Pebble ਸਮਾਰਟਵਾਚ ਯੂਜ਼ਰਜ਼ ਲਈ ਜਾਰੀ ਨਵੀਂ ਅਪਡੇਟ ''ਚ ਹਨ ਖਾਸ ਫੀਚਰਸ
Wednesday, Jun 08, 2016 - 06:10 PM (IST)

ਜਲੰਧਰ- ਪੈਬਲ ਯੂਜ਼ਰਜ਼ ਲਈ ਹੁਣ ਕੰਪਨੀ ਨਵੀਂ ਅਪਡੇਟ ਪੇਸ਼ ਕਰ ਰਹੀ ਹੈ। ਕੰਪਨੀ ਦੀ 3.13 ਫਰਮਵੇਅਰ ਅਪਡੇਟ ''ਚ ਪੈਬਲ ਵਾਚ ਯੂਜ਼ਰ ਲਈ ਫਾਇਰ ਇਮੋਜੀ ਪੇਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਇਕ ਨਵੀਂ ਵੈਦਰ ਐਪ ਅਤੇ ਹੈਲਥ ਐਪ ਅਪਡੇਟ ਵੀ ਜਾਰੀ ਕੀਤੀ ਗਈ ਹੈ। ਪੈਬਲ ਦੀਆਂ ਸਾਰੀਆਂ ਵਾਚਸ ''ਚ ਗਰਮੀਆਂ ਲਈ ਫਾਇਰ ਇਮੋਜੀ ਦਿਖਾਈ ਦਵੇਗੀ। ਪੈਬਲ ਦਾ ਕਹਿਣਾ ਹੈ ਕਿ ਇਸ ਦੇ ਬਿਲਟ-ਇਨ ਵੈਦਰ ਚੈਨਲ ਐਪ ''ਚ ਕੁਝ ਫੰਕਸ਼ਨ ਨੂੰ ਐਡ ਕੀਤਾ ਜਾਵੇਗਾ ਜੋ ਇਸ ''ਚ ਡਿਫਾਲਟ ਐਪ ਵਜੋਂ ਹੀ ਪੇਸ਼ ਕੀਤੇ ਜਾਣਗੇ। ਇਸ ਦੇ ਵੈਦਰ ਐਪ ''ਚ ਰੋਜ਼ ਦੇ ਮੌਸਮ ਦੀ ਜਾਣਕਾਰੀ ਦੇ ਨਾਲ-ਨਾਲ ਅਗਲੇ ਦਿਨ ਦੇ ਮੌਸਮ ਦੀ ਜਾਣਕਾਰੀ ਵੀ ਮਿਲੇਗੀ।
ਇਸ ਦੇ ਹੈਲਥ ਐਪ ਦੀ ਗੱਲ ਕਰੀਏ ਤਾਂ ਇਸ ਐਪ ''ਚ ਵੀ ਕਾਫੀ ਸੁਧਾਰ ਕੀਤਾ ਗਿਆ ਹੈ। ਇਸ ਦੇ ਹੈਲਥ ਐਪ ਨਾਲ ਰੋਜ਼ਾਨਾ ਦੇ ਹੈਲਥ ਗ੍ਰਾਫ ਨੂੰ ਇਸ ਤੋਂ ਪਿਛਲੀ ਅਪਡੇਟ ਅਤੇ 24 ਘੰਟੇ ਦੇ ਸਮੇਂ ਦੀ ਸਪੋਰਟ ਨਾਲ ਪੇਸ਼ ਕੀਤਾ ਜਾਵੇਗਾ। ਪੈਬਲ ਦੇ ਇਨ੍ਹਾਂ ਸੁਧਾਰੇ ਗਏ ਐਪਸ ਨੂੰ ਕਿਕਸਟਾਰਟਰ ਦੇ ਪੈਬਲ ਕੋਰ, ਪੈਬਲ2 ਅਤੇ ਪੈਬਲ ਟਾਈਮ ਲਈ ਫੋਕਸ ਕੀਤਾ ਗਿਆ ਹੈ। ਪੈਬਲ ਕਲਾਸਿਕ ਅਤੇ ਪੈਬਲ ਸਟੀਲ ਯੂਜ਼ਰਜ਼ ਲਈ 3.13 ਅਪਡੇਟ ਫਿਲਹਾਲ ਉਪਲੱਬਧ ਨਹੀਂ ਹੈ।