ਇੰਟਰਨੈੱਟ ''ਤੇ ਲੀਕ ਹੋਈ Meizu Pro 7 ਸਮਾਰਟਫੋਨ ਦੀ ਤਸਵੀਰ
Thursday, Jun 15, 2017 - 02:34 PM (IST)

ਜਲੰਧਰ- Meizu Pro 7 ਸਮਾਰਟਫੋਨ ਨੂੰ ਲੈ ਕੇ ਇਸ ਦੇ ਲਾਂਚ ਤੋਂ ਕਾਫੀ ਸਮੇਂ ਪਹਿਲਾਂ ਹੀ ਇੰਨੇ ਲੀਕ ਸਾਹਮਣੇ ਆ ਚੁੱਕੇ ਹਨ ਕਿ ਅਸੀਂ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੈ ਕਿ ਅਖੀਰ ਇਹ ਸਮਾਰਟਫੋਨ ਡਿਜ਼ਾਈਨ ਦੇ ਮਾਮਲੇ 'ਚ ਕਿਸ ਤਰ੍ਹਾਂ ਹੋਣ ਵਾਲਾ ਹੈ ਅਤੇ ਇਸ 'ਚ ਕਿਸ ਤਰ੍ਹਾਂ ਦੇ ਫੀਚਰਸ ਹੋਣਗੇ। ਕੁਝ ਸਮੇਂ ਹੀ ਸਾਹਮਣੇ ਆਈ ਇਕ ਨਵੀਂ ਲੀਕ 'ਚ ਇਹ ਸਾਹਮਣੇ ਆਇਆ ਹੈ ਕਿ Meizu Pro 7 ਸਮਾਰਟਫੋਨ 'ਚ ਇਕ ਸੈਕੰਡਰੀ ਡਿਸਪਲੇ ਹੋਣ ਵਾਲੀ ਹੈ। ਇਸ ਫੋਨ 'ਚ ਇਸ ਡਿਸਪਲੇ ਨੂੰ ਫੋਨ ਦੇ ਬੈਕ 'ਚ ਦਿੱਤਾ ਗਿਆ ਹੈ ਕੈਮਰੇ ਦੇ ਠੀਕ ਨੀਚੇ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਖੀਰ ਇਹ ਸਮਾਰਟਫੋਨ ਡਿਜ਼ਾਈਨ ਦੇ ਮਾਮਲੇ 'ਚ ਕਿੰਨਾ ਵੱਖ ਹੋਵੇਗਾ।
ਹੁਣ ਇਕ ਨਵੀਂ ਲੀਕ ਹੋਈ ਤਸਵੀਰ Meizu Pro 7 ਦੀ ਅਸਲੀ ਤਸਵੀਰ ਲੱਗ ਰਹੀ ਹੈ। ਇੰਟਰਨੈੱਟ 'ਤੇ ਪਹਿਲੀ ਵਾਰ ਇਸ ਸਮਾਰਟਫੋਨ ਦੀ ਕੋਈ ਲਾਈਵ ਤਸਵੀਰ ਸਾਹਮਣੇ ਆਈ ਹੈ। ਇਸ 'ਚ ਤੁਹਾਨੂੰ ਇਕ ਬੇਕ-ਲਿਟ ਈ-ਇੰਕ ਡਿਸਪਲੇ ਦਿੱਤੀ ਗਈ ਹੈ। ਜਿਸ ਦੇ ਮਾਧਿਅਮ ਤੋਂ ਤੁਸੀਂ ਤਰੀਕ, ਸਮਾਂ, ਮੌਸਮ ਅਤੇ ਕੁਝ ਹੋਰ ਚੀਜ਼ਾਂ ਦੇ ਬਾਰੇ 'ਚ ਜਾਣਕਾਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਡਿਸਪਲੇ ਦੇ ਠੀਕ ਉੱਪਰ ਇਕ ਡਿਊਲ ਕੈਮਰਾ ਸੈੱਟਅੱਪ ਹੋਣ ਦੀ ਵੀ ਜਾਣਕਾਰੀ ਹੈ।
ਜੇਕਰ ਸਪੈਕਸ ਦੀ ਚਰਚਾ ਕਰੀਏ ਤਾਂ ਇਸ ਸਮਾਰਟਫੋਨ 'ਚ ਇਕ 5.2 ਇੰਚ ਦੀ AMOLED ਡਿਸਪਲੇ 34 ਟੱਚ ਸਮਰੱਥਾ ਨਾਲ ਆਉਣ ਵਾਲੀ ਹੈ। ਇਸ ਤੋਂ ਇਲਾਵਾ ਇਸ 'ਚ ਮੀਡੀਆਟੇਕ ਦਾ ਇਕ ਹੇਲਿਓ X30 ਪ੍ਰੋਸੈਸਰ ਅਤੇ 6 ਜੀ. ਬੀ. ਦੀ ਰੈਮ ਹੋਣ ਵਾਲੀ ਹੈ। ਇਸ ਤੋਂ ਇਲਾਵਾ ਇਸ 'ਚ ਇਕ 3000 ਐੱਮ. ਏ. ਐੱਚ. ਦੀ ਬੈਟਰੀ ਮਿਲਣ ਵਾਲੀ ਹੈ। ਸਮਾਰਟਫੋਨ ਮਿਜ਼ੂ ਦੇ ਆਪਣੇ ਹੀ ਫਲਾਇਮੀ OS 'ਤੇ ਆਧਾਰਿਤ ਐਂਡਰਾਇਡ 7.1.1 ਨੂਗਟ 'ਤੇ ਕੰਮ ਕਰੇਗਾ। ਇਸ ਤੋਂ ਪਹਿਲਾਂ ਆਈ ਜਾਣਕਾਰੀ ਦੇ ਅਨੁਸਾਰ Meizu Pro 7 ਸਮਾਰਟਫੋਨ 'ਚ 24W ਦੀ ਫਾਸਟ ਚਾਰਜਿੰਗ ਸਪੋਰਟ ਮਿਲੇਗੀ। ਇਸ ਸਮਾਰਟਫੋਨ ਇਸ ਸਾਈਟ 'ਤੇ meizu M792C ਅਤੇ M792Q ਨਾਂ ਨਾਲ ਦੇਖਿਆ ਗਿਆ ਹੈ। ਇਸ ਤੋਂ ਇਲਾਵਾ Meizu Pro 7 ਸਮਾਰਟਫੋਨ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਕਦੀ ਵੀ ਲਾਂਚ ਕਾਤ ਜਾ ਸਕਦਾ ਹੈ।