Portronics ਦਾ ਨਵਾਂ ਵਾਇਰਲੈੱਸ ਹੈੱਡਫੋਨ ਲਾਂਚ, ਇਕ ਘੰਟੇ ਦੀ ਚਾਰਜਿੰਗ ’ਚ 30 ਘੰਟੇ ਚੱਲੇਗੀ ਬੈਟਰੀ
Tuesday, Jul 12, 2022 - 06:29 PM (IST)
 
            
            ਗੈਜੇਟ ਡੈਸਕ– ਪੋਰਟ੍ਰੋਨਿਕਸ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਹੈੱਡਫੋਨ Portronics Muffs A ਨੂੰ ਲਾਂਚ ਕਰ ਦਿੱਤਾ ਹੈ। Muffs A ਵਾਇਰਲੈੱਸ ਹੈੱਡਫੋਨ ਦਮਦਾਰ ਆਡੀਓ ਕੁਆਲਿਟੀ ਅਤੇ ਪਾਵਰਫੁਲ ਬਾਸ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਇਕ ਵਾਰ ਫੁਲ ਚਾਰਜ ਕਰਨ ’ਤੇ 30 ਘੰਟਿਆਂ ਤਕ ਚਲਾਇਆ ਜਾ ਸਕਦਾ ਹੈ। ਇਸਦੀ ਲੁੱਕ ਫੰਕੀ ਹੈ ਅਤੇ ਇਹ ਕੰਫਰਟੇਬਲ ਡਿਜ਼ਾਈਨ ਦੇ ਨਾਲ ਆਉਂਦਾ ਹੈ। ਹੈੱਡਫੋਨ ਨੂੰ ਤਿੰਨ ਰੰਗਾਂ ’ਚ ਲਾਂਚ ਕੀਤਾ ਗਿਆ ਹੈ।
Portronics Muffs A ਦੀ ਕੀਮਤ
Portronics Muffs A ਵਾਇਰਲੈੱਸ ਹੈੱਡਫੋਨ ਨੂੰ ਤਿੰਨ ਰੰਗਾਂ- ਕਾਲੇ, ਲਾਲ ਅਤੇ ਨੀਲੇ ’ਚ ਲਾਂਚ ਕੀਤਾ ਗਿਆ ਹੈ। Portronics Muffs A ਦੀ ਕੀਮਤ 1,999 ਰੁਪਏ ਹੈ। ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਐਮਾਜ਼ੋਨ ਤੋਂ ਖ਼ਰੀਦਿਆ ਜਾ ਸਕਦਾ ਹੈ। ਇਹ ਹੈੱਡਫੋਨ ਆਫਲਾਈਨ ਸਟੋਰ ’ਤੇ ਵੀ ਉਪਲੱਬਧ ਹੈ। ਇਸ ਹੈੱਡਫੋਨ ਦੇ ਨਾਲ 12 ਮਹੀਨਿਆਂ ਦੀ ਵਾਰੰਟੀ ਵੀ ਮਿਲਦੀ ਹੈ।
ਹੈੱਡਫੋਨ ਦਾ ਡਿਜ਼ਾਈਨ ਐਰਗੋਨੋਮਿਕ ਹੈ। ਹੈੱਡਫੋਨ ’ਚ ਮੈਮਰੀ ਫੋਮ ਬੇਸਡ ਸਾਫਟ ਅਤੇ ਰਿਮੂਵੇਬਲ ਈਅਰ ਕੁਸ਼ਨ ਮਿਲਦਾ ਹੈ। ਇਸ ਵਿਚ 520mAh ਦੀ ਬੈਟਰੀ ਮਿਲਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਫੁਲ ਚਾਰਜ ਕਰਨ ’ਚ ਸਿਰਫ 55 ਮਿੰਟਾਂ ਦਾ ਸਮਾਂ ਲਗਦਾ ਹੈ। ਹੈੱਡਫੋਨ ’ਚ ਚਾਰਜਿੰਗ ਲਈ ਯੂ.ਐੱਸ.ਬੀ.-ਸੀ ਪੋਰਟ ਦਿੱਤਾ ਗਿਆ ਹੈ ਅਤੇ ਇਸ ਵਿਚ 30 ਘੰਟਿਆਂ ਦਾ ਲੰਬਾ ਬੈਟਰੀ ਬੈਕਅਪ ਦਿੱਤਾ ਗਿਆ ਹੈ।
Portronics Muffs A ’ਚ 40mm ਡ੍ਰਾਈਵਰਸ ਦਿੱਤੇ ਗਏ ਹਨ, ਜੋ ਸਟ੍ਰੋਂਗ ਬਾਸ ਅਤੇ ਕ੍ਰਿਪਸ ਟ੍ਰੇਬਲਸ ਦਾ ਆਊਟਪੁਟ ਦਿੰਦੇ ਹਨ। ਹੈੱਡਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਬਲੂਟੁੱਥ v5.2, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਹੈੱਡਫੋਨ ਜੈੱਕ ਦਿੱਤਾ ਗਿਆ ਹੈ. ਇਸ ਵਿਚ IPX5 ਰੇਟਿੰਗ ਮਿਲਦੀ ਹੈ ਜੋ ਹੈੱਡਫੋਨ ਨੂੰ ਪਾਣੀ, ਪਸੀਨੇ ਅਤੇ ਧੂੜ ’ਚ ਖਰਾਬ ਹੋਣ ਤੋਂ ਬਚਾਉਂਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            