰ ਵੀ ਕੰਟੋਰਲ 'ਚ ਲਿਆਇਆ ਜਾ ਸਕਦਾ ਹੈ। 
intex 11,000mAh
ਇਸ 'ਚ 11,000 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਡਿਵਾਈਸ 3 USB ਪੋਰਟਸ ਨਾਲ ਲੈਸ ਹੈ। ਇਸ ਪਾਵਰ ਬੈਂਕ ਨਾਲ 3 ਡਿਵਾਈਸਸ ਨੂੰ ਇਕ ਹੀ ਸਮੇਂ ਚਾਰਜ ਕੀਤਾ ਜਾ ਸਕਦਾ ਹੈ। ਇਸ ਪਾਵਰ ਬੈਂਕ 'ਚ 1 ਸਾਲ ਦੀ ਗਾਰੰਟੀ ਵੀ ਦਿੱਤੀ ਜਾ ਰਹੀ ਹੈ। ਇਸ ਡਿਵਾਈਸ ਦੀ ਕੀਮਤ 999 ਰੁਪਏ ਹੈ। 


Related News