Philips ਨੇ ਭਾਰਤ ’ਚ ਲਾਂਚ ਕੀਤੇ ਨਵੇਂ 4K ਸਮਾਰਟ ਟੀ.ਵੀ., ਜਾਣੋ ਕੀਮਤ ਤੇ ਖੂਬੀਆਂ
Thursday, Sep 30, 2021 - 04:28 PM (IST)
ਗੈਜੇਟ ਡੈਸਕ– ਫਿਲਿਪਸ ਨੇ ਆਪਣੇ ਨਵੇਂ ਸਮਾਰਟ ਟੀ.ਵੀ. ਲਾਈਨਅਪ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ ਨੂੰ Philips 8100 TV ਸੀਰੀਜ਼ ਤਹਿਤ ਲਿਆਇਆ ਗਿਆ ਹੈ ਜੋ ਕਿ 4ਕੇ ਅਲਟਰਾ ਐੱਚ.ਡੀ. ਡਿਸਪਲੇਅ ਨਾਲ ਆਉਂਦੇ ਹਨ। ਕੰਪਨੀ ਨੇ ਦੱਸਿਆ ਹੈ ਕਿ ਫਿਲਿਪਸ ਦੇ ਇਹ ਟੀ.ਵ. ਡਾਲਬੀ ਵਿਜ਼ਨ, ਡਾਲਬੀ ਐਟਮਾਸ ਅਤੇ ਐੱਚ.ਡੀ.ਆਰ. ਦੀ ਸਪੋਰਟ ਨਾਲ ਆਉਂਦੇ ਹਨ।
ਕੀਮਤ Philips 8100 TV ਸੀਰੀਜ਼ ਨੂੰ 55 ਇੰਚ, 50 ਇੰਚ ਅਤੇ 43 ਇੰਚ ਸਾਈਜ਼ ਨਾਲ ਲਿਆਇਆ ਗਿਆ ਹੈ ਅਤੇ ਇਨ੍ਹਾਂ ਦੀ ਕੀਮਤ 89,990 ਰੁਪਏ, 79,990 ਰੁਪਏ ਅਤੇ 59,990 ਰੁਪਏ ਰੱਖੀਗਈ ਹੈ। ਇਨ੍ਹਾਂ ਸਾਰੇ ਟੀ.ਵੀ. ਮਾਡਲਾਂ ਦੀ ਵਿਕਰੀ ਆਨਲਾਈਨ ਅਤੇ ਆਫਲਾਈਨ ਸਟੋਰ ਰਾਹੀਂ ਇਸੇ ਮਹੀਨੇ ਦੇ ਅਖੀਰ ਤਕ ਸ਼ੁਰੂ ਹੋਵੇਗੀ।
Philips 8100 TV ਦੀਆਂ ਖੂਬੀਆਂ
- Philips 8100 ਸੀਰੀਜ਼ ਦੇ ਸਾਰੇ ਟੀ.ਵੀ. ਬਾਰਡਰਲੈੱਸ ਡਿਜ਼ਾਇਨ ਨਾਲ ਆਉਂਦੇ ਹਨ।
- ਇਨ੍ਹਾਂ ਟੀ.ਵੀ. ਮਾਡਲਾਂ ’ਚ ਐਂਡਰਾਇਡ 10 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।
- ਇਨ੍ਹਾਂ ’ਚ ਗੂਗਲ ਪਲੇਅ ਸਟੋਰ ਤੋਂ ਇਲਾਵਾ ਫਿਲਿਪਸ ਐਪ ਗੈਲਰੀ ਪ੍ਰੀ-ਲੋਡਿਡ ਮਿਲੇਗੀ।
- ਟੀ.ਵੀ. ’ਚ ਨੈਟਫਲਿਕਸ, ਐਮਾਜ਼ਾਨ ਪ੍ਰਾਈਮ ਵੀਡੀਓ, ਡਿਜ਼ਨੀ ਪਲੱਸ ਹੋਟਸਟਾਰ ਵਰਗੇ ਐਪਸ ਕੰਪਨੀ ਵਲੋਂ ਹੀ ਦਿੱਤੇ ਗਏ ਹੋਣਗੇ।
- ਇਨ੍ਹਾਂ ’ਚ ਗੂਗਲ ਕ੍ਰੋਮਕਾਸਟ ਇਨਬਿਲਟ ਹੈ ਅਤੇ ਗੂਗਲ ਅਸਿਸਟੈਂਟ ਤੇ ਡਿਊਲ ਬੈਂਡ ਵਾਈ-ਫਾਈ ਦੀ ਸਪੋਰਟ ਵੀ ਦਿੱਤੀ ਗਈ ਹੈ।