ਪੋਰਸ਼ ਨੇ ਪੇਸ਼ ਕੀਤੀ 718 ਕੇਮੈਨ ਜੀਟੀ4 ਆਰ. ਐੱਸ., 2.54 ਕਰੋੜ ਰੁਪਏ ਹੈ ਇਸਦੀ ਕੀਮਤ
Thursday, Jan 26, 2023 - 12:05 PM (IST)
ਆਟੋ ਡੈਸਕ– ਪੋਰਸ਼ ਭਾਰਤ ’ਚ ਆਪਣੀ 75ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਕੰਪਨੀ ਨੇ ਮੁੰਬਈ ’ਚ ਫੈਸਟੀਵਲ ਆਫ ਡ੍ਰੀਮਜ਼ ਈਵੈਂਟ ਦਾ ਆਯੋਜਨ ਕੀਤਾ ਹੈ। ਇਵੈਂਟ ’ਤੇ ਨਿਰਮਾਤਾ ਨੇ ਪੋਰਸ਼ ਦੀ ਪੂਰੀ ਲਾਈਨਅੱਪ ਦਾ ਪ੍ਰਦਰਸ਼ਨ ਕੀਤਾ ਪਰ ਨਾਲ ਹੀ ਪੋਰਸ਼ 718 ਕੇਮੈਨ ਜੀਟੀ4 ਆਰ. ਐੱਸ. ਦਾ ਵੀ ਪਰਦਾਫਾਸ਼ ਕੀਤਾ। ਹਾਲਾਂਕਿ ਇਸ ਕਾਰ ਨੂੰ ਭਾਰਤੀ ਬਾਜ਼ਾਰ ’ਚ 2022 'ਚ 2.54 ਕਰੋੜ ਰੁਪਏ ਦੀ ਕੀਮਤ ’ਚ ਲਾਂਚ ਕੀਤਾ ਜਾ ਚੁੱਕਿਆ ਹੈ।
ਤੁਹਾਨੂੰ ਦੱਸ ਦੇਈਏ ਕਿ 718 ਕੇਮੈਨ ਜੀਟੀ4 ਆਰ. ਐੱਸ, ਵਿਚ 4.0 ਲੀਟਰ, 6 ਸਿਲੰਡਰ, ਕੁਦਰਤੀ ਤੌਰ ’ਤੇ ਐਸਪੀਰੇਟਿਡ ਇੰਜਣ ਹੈ, ਜੋ 500 ਐੱਚ . ਪੀ. ਦੀ ਪਾਵਰ ਅਤੇ 450 ਐੱਨ. ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਟ੍ਰਾਂਸਮਿਸ਼ਨ ਲਈ ਇਸ ਨੂੰ 7-ਸਪੀਡ ਡਿਊਲ-ਕਲਚ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਦੀ ਸਪੀਡ ਬਾਰੇ ’ਚ ਕੰਪਨੀ ਦਾ ਕਹਿਣਾ ਹੈ ਕਿ 0 ਤੋਂ 100 ਕੇਪੀਐੱਚ ਦੀ ਸਪੀਡ ਸਿਰਫ 3.4 ਸੈਕਿੰਡ ’ਚ ਹਾਸਲ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਟਾਪ ਸਪੀਡ 315 ਕੇਪੀਐੱਚ ਹੈ। ਇਸ ਮੌਕੇ ਪੋਰਸ਼ ਇੰਡੀਆ ਦੇ ਬ੍ਰਾਂਡ ਨਿਰਦੇਸ਼ਕ ਮਨੋਲਿਟੋ ਵੁਜਿਕਕ ਨੇ ਕਿਹਾ ਕਿ ਸਾਲ 2022 ਪੋਰਸ਼ ਲਈ ਬਹੁਤ ਖਾਸ ਰਿਹਾ ਹੈ। ਕੰਪਨੀ ਨੇ ਪਿਛਲੇ ਸਾਲ ਭਾਰਤ ’ਚ ਕਾਫੀ ਚੰਗੀ ਵਿਕਰੀ ਹਾਸਲ ਕੀਤੀ ਹੈ। 2022 ’ਚ ਕੰਪਨੀ ਨੇ 779 ਯੂਨਿਟਸ ਵੇਚ ਕੇ ਚੰਗਾ ਰਿਕਾਰਡ ਬਣਾਇਆ ਹੈ।