ਬਾਲਟੀ ਕਰੇਗੀ ਵਾਸ਼ਿੰਗ ਮਸ਼ੀਨ ਦਾ ਕੰਮ, ਸਸਤੀ ਕੀਮਤ ’ਚ ਉਪਲੱਬਧ ਹੈ ਇਹ ਡਿਵਾਈਸ

Wednesday, Jun 22, 2022 - 11:14 AM (IST)

ਗੈਜੇਟ ਡੈਸਕ– ਵਾਸ਼ਿੰਗ ਮਸ਼ੀਨ ਨਾਲ ਕਾਫੀ ਆਸਾਨੀ ਨਾਲ ਕੱਪੜੇ ਸਾਫ ਕੀਤੇ ਜਾ ਸਕਦੇ ਹਨ। ਇਸ ਨਾਲ ਤੁਹਾਨੂੰ ਕੱਪੜਿਆਂ ਨੂੰ ਹੱਥ ਨਾਲ ਰਗੜਨਾ ਨਹੀਂ ਪੈਂਦਾ ਪਰ ਇਕੱਲੇ ਰਹਿ ਰਹੇ ਲੋਕ ਨਵੀਂ ਵਾਸ਼ਿੰਗ ਮਸ਼ੀਨ ਨਹੀਂ ਖਰੀਦਣਾ ਚਾਹੁੰਦੇ। ਇਸੇ ਕਾਰਨ ਉਹ ਵਾਰ-ਵਾਰ ਘਰ ਨੂੰ ਸ਼ਿਫਟ ਕਰਦੇ ਰਹਿੰਦੇ ਹਨ ਅਤੇ ਵਾਸ਼ਿੰਗ ਮਸ਼ੀਨ ’ਤੇ ਜ਼ਿਆਦਾ ਪੈਸੇ ਖਰਚ ਨਹੀਂ ਕਰਨਾ ਚਾਹੁੰਦੇ। 

ਘਰ ਦੀ ਸ਼ਿਫਟਿੰਗ ’ਚ ਵਾਸ਼ਿੰਗ ਮਸ਼ੀਨ ਨੂੰ ਵਾਰ-ਵਾਰ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਕਾਫੀ ਮੁਸ਼ਕਿਲ ਵਾਲਾ ਕੰਮ ਹੁੰਦਾ ਹੈ ਪਰ ਇਸ ਸਮੱਸਿਆ ਦਾ ਵੀ ਹੱਲ ਹੈ। ਜੇਕਰ ਤੁਸੀਂ ਘੱਟ ਪੈਸਿਆਂ ’ਚ ਇਕ ਪੋਰਟੇਬਲ ਵਾਸ਼ਿੰਗ ਮਸ਼ੀਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ Bucket Washing Machine ਨੂੰ ਖਰੀਦ ਸਕਦੇ ਹੋ। ਬਕੇਟ ਵਾਸ਼ਿੰਗ ਮਸ਼ੀਨ ਕਾਫੀ ਸਸਤੀ ਕੀਮਤ ’ਚ ਮਿਲ ਜਾਂਦੀ ਹੈ ਅਤੇ ਇਸਨੂੰ ਆਸਾਨੀ ਨਾਲ 1 ਤੋਂ 2 ਲੋਕਾਂ ਦੇ ਕੱਪੜਿਆਂ ਨੂੰ ਧੋਇਆ ਜਾ ਸਕਦਾ ਹੈ। ਇੱਥੇ ਤੁਹਾਨੂੰ ਅਜਿਹੀਆਂ ਹੀ ਕੁਝ ਬਕੇਟ ਵਾਸ਼ਿੰਗ ਮਸ਼ੀਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਨਲਾਈਨ ਜਾਂ ਆਫਲਾਈਨ ਖਰੀਦ ਸਕਦੇ ਹੋ।

Blaziken Portable Folding Washing Machine
ਇਸ ਪੋਰਟੇਬਲ ਫੋਲਡਿੰਗ ਵਾਸ਼ਿੰਗ ਮਸ਼ੀਨ ਨੂੰ ਤੁਸੀਂ ਈ-ਕਾਮਰਸ ਸਾਈਟ ਤੋਂ ਖਰੀਦ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ 2 ਕਿਲੋ ਤਕ ਦੇ ਕੱਪੜੇ ਨੂੰ ਆਸਾਨੀ ਨਾਲ ਧੋਇਆ ਜਾ ਸਕਦਾ ਹੈ। ਇਸਨੂੰ ਤੁਸੀਂ ਯਾਤਰਾ ਦੌਰਾਨ ਵੀ ਆਪਣੇ ਨਾਲ ਲੈ ਕੇ ਜਾ ਸਕਦੇ ਹੋ। 

ElectroSky Portable Bucket Washing Machine 
ਇਸ ਵਾਸ਼ਿੰਗ ਮਸ਼ੀਨ ਨੂੰ ਲਗਭਗ 2500 ਰੁਪਏ ’ਚ ਆਨਲਾਈਨ ਖਰੀਦਿਆ ਜਾ ਸਕਦਾ ਹੈ। ਇਸਦੀ ਵਰਤੋਂ ਕਰਨਾ ਕਾਫੀ ਆਸਾਨ ਹੈ। ਕੰਪਨੀ ਮੁਤਾਬਕ, ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਬਾਲਟੀ ’ਚ ਮਸ਼ੀਨ ਦੇ ਮਿਨੀਮਮ ਮਾਰਕ ਤਕ ਪਾਣੀ ਭਰਕੇ ਉਸ ਵਿਚ ਕੱਪੜੇ ਪਾਉਣੇ ਹਨ। ਫਿਰ ਉਸ ਵਿਚ ਡਿਟਰਜੇਂਟ ਪਾਊਡਰ ਮਿਲਾਉਣਾ ਹੈ। ਇਸਤੋਂ ਬਾਅਦ ਮਸ਼ੀਨ ਨੂੰ ਬਾਲਟੀ ’ਚ ਰੱਖ ਕੇ ਕਲੈਂਪ ਨੂੰ ਲਾਕ ਕਰ ਦੇਣਾ ਹੈ। ਇਸਤੋਂ ਬਾਅਦ ਬਾਲਟੀ ’ਚ ਕੱਪੜੇ ਪਾ ਦਿਓ। ਤੁਹਾਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਬਾਲਟੀ ’ਚ ਕੱਪੜੇ ਦਾ ਓਵਰਲੋਡ ਨਾ ਹੋਵੇ। ਫਿਰ ਤੁਸੀਂ ਮਸ਼ੀਨ ਨੂੰ ਚਾਲੂ ਕਰਕੇ ਕੱਪੜੇ ਸਾਫ ਕਰ ਸਕਦੇ ਹੋ।


Rakesh

Content Editor

Related News