ਪੇਸ਼ ਹੋਇਆ ਦੁਨੀਆਂ ਦਾ ਸਭ ਤੋਂ ਵੱਡਾ LED ਸ਼ੋਅ

Monday, Nov 30, 2015 - 05:49 PM (IST)

ਪੇਸ਼ ਹੋਇਆ ਦੁਨੀਆਂ ਦਾ ਸਭ ਤੋਂ ਵੱਡਾ LED ਸ਼ੋਅ

ਜਲੰਧਰ- ਤੁਸੀਂ ਕਈ ਤਰ੍ਹਾਂ ਦੇ ਲਾਈਟ ਸ਼ੋਅ ਦੇਖੇ ਹੋਣਗੇ ਜੋ ਪਾਰਟੀ ''ਚ ਲੋਕਾਂ ਨੂੰ ਆਪਣੇ ਵੱਲ ਅਕਰਸ਼ਿਤ ਕਰਦੇ ਹਨ, ਪਰ ਹੁਣ ਟੋਕਿਓ ''ਚ ਇਕ ਅਜਿਹਾ ਲਾਈਟ ਸ਼ੋਅ ਪੇਸ਼ ਕੀਤਾ ਹੈ ਜੋ ਬਹੁਤ ਸਾਰੀਆਂ LEDs ਦੇ ਮਿਸ਼ਰਨ ਨਾਲ ਟੈਕਨਾਲੋਜੀ ਦਾ ਵਖਰਾ ਰੂਪ ਦਰਸਾਉਂਦਾ ਹੈ।

ਇਹ ਸ਼ੋਅ ਹਰ ਸਾਲ ਟੋਕਿਓ ''ਚ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਇਸ ਨੂੰ ਟੋਕਿਓ ਦੇ Caretta Plaza ''ਚ ਮਨਾਇਆ ਗਿਆ ਹੈ। ਇਸ ''ਚ ਅਨੌਖੇ ਤਰ੍ਹਾਂ ਦੇ ਸਟ੍ਰਕਚਰ ਨਾਲ ਕਾਰਿਡੋਰ ਅਤੇ ਪਿਲਰਜ਼ ''ਤੇ ਲਾਈਟ ਲਗਾਉਣਾ ਆਦਿ ਸ਼ਾਮਿਲ ਕੀਤਾ ਗਿਆ ਹੈ ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਖਰਾ ਲਾਈਟ ਸ਼ੋਅ ਬਣ ਗਿਆ ਹੈ। 
ਇਸ ਸ਼ੋਅ ਨੂੰ ਪੇਸ਼ ਕਰਨ ਲਈ 270,000 L54 ਨੂੰ ਇਕੋ ਸਮੇਂ ਵਰਤਿਆ ਗਿਆ ਹੈ ਅਤੇ 6 ਸਕਿੰਟਾਂ ਲਈ Audiovisual ਨਾਲ ਇਸ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। 

Related News