Portronics ਨੇ ਲਾਂਚ ਕੀਤਾ ਨਵਾਂ ਬਲੂਟੁੱਥ ਸਪੀਕਰ Dome
Friday, Dec 30, 2016 - 02:46 PM (IST)

ਜਲੰਧਰ- ਨਵੇਂ ਸਾਲ ਦੀ ਸ਼ੁਰੂਆਤ ਦੇ ਖਾਸ ਮੌਕੇ ਤੇ Portronics ਨੇ ਆਪਣਾ ਨਵਾਂ ਬਲੂਟੁੱਥ ਸਪੀਕਰ Dome ਪੇਸ਼ ਕੀਤਾ ਹੈ। ਇਸ ਨੂੰ ਤੁਸੀਂ ਆਨਲਾਈਨ ਅਤੇ ਆਫਲਾਈਨ ਸਟੋਰਸ ਤੋਂ ਲੈ ਸਕਦੇ ਹੋ। ਇਸ ਦੇ ਨਾਲ ਹੀ ਇਹ ਗ੍ਰੇ ਅਤੇ ਬ੍ਰਰਾਉਨ ਰੰਗ ''ਚ ਉਪਲੱਬਧ ਹੈ। ਇਸਦੀ ਕੀਮਤ 2,499 ਰੁਪਏ ਹੈ।
ਇਸ ਸਪੀਕਰ ''ਚ embroidered-cotton ਕਲਾਥ ਟੈਕਸਚਰ ਦਿੱਤਾ ਗਿਆ ਹੈ ਅਤੇ ਇਸ ਨੂੰ ਡੋਮ ਦੀ ਸ਼ੇਪ ਦਿੱਤੀ ਗਈ ਹੈ। ਇਸ ਨੂੰ 180 ਡਿਗਰੀ ਫੋਲਡੇਬਲ ਰਿੰਗ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਇਸ ਨੂੰ ਕਿਤੇ ਵੀ ਲਟਕਾਇਆ ਜਾ ਸਕਦਾ ਹੈ। ਇਸ ਸਪੀਕਟ ਨੂੰ ਸਮਾਰਟਫ਼ੋਨ ਅਤੇ ਹੋਰ ਕਿਸੇ ਵੀ ਬਲੂਟੁੱਥ ਡਿਵਾਇਸ ਨਾਲ ਕੁਨੈੱਕਟ ਕਰ ਸਕਦੇ ਹੋ। ਇਸ ''ਚ 3.5mm ਦਾ ਆਕਸ ਪੋਰਟ ਵੀ ਮਿਲ ਰਿਹਾ ਹੈ। ਇਸ ਨੂੰ ਇਕ ਸਪੀਕਰਫ਼ੋਨ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਬਿਲਟ-ਇਨ-ਮਾਇਕ੍ਰੋਫ਼ੋਨ ਦੇ ਨਾਲ ਲੈਸ ਹੈ। ਇਸਦੇ ਦੋ 5W ਸਪੀਕਰ ਦਿੱਤੇ ਗਏ ਹਨ।
ਇਸ ''ਚ 2000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਇਸ ਦਾ ਵਜਨ 260 ਗਰਾਮ ਹੈ। ਇਸ ਦਾ ਸਿਗਨਲ ਰੈਟੀਓ 80dB ਹੈ ਜਿਸ ਦੀ ਫ੍ਰੀਕਵੇਂਸੀ ਰੇਂਜ 90khz ਤੋਂ 20khz ਹੈ। ਵਾਲਿਊਮ ਕੰਟਰੋਲਰ ਰਾਕਰ ਸਵਿੱਚ ਵੀ ਦਿੱਤਾ ਗਿਆ ਹੈ। ਇਸ ''ਚ ਮਿਊਜਿਕ ਪਲੇਬੈਕ ਕੰਟਰੋਲ ਵੀ ਦਿੱਤਾ ਗਿਆ ਹੈ।