4500 ਰੁਪਏ ਤੋਂ ਵੀ ਘੱਟ ’ਚ ਪੋਰਟੋਨਿਕਸ ਨੇ ਭਾਰਤ ’ਚ ਲਾਂਚ ਕੀਤੀ ਨਵੀਂ ਸਾਊਂਡਬਾਰ
Thursday, Dec 16, 2021 - 10:57 AM (IST)
ਗੈਜੇਟ ਜੈਸਕ– ਗੈਜੇਟ ਅਤੇ ਸਮਾਰਟਫੋਨ ਅਸੈਸਰੀਜ਼ ਨਿਰਮਾਤਾ ਕੰਪਨੀ ਪੋਰਟੋਨਿਕਸ ਨੇ ਆਪਣੀ ਨਵੀਂ ਸਾਊਂਡਬਾਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਤੁਹਾਡੇ ਘਰ ’ਚ ਆਯੋਜਿਤ ਪਾਰਟੀ ਨੂੰ ਸ਼ਾਨਦਾਰ ਬਣਾਉਣ ਲਈ ਸਾਊਂਡ ਸਲਿਕ III ਸਾਊਂਡਬਾਰ ਨੂੰ ਲਿਆਇਆ ਗਿਆ ਹੈ। ਇਸ ਸਾਊਂਡਬਾਰ ਦੇ ਨਾਲ ਤੁਸੀਂ ਕੁਆਲਿਟੀ ਮਿਊਜ਼ਿਕ ਦਾ ਮਜ਼ਾ ਲੈ ਸਕੋਗੇ।
ਡੀਪ ਬਾਸ ਸ਼ਾਨਦਾਰ ਵੋਕਲਸ ਅਤੇ ਕ੍ਰਿਸਪ ਸਾਊਂਡ ਦੇ ਨਾਲ ਇਹ ਸਾਊਂਡਬਾਰ ਆਡੀਓ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰੇਗੀ। ਇਸਦੇ 2 ਡ੍ਰਾਈਵਰ ਯੂਨਿਟਸ 80 ਵਾਟ ਦਾ ਸਾਊਂਡ ਆਊਟਪੁਟ ਦਿੰਦੇ ਹਨ ਅਤੇ 3ਡੀ ਸਾਊਂਡ ਦਾ ਅਨੁਭਵ ਪ੍ਰਦਾਨ ਕਰਦੇ ਹਨ। ਸਾਊਂਡਬਾਰ ਬੇਹੱਦ ਸਟਾਈਲਿਸ਼ ਹੈ ਜੋ ਆਪਣੀ ਪ੍ਰੀਮੀਅਮ ਫਿਨਿਸ਼ ਦੇ ਨਾਲ ਤੁਹਾਡੇ ਲਿਵਿੰਗ ਰੂਮ ਦੀ ਖੂਬਸੂਰਤੀ ’ਚ ਚਾਰ ਚੰਨ ਲਗਾ ਦੇਵੇਗਾ।
ਮਲਟੀਪਲ ਕੁਨੈਕਟੀਵਿਟੀ ਦੇ ਨਾਲ ਯੂਜ਼ਰ ਸਾਊਂਡਬਾਰ ਨੂੰ ਬਲੂਟੁੱਥ 5.0 ਨਾਲ ਕਿਸੇ ਵੀ ਟੀ.ਵੀ., ਲੈਪਟਾਪ, ਟੈਬ ਜਾਂ ਸਮਾਰਟਫੋਨ ਨਾਲ ਕੁਨੈਕਟ ਕਰ ਸਕਦੇ ਹਨ। ਜਿਨ੍ਹਾਂ ਲੋਕਾਂ ਨੂੰ ਸਿਰਫ ਪਲੱਕ ਐਂਡ ਪਲੇਅ ਕਰਨਾ ਪਸੰਦ ਹੈ, ਉਨ੍ਹਾਂ ਲਈ ਇਹ ਸਾਊੰਡਬਾਰ MP3/WMA ਡਿਊਲ ਫੋਰਮੇਟ ਡੀਕੋਡਿੰਗ ਨਾਲ ਯੂ.ਐੱਸ.ਬੀ. ਰੀਡਰ ਨੂੰ ਸਪੋਰਟ ਕਰਦੀ ਹੈ।
ਇਸ ਸਾਊਂਡਬਾਰ ਦੀ 10 ਮੀਟਰ ਵਾਇਰਲੈੱਸ ਰੇਂਜ ਦੇ ਨਾਲ ਤੁਸੀਂ ਆਪਣੇ ਘਰ ਦੇ ਹਰ ਕੋਨੇ ’ਚ ਸਿਨੇਮਾ ਵਰਗੇ ਆਡੀਓ ਦਾ ਮਜ਼ਾ ਲੈ ਸਕਦੇ ਹੋ। ਇਹ ਪੋਰਟੇਬਲ, ਸਲੀਕ ਅਤੇ ਇਸਦਾ ਭਾਰ ਸਿਰਫ 1.85 ਕਿਲੋਗ੍ਰਾਮ ਹੈ, ਤਾਂ ਤੁਸੀਂ ਆਸਾਨੀ ਨਾਲ ਇਸ ਨੂੰ ਆਪਣੇ ਨਾਲ ਕਿਤੇ ਵੀ ਲੈ ਕੇ ਜਾ ਸਕਦੇ ਹੋ।
ਪਿਓਰ ਸਾਊਂਡ ਸਲਿਕ 3 ਦੀਆਂ ਤਾਰਾਂ ’ਚ ਉਲਝਣ ਦੀ ਚਿੰਤਾ ਵੀ ਤੁਹਾਨੂੰ ਨਹੀਂ ਸਤਾਏਗੀ। ਇਸ ਦੇ ਨਾਲ ਤੁਸੀਂ ਆਡੀਓ ਦਾ ਸ਼ਾਨਦਾਰ ਅਨੁਭਵ ਪਾ ਸਕਦੇ ਹੋ। ਇਹ ਯੂਜ਼ਰ ਨੂੰ ਕੁਨੈਕਟੀਵਿਟੀ ਦੇ ਕਈ ਆਪਸ਼ਨ ਦਿੰਦਾ ਹੈ। HDMI, USB, 3.5MM ਆਕਸ ਅਤੇ ਆਪਟਿਕਲ ਇਨਪੁਟ ਮੋਡਸ ਦੇ ਨਾਲ ਕੰਪੈਟਿਬਲ ਹੈ।
ਕੀਮਤ ਤੇ ਉਪਲੱਬਧਤਾ
ਪੋਰਟੋਨਿਕਸ ਸਾਊਂਡ ਸਲਿਕ 4199 ਰੁਪਏ ਦੀ ਕੀਮਤ ’ਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਹੋਰ ਆਨਲਾਈਨ ਅਤੇ ਆਫਲਾਈਨ ਸਟੋਰਾਂ ’ਤੇ ਉਪਲੱਬਧ ਕੀਤਾ ਗਿਆ ਹੈ। ਆਕਰਸ਼ਕ ਕਾਲੇ ਰੰਗ ਦਾ ਇਹ ਪ੍ਰੋਡਕਟ 12 ਮਹੀਨਿਆਂ ਦੀ ਵਾਰੰਟੀ ਨਾਲ ਆਉਂਦਾ ਹੈ।