Paytm ਨੇ ਲਾਂਚ ਕੀਤਾ ਕੈਸ਼ਬੈਕ ਦਾ ਨਵਾਂ ਅਵਤਾਰ Paytm ਕੈਸ਼

Friday, Jan 19, 2018 - 03:02 PM (IST)

Paytm ਨੇ ਲਾਂਚ ਕੀਤਾ ਕੈਸ਼ਬੈਕ ਦਾ ਨਵਾਂ ਅਵਤਾਰ Paytm ਕੈਸ਼

ਜਲੰਧਰ- ਜੇਕਰ ਤੁਹਾਨੂੰ ਪੇ. ਟੀ. ਐੱਮ. ਰਾਹੀਂ ਸ਼ਾਪਿੰਗ ਜਾਂ ਟ੍ਰਾਂਜੈਕਸ਼ਨ ਕਰਨ ਦੌਰਾਨ ਕੈਸ਼ਬੈਕ ਦਾ ਫਾਇਦਾ ਮਿਲਦਾ ਹੈ, ਤਾਂ ਤੁਹਾਨੂੰ ਇਹ ਖਬਰ ਨਿਰਾਸ਼ ਕਰ ਸਕਦੀ ਹੈ। ਪੇਮੈਂਟ ਐਪ ਹੁਣ ਤੁਹਾਡੇ ਕੈਸ਼ ਨੂੰ ਵਾਪਸ ਆਪਣੇ ਬੈਂਕ ਅਕਾਊਂਟ 'ਚ ਟ੍ਰਾਂਸਫਰ ਕਰਨ ਦੀ ਆਗਿਆ ਨਹੀਂ ਦੇਵੇਗਾ। ਇਸ ਨਾਲ ਹੀ ਤੁਸੀਂ ਦੂਜੇ ਪੇ. ਟੀ. ਐੱਮ. ਯੂਜ਼ਰਸ ਦੇ ਵੀ ਸੈਂਡ ਨਹੀਂ ਕਰ ਸਕਦੇ ਹੋ। ਕੰਪਨੀ ਨੇ ਪੇ. ਟੀ. ਐੱਮ. ਕੈਸ਼ ਨੂੰ ਰੋਲਆਊਟ ਕਰ ਦਿੱਤਾ ਹੈ।

ਪੇ. ਟੀ. ਐੱਮ. ਕੈਸ਼ ਪੇ. ਟੀ. ਐੱਮ. ਕੈਸ਼ਬੈਕ ਦਾ ਇਕ ਨਵਾਂ ਅਵਤਾਰ ਹੈ। ਇਹ ਦੋਵੇਂ iOS ਅਤੇ ਐਂਡ੍ਰਾਇਡ ਯੂਜ਼ਰਸ ਲਈ ਸ਼ੁਰੂ ਕੀਤਾ ਗਿਆ ਹੈ। ਇਹ ਫੀਚਰ ਤੁਹਾਡੇ ਪਾਸਬੁੱਕ ਸੈਕਸ਼ਨ 'ਚ ਐਪ ਦੇ ਲੇਟੈਸਟ ਵਰਜ਼ਨ 'ਤੇ ਦਿਖਾਈ ਦੇਵੇਗਾ। TelecomTalk ਦੀ ਰਿਪੋਰਟ ਦੇ ਮੁਤਾਬਕ ਇਹ ਇਕ ਸਰਵਰ-ਸਾਈਡ ਚੈਂਜ ਹੈ, ਜਿਸ ਦਾ ਮਤਲਬ ਇਹ ਹੈ ਕਿ ਯੂਜ਼ਰਸ ਨੂੰ ਹੁਣ ਤੱਕ ਇਸ ਸਹੂਲਤ ਨੂੰ ਪਹਿਲਾਂ ਤੋਂ ਪ੍ਰਾਪਤ ਹੋ ਜਾਣਾ ਚਾਹੀਦਾ ਸੀ। ਇਹ ਫੀਚਰ ਜ਼ਰੂਰੀ ਰੂਪ ਤੋਂ ਤੁਹਾਡੇ ਕੈਸ਼ਬੈਕ ਅਮਾਊਂਟ ਨੂੰ ਲਾਕ ਕਰਦਾ ਹੈ, ਜਿਸ ਦਾ ਇਸਤੇਮਾਲ ਸਿਰਫ ਪੇ, ਟੀ. ਐੱਮ. ਸਵੀਕਾਰ ਕਰਨ ਵਾਲੇ ਵਪਾਰੀਆਂ 'ਤੇ ਪੇਮੈਂਟ ਕਰਦੇ ਸਮੇਂ ਕੀਤਾ ਜਾਂਦਾ ਹੈ। ਇਸ ਕੈਸ਼ਬੈਕ ਨੂੰ non-transferable ਯੂਜ਼ਰਸ ਜਾਂ ਕਿਸੇ ਵੀ ਬੈਂਕ 'ਚ ਨਹੀਂ ਕੀਤਾ ਜਾਵੇਗਾ।

ਹੁਣ ਤੱਕ ਜੇਕਰ ਤੁਹਾਨੂੰ ਕੈਸ਼ਬੈਕ ਮਿਲਿਆ ਹੈ, ਤਾਂ ਤੁਸੀਂ ਇਸ ਦਾ ਇਸਤੇਮਾਲ ਖਰੀਦਦਾਰੀ ਕਰਨ ਲਈ ਕਰ ਸਕਦੇ ਹੋ ਜਾਂ ਫਿਰ ਇਸ ਨੂੰ ਕਿਸੇ ਦੋਸਤ ਨੂੰ ਟ੍ਰਾਂਸਫਰ ਕਰਨ 'ਚ ਮਦਦ ਕਰ ਸਕਦੇ ਹੋ, ਜਦਕਿ ਹੁਣ ਤੁਸੀਂ ਪੇ. ਟੀ. ਐੱਮ. ਕੈਸ਼ ਨੂੰ ਪੇ. ਟੀ. ਐੱਮ. ਵਾਲੇਟ ਬਦਲ ਨਹੀਂ ਸਕਦੇ ਹੋ ਜਾਂ ਫਿਰ ਇਸ ਨੂੰ ਕਿਤੇ ਵੀ ਟ੍ਰਾਂਸਫਰ ਨਹੀਂ ਕਰ ਸਕਦੇ ਹੋ। ਇਹ ਸਿਰਫ ਆਊਟਲੇਟਸ ਜਾਂ ਪੇ. ਟੀ. ਐੱਮ. ਕਰਨ ਵਾਲੇ ਵਪਾਰੀਆਂ 'ਤੇ ਖਰੀਦਦਾਰੀ ਕਰਦੇ ਸਮੇਂ ਆਟੋਮੈਟਿਕ ਰੂਪ ਨਾਲ ਇਸਤੇਮਾਲ ਕੀਤੀ ਜਾਵੇਗੀ।  
 

ਹੁਣ ਜੇਕਰ ਤੁਸੀਂ ਪੇ. ਟੀ. ਐੱਮ. ਦਾ ਇਸਤੇਮਾਲ ਟ੍ਰਾਂਜੈਕਸ਼ਨ ਲਈ ਕਰਦੇ ਹੋ ਤਾਂ ਤੁਹਾਡਾ ਕੈਸ਼ਬੈਕ ਅਮਾਊਂਟ ਇਕ ਸਮਰਪਿਤ 'ਪੇ. ਟੀ. ਐੱਮ. ਕੈਸ਼' ਟੈਬ 'ਚ ਡਿਸਪਲੇਅ ਹੋਵੇਗੀ। ਹਰੇਕ ਪੇ. ਟੀ. ਐੱਮ. ਕੈਸ਼ ਦੀ ਕੀਮਤ 1 ਰੁਪਏ ਹੈ ਅਤੇ ਇਸ ਨਾਲ ਹੀ ਇਸ ਦੀ ਕੋਈ ਵੀ ਐਕਸਪਾਇਰੀ ਡੇਟ ਨਹੀਂ ਹੈ। ਇਹ ਕਦਮ ਯੂਜ਼ਰਸ ਨੂੰ ਪਰੇਸ਼ਾਨ ਕਰ ਸਕਦਾ ਹੈ, ਕਿਉਂਕਿ ਉਨ੍ਹਾਂ ਨੂੰ ਪੇ. ਟੀ. ਐੱਮ. ਟ੍ਰਾਂਜੈਕਸ਼ਨ ਦੇ ਮਾਧਿਅਮ ਰਾਹੀਂ ਕੈਸ਼ਬੈਕ ਦਾ ਇਸਤੇਮਾਲ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਪੇ. ਟੀ. ਐੱਮ. ਲਈ ਟ੍ਰਾਂਜੈਕਸ਼ਨ ਦੇ ਮੁੱਲ 'ਚ ਵਾਧਾ ਹੋਵੇਗਾ। ਇਸ ਨਾਲ ਕੈਸ਼ਬੈਕ ਦੀ ਦੁਰਵਰਤੋਂ ਵੀ ਘੱਟ ਹੋਵੇਗੀ। IAMAI ਦੇ 12 ਇੰਡੀਆ ਡਿਜੀਟਲ ਸੰਮੇਲਨ 'ਚ ਪੇ. ਟੀ. ਐੱਮ. ਦੇ ਸੰਸਥਾਪਕ Vijay Shekhar Sharma ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਪਿਛਲੇ ਮਹੀਨੇ 255 ਮਿਲੀਅਨ ਟ੍ਰਾਂਜੈਕਸ਼ਨ ਕੀਤੀ ਸੀ। ਇਸ ਵਿੱਤ ਸਾਲ ਦੌਰਾਨ 14 ਅਰਬ Merchandise ਮੁੱਲ ਹਾਸਲ ਹੋਵੇਗਾ। 


Related News