ਪਲੂਟੋ ਦੇ ਚੰਦਰਮਾ ''ਤੇ ਵੀ ਸੀ ਵਿਸ਼ਾਲ ਸਮੁੰਦਰ

Friday, Feb 19, 2016 - 04:05 PM (IST)

ਪਲੂਟੋ ਦੇ ਚੰਦਰਮਾ ''ਤੇ ਵੀ ਸੀ ਵਿਸ਼ਾਲ ਸਮੁੰਦਰ

ਜਲੰਧਰ ਨਾਸਾ ਦੇ ਮੁਤਾਬਿਕ ਪਲੂਟੋ ਦੇ ਇਕ ਚੰਦਰਮਾ ''ਤੇ ਬਹੁਤ ਸਮੇਂ ਪਹਿਲਾਂ ਇਕ ਵਿਸ਼ਾਲ ਆਕਾਰ ਦਾ ਸਮੁੰਦਰ ਸੀ। ਹਾਲਹੀ ''ਚ ਜਾਰੀ ਕੀਤੀਆਂ ਤਸਵੀਰਾਂ ''ਚ ਜੰਮੇ ਹੋਏ ਸਮੁੰਦਰ ਦੇ ਅੰਸ਼ ਦਿਖੇ ਹਨ। ਟੁੱਟੀ ਸਤਿਹ ''ਤੇ ਬਣੀਆਂ ਪਪੜੀਆਂ ਤੋਂ ਸਾਫ ਦਿੱਖ ਰਿਹਾ ਹੈ ਕਿ ਇਸ ਚੰਦਰਮਾ ''ਤੇ ਕਿਸੇ ਸਮੇਂ ''ਚ ਕਾਫੀ ਮਾਤਰਾ ''ਚ ਪਾਣੀ ਮੌਜੂਦ ਸੀ। 


ਕੈਰਨ ਨਾਂ ਦਾ ਇਹ ਚੰਦਰਮਾ ਪਲੂਟੋ ਤੋਂ ਆਕਾਰ ''ਚ ਕੁਝ ਹੀ ਛੋਟਾ ਹੈ। ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਇਸ ਦੀ ਸਤਿਹ ਪਹਿਲਾਂ ਪਾਣੀ ਤੇ ਬਰਫ ਨਾਲ ਬਣੀ ਹੋਈ ਸੀ। ਜਦੋਂ ਇਹ ਚੰਦਰਮਾ ਆਪਣੇ ਸ਼ੁਰੂਆਤੀ ਸਮੇਂ ''ਚ ਸੀ ਤਾਂ ਉਸ ਸਮੇਂ ਦੇ ਪਾਣੀ ਨੂੰ ਕੈਰਨ ਦੇ ਹੀ ਰੇਡੀਓ ਐਕਟਿਵ ਐਲੀਮੈਂਟਸ ਨੇ ਇਸ ਨੂੰ ਆਪਣੇ ''ਚ ਸੋਖ ਲਿਆ। ਇਸ ਦੀਆਂ ਦਰਾਰਾਂ 4 ਮੀਲ (6.5 ਕਿ. ਮੀ.) ਗਹਿਰੀਆਂ ਹਨ ਜੋ ਕਿ ਗ੍ਰੈਂਡ ਕੈਨੀਅਨ ਤੋਂ 4 ਗੁਣਾ ਜ਼ਿਆਦਾ ਗਹਿਰੀਆਂ ਹਨ।


Related News