ਗੂਗਲ ਲਿਆਏਗੀ ਐਂਟਰੀ ਲੈਵਲ ਸਮਾਰਟਫੋਨ, ਨਾਂ ਹੋਵੇਗਾ Pixel 4a

03/09/2020 2:00:20 PM

ਗੈਜੇਟ ਡੈਸਕ– ਗੂਗਲ ਜਲਦੀ ਹੀ ਆਪਣੇ ਐਂਟਰੀ ਲੈਵਲ ਸਮਾਰਟਫੋਨ ਨੂੰ ਬਾਜ਼ਾਰ ’ਚ ਉਤਾਰਣ ਦੀ ਤਿਆਰੀ ਕਰ ਰਹੀ ਹੈ। ਇਸ ਸਮਾਰਟਫੋਨ ਦਾ ਨਾਂ ਗੂਗਲ ਪਿਕਸਲ 4ਏ ਹੋਵੇਗਾ ਜਿਸ ਨੂੰ ਡਿਊਲ ਰੀਅਰ ਕੈਮਰਾ ਸੈੱਟਅਪ ਅਤੇ 64 ਜੀ.ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਲਿਆਇਆ ਜਾਵੇਗਾ। 
- ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਐਨਗੈਜੇਟ ਨੇ ਇਸ ਫੋਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਗੂਗਲ ਪਿਕਸਲ 4ਏ ਫੇਸ ਰਿਕੋਗਨੀਸ਼ਨ ਟੈਕਨਾਲੋਜੀ, ਫਿੰਗਰਪ੍ਰਿੰਟ ਰੀਡਰ ਅਤੇ ਹੈੱਡਫੋਨ ਜੈੱਕ ਵਰਗੀਆਂ ਸੁਵਿਧਾਵਾਂ ਨਾਲ ਆਏਗਾ। 

 

ਗੂਗਲ ਦੇ ਆਉਣ ਵਾਲੇ ਪਿਕਸਲ 4ਏ ਸਮਾਰਟਫੋਨ ’ਚ 5.7 ਇੰਚ ਦੀ ਡਿਸਪਲੇਅ ਹੋਵੇਗੀ ਅਤੇ ਇਹ ਸਨੈਪਡ੍ਰੈਗਨ 600 ਜਾਂ 700 ਸੀਰੀਜ਼ ਦੇ ਪ੍ਰੋਸੈਸਰ ਨਾਲ ਲਾਂਚ ਹੋਵੇਗਾ। ਦੱਸ ਦੇਈਏ ਕਿ ਕੋਰੋਨਾਵਾਇਰਸ ਦੇ ਡਰ ਕਾਰਨ ਗੂਗਲ ਨੇ ਆਪਣੀ I/O ਡਿਵੈਲਪਰਜ਼ ਕਾਨਫਰੰਸ ਨੂੰ ਰੱਦ ਕਰ ਦਿੱਤਾ ਹੈ, ਅਜਿਹੇ ’ਚ ਇਸ ਸਮਾਰਟਫੋਨ ਨੂੰ ਆਉਣ ਵਾਲੇ ਸਮੇਂ ’ਚ ਆਨਲਾਈਨ ਵੀ ਲਾਂਚ ਕੀਤਾ ਜਾ ਸਕਦਾ ਹੈ। 


Related News