Poco ਵੀ ਸਮਾਰਟਵਾਚ ਬਾਜ਼ਾਰ ’ਚ ਕਰੇਗੀ ਐਂਟਰੀ, ਐਮੋਲੇਡ ਡਿਸਪਲੇਅ ਨਾਲ ਜਲਦ ਹੋਵੇਗੀ ਲਾਂਚ

04/23/2022 3:40:13 PM

ਗੈਜੇਟ ਡੈਸਕ– ਸਾਰਟਫੋਨ ਬ੍ਰਾਂਡ ਪੋਕੋ ਆਪਣੀ ਪਹਿਲੀ ਸਮਾਰਟਵਾਚ ‘ਪੋਕੋ ਵਾਚ’ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਪੋਕੋ ਵਾਚ ਕੰਪਨੀ ਦਾ ਪਹਿਲਾ ਵਿਅਰੇਬਲ ਪ੍ਰੋਡਕਟ ਹੋਵੇਗਾ। ਰਿਪੋਰਟ ਮੁਤਾਬਕ, ਪੋਕੋ ਵਾਚ ਨੂੰ ਸਭ ਤੋਂ ਪਹਿਲਾਂ ਫਿਲੀਪੀਂਸ ’ਚ ਲਾਂਚ ਕੀਤਾ ਜਾਵੇਗਾ। ਕੰਪਨੀ ਦੇ ਫਿਲੀਪੀਂਸ ਦੇ ਟਵਿਟਰ ਹੈਂਡਲ ਤੋਂ ਪੋਕੋ ਵਾਚ ਨੂੰ ਲੈ ਕੇ ਇਕ ਟੀਜ਼ਰ ਜਾਰੀ ਕੀਤਾ ਗਿਆ ਹੈ। ਲਾਂਚਿੰਗ ਤੋਂ ਪਹਿਲਾਂ ਪੋਕੋ ਵਾਚ ਦੇ ਕੁਝ ਫੀਚਰਜ਼ ਵੀ ਲੀਕ ਹੋਏ ਹਨ। ਵਾਚ ਤੋਂ ਇਲਾਵਾ ਪੋਕੋ ਬਡਸ ਪ੍ਰੋ ਦੇ ਵੀ ਆਉਣ ਦੀ ਖਬਰ ਹੈ।

ਪੋਕੋ ਵਾਚ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 360x320 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਮਿਲੇਗੀ। ਇਸ ਵਿਚ ਨੈਵਿਗੇਸ਼ਨ ਲਈ ਇਕ ਬਟਨ ਮਿਲੇਗਾ। ਪੋਕੋ ਵਾਚ ’ਚ 225mAh ਦੀ ਬੈਟਰੀ ਮਿਲ ਸਕਦੀ ਹੈ। ਪੋਕੋ ਵਾਚ ਦੀ ਲਾਂਚਿੰਗ 28 ਅਪ੍ਰੈਲ ਨੂੰ ਹੋ ਸਕਦੀ ਹੈ।

ਵਾਚ ਨੂੰ ਵਾਟਰ ਰੈਸਿਸਟੈਂਟ ਲਈ 5ATM ਦੀ ਰੇਟਿੰਗ ਮਿਲੇਗੀ। ਪੋਕੋ ਵਾਚ ਨੂੰ ਕਾਲੇ, ਨੀਲੇ ਅਤੇ ਇਵੋਰੀ ਰੰਗ ’ਚ ਲਾਂਚ ਕੀਤਾ ਜਾ ਸਕਦਾ ਹੈ। ਪੋਕੋ ਵਾਚ ’ਚ ਹੈਲਥ ਫੀਚਰਜ਼ ਦੇ ਤੌਰ ’ਤੇ ਬਲੱਡ ਆਕਸੀਜਨ ਟ੍ਰੈਕਰ, ਹਾਰਟ ਰੇਟ ਟ੍ਰੈਕਰ ਵਰਗੇ ਫੀਚਰਜ਼ ਮਿਲਣਗੇ। ਇਸ ਵਿਚ ਸਟੈੱਪ ਕਾਊਂਟਰ ਵੀ ਮਿਲੇਗਾ। ਸਕਰੀਨ ’ਤੇ ਹੀ ਬੈਟਰੀ ਲੈਵਲ ਦੀ ਜਾਣਕਾਰੀ ਮਿਲੇਗੀ।


Rakesh

Content Editor

Related News