11 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਮਿਲ ਰਿਹੈ ਇਹ 5G ਸਮਾਰਟਫੋਨ
Tuesday, Mar 15, 2022 - 02:39 PM (IST)

ਗੈਜੇਟ ਡੈਸਕ– ਫਲਿਪਕਾਟਰ ’ਤੇ ਬਿਗ ਸੇਵਿੰਗ ਡੇਜ਼ ਸੇਲ ਚੱਲ ਰਹੀ ਹੈ। 12 ਮਾਰਚ ਤੋਂ ਸ਼ੁਰੂ ਹੋਈ ਇਹ ਸੇਲ 16 ਮਾਰਚ ਤਕ ਚੱਲੇਗੀ, ਜਿਸ ਵਿਚ ਕਈ ਸਮਾਰਟਫੋਨਾਂ ’ਤੇ ਆਕਰਸ਼ਕ ਡਿਸਕਾਊਂਟ ਮਿਲ ਰਹੇ ਹਨ। ਡਿਸਕਾਊਂਟ ਅਤੇ ਐਕਸਚੇਂਜ ਆਫਰ ਦੇ ਨਾਲ ਹੀ ਫਲਿਪਕਾਰਟ ਸੇਲ ’ਚ ਈ.ਐੱਮ.ਆਈ. ਅਤੇ ਬੈਂਕ ਆਫਰ ਵੀ ਮਿਲ ਰਿਹਾ ਹੈ। ਇਸ ਤਰ੍ਹਾਂ ਤੁਸੀਂ ਕਿਫਾਇਤੀ ਕੀਮਤ ’ਚ ਨਵੇਂ ਸਮਾਰਟਫੋਨ ਖ਼ਰੀਦ ਸਕਦੇ ਹੋ।
ਜੇਕਰ ਤੁਹਾਡੀ ਪਲਾਨਿੰਗ ਇਕ ਨਵਾਂ 5ਜੀ ਸਮਾਰਟਫੋਨ ਖ਼ਰੀਦਣ ਦੀ ਹੈ ਤਾਂ ਅਸੀਂ ਤੁਹਾਡੇ ਲਈ ਬਹੁਤ ਹੀ ਕਿਫਾਇਤੀ ਆਪਸ਼ਨ ਲੈ ਕੇ ਆਏ ਹਾਂ। ਫਲਿਪਕਾਰਟ ਸੇਲ ’ਚ ਤੁਸੀਂ Poco M3 Pro 5G ਸਮਾਰਟਫੋਨ ਨੂੰ ਘੱਟ ਕੀਮਤ ’ਚ ਖ਼ਰੀਦ ਸਕਦੇ ਹੋ। ਇਹ ਹੈਂਡਸੈੱਟ 48 ਮੈਗਾਪਿਕਸਲ ਦੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ, 6 ਜੀ.ਬੀ. ਤਕ ਰੈਮ ਅਤੇ 5000mAh ਦੀ ਬੈਟਰੀ ਨਾਲ ਆਉਂਦਾ ਹੈ। ਆਓ ਜਾਣਦੇ ਹਾਂ ਇਸ ਹੈਂਡਸੈੱਟ ’ਤੇ ਮਿਲ ਰਹੇ ਡਿਸਕਾਊਂਟ ਅਤੇ ਦੂਜੇ ਆਫਰਜ਼ ਬਾਰੇ...
Poco M3 Pro 5G ’ਤੇ ਡਿਸਕਾਊਂਟ
ਪੋਕੋ ਦਾ ਇਹ ਫੋਨ ਦੋ ਕੰਫੀਗ੍ਰੇਸ਼ਨ ’ਚ ਆਉਂਦਾ ਹੈ। ਇਸਦੇ ਸ਼ੁਰੂਆਤੀ ਮਾਡਲ ਯਾਨੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦੀ ਕੀਮਤ 11,749 ਰੁਪਏ ਹੈ, ਜਦਕਿ Poco M3 Pro 5G ਦਾ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ 13,749 ਰੁਪਏ ’ਚ ਆਉਂਦਾ ਹੈ। ਫੋਨ ਨੂੰ ਤੁਸੀਂ ਤਿੰਨ ਰੰਗਾਂ ’ਚ ਖ਼ਰੀਦ ਸਕਦੇ ਹੋ।
ਫਲਿਪਕਾਰਟ ਸੇਲ ’ਚ ਇਸ ਫੋਨ ’ਤੇ 750 ਰੁਪਏ ਦਾ ਡਿਸਕਾਊਂਟ ਐੱਸ.ਬੀ.ਆਈ. ਕ੍ਰੈਡਿਟ ਕਾਰਡ ’ਤੇ ਮਿਲ ਰਿਹਾ ਹੈ, ਜਿਸਤੋਂ ਬਾਅਦ ਇਸਦੀ ਸ਼ੁਰੂਆਤੀ ਕੀਮਤ 10,999 ਰੁਪਏ ਹੋ ਜਾਂਦੀ ਹੈ। ਯਾਨੀ ਇਸ ਫੋਨ ਨੂੰ ਤੁਸੀਂ 11 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖ਼ਰੀਦ ਸਕਦੇ ਹੋ।