ਬੱਚਿਆਂ ਦੀਆਂ ਤਸਵੀਰਾਂ ਆਨਲਾਈਨ ਪੋਸਟ ਕਰਨ ਖ਼ਿਲਾਫ਼ ਫਰਾਂਸ ਦੀ ਸਖ਼ਤੀ, ਜਲਦ ਲੈ ਸਕਦੈ ਵੱਡਾ ਫ਼ੈਸਲਾ

Tuesday, Mar 14, 2023 - 05:54 PM (IST)

ਬੱਚਿਆਂ ਦੀਆਂ ਤਸਵੀਰਾਂ ਆਨਲਾਈਨ ਪੋਸਟ ਕਰਨ ਖ਼ਿਲਾਫ਼ ਫਰਾਂਸ ਦੀ ਸਖ਼ਤੀ, ਜਲਦ ਲੈ ਸਕਦੈ ਵੱਡਾ ਫ਼ੈਸਲਾ

ਪੈਰਿਸ- ਬੱਚਿਆਂ ਦੀ ਹਰ ਹਰਕਤ ਨੂੰ ਰਿਕਾਰਡ ਕਰਕੇ ਜਾਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਹੁਣ ਫਰਾਂਸ 'ਚ ਗੈਰ-ਕਾਨੂੰਨੀ ਹੋ ਸਕਦਾ ਹੈ। ਫਰਾਂਸ ਦੀ ਸਰਕਾਰ ਨੈਸ਼ਨਲ ਅਸੈਂਬਲੀ (ਸੰਸਦ) 'ਚ ਨਵੇਂ ਕਾਨੂੰਨ ਦਾ ਪ੍ਰਸਤਾਵ ਲੈ ਕੇ ਆਈ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਮਾਤਾ-ਪਿਤਾ ਆਪਣੇ ਬੱਚਿਆਂ ਦੀ ਹਰ ਤਸਵੀਰ ਜਾਂ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਨਹੀਂ ਕਰ ਸਕਣਗੇ। ਅਜਿਹਾ ਕਰਨਾ ਕਾਨੂੰਨੀ ਤੌਰ 'ਤੇ ਅਪਰਾਧ ਹੋਵੇਗਾ। ਇਸ ਕਾਨੂੰਨ ਦੇ ਪਿੱਛੇ ਸਰਕਾਰ ਦਾ ਤਰਕ ਹੈ ਕਿ ਜ਼ਿਾਦਾਤਰ ਮਾਤਾ-ਪਿਤਾ ਨੂੰ ਇਹ ਨਹੀਂ ਪਤਾ ਕਿ ਸੋਸ਼ਲ ਮੀਡੀਆ 'ਤੇ ਕਿਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕਰਨੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ– WhatApp 'ਤੇ ਫੋਟੋ-ਵੀਡੀਓ ਤੇ GIF ਭੇਜਣਾ ਹੋਵੇਗਾ ਮਜ਼ੇਦਾਰ, ਜਲਦ ਆ ਰਿਹੈ ਸ਼ਾਨਦਾਰ ਫੀਚਰ

ਮਾਂ-ਬਾਪ ਲਾਡ-ਪਿਆਰ 'ਚ ਆਪਣੇ ਬੱਚਿਆਂ ਦੀ ਹਰ ਤਰ੍ਹਾਂ ਦੀ ਫੋਟੋ-ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਹਨ। ਇਸ ਨਾਲ ਬੱਚਿਆਂ ਦੀ ਪ੍ਰਾਈਵੇਸੀ ਖਤਰੇ 'ਚ ਪੈ ਜਾਂਦੀ ਹੈ। ਇੱਥੋਂ ਤਕ ਕਿ ਵੱਡੇ ਹੋ ਕੇ ਵੀ ਕਈ ਵਾਰ ਉਨ੍ਹਾਂ ਨੂੰ ਬਚਪਨ ਦੀਆਂ ਆਪਣੀਆਂ ਤਸਵੀਰਾਂ ਅਤੇ ਵੀਡੀਓ ਲਈ ਸ਼ਰਮਸਾਰ ਹੋਣਾ ਪੈਂਦਾ ਹੈ। ਜਿਵੇਂ 14 ਸਾਲਾਂ ਦੀ ਇਕ ਕੁੜੀ ਆਪਣੇ ਸਕੂਲ 'ਚ ਇਸ ਲਈ ਸ਼ਰਮਸਾਰ ਹੁੰਦੀ ਹੈ ਕਿਉਂਕਿ 7 ਸਾਲਾਂ ਦੀ ਉਮਰ ਦੀ ਇਕ ਫੋਟੋ ਜਿਸ ਵਿਚ ਉਹ ਸਿਰਫ ਲਾਲ ਰੰਗ ਦੀ ਹਾਫ ਪੈਂਟ 'ਚ ਹੈ, ਸੋਸ਼ਲ ਮੀਡੀਆ 'ਤੇ ਮੌਜੂਦ ਹੈ। 

ਸੋਸ਼ਲ ਮੀਡੀਆ 'ਤੇ ਬੱਚੇ ਦੀ ਪ੍ਰਾਈਵੇਸੀ ਦੀ ਸੁਰੱਖਿਆ ਕਰਨਾ ਕਾਨੂੰਨੀ ਤੌਰ 'ਤੇ ਮਾਤਾ-ਪਿਤਾ ਦਾ ਕਰਤਵ ਹੋਵੇਗਾ। ਮਾਤਾ-ਪਿਤਾ ਦੇ ਅਸਹਿਮਤ ਹੋਣ 'ਤੇ ਇਸ ਲਈ ਅਲੱਗ ਤੋਂ ਜੱਜਾਂ ਦੀ ਨਿਯੁਕਤੀ ਕੀਤੀ ਜਾਵੇਗੀ। ਸੋਸ਼ਲ ਮੀਡੀਆ 'ਤੇ ਕੁਝ ਪੋਸਟ ਕਰਨ ਤੋਂ ਪਹਿਲਾਂ ਥਰਡ ਪਾਰਟੀ ਦੀ ਸਹਿਮਤੀ ਦੀ ਲੋੜ ਹੋਵੇਗੀ। ਇਸ ਲਈ ਪਰਿਵਾਰ ਦੇ ਕਿਸੇ ਮੈਂਬਰ ਜਾਂ ਰਿਸ਼ਤੇਦਾਰ ਦੀ ਸਹਿਮਤੀ ਲੈਣੀ ਹੋਵੇਗੀ। ਜੇਕਰ ਉਹ ਸਹਿਮਤੀ ਦਿੰਦਾ ਹੈ ਕਿ ਬੱਚੇ ਦੀ ਕੋਈ ਫੋਟੋ-ਵੀਡੀਓ ਜਨਤਕ ਕਰਨ ਯੋਗ ਹੈ ਤਾਂ ਹੀ ਪੋਸਟ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ– Airtel ਦੇ ਪੈਸਾ ਵਸੂਲ ਪਲਾਨ, ਮਹੀਨੇ ਦੇ ਰੀਚਾਰਜ 'ਚ 90 ਦਿਨ ਲਈ ਮਿਲੇਗਾ Disney+ Hotstar

ਹੁਣ ਇਹ ਬਹਿਸ ਛਿੜ ਗਈ ਹੈ ਕਿ ਕੀ ਕਾਨੂੰਨ ਬਣਾ ਕੇ ਇਸ 'ਤੇ ਕੰਟਰੋਲ ਕਰਨਾ ਸਹੀ ਹੈ। ਕਈ ਮਾਤਾ-ਪਿਤਾ ਆਪਣੇ ਬੱਚਿਆਂ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹਨ। ਇਸ ਲਈ ਸੋਸ਼ਲ ਮੀਡੀਆ 'ਤੇ ਇਸਨੂੰ ਸ਼ੇਅਰ ਕਰਦੇ ਹਨ। ਕਈ ਨੇ ਤਾਂ ਆਪਣੇ ਬੱਚਿਆਂ ਦੇ ਯੂਟਿਊਬ ਚੈਨਲ, ਇੰਸਟਾਗ੍ਰਾਮ ਪ੍ਰੋਫਾਈਲ ਜਾਂ ਬਲਾਗ ਹੀ ਬਣਾ ਕੇ ਰੱਖੇ ਹ ਨ। 

ਫੇਸਬੁੱਕ ਨੇ 3 ਮਹੀਨਿਆਂ 'ਚ ਬੱਚਿਆਂ ਦੀਆਂ 87 ਲੱਖ ਨਿਊਡ ਤਸਵੀਰਾਂ ਹਟਾਈਆਂ

ਫੇਸਬੁੱਕ-ਇੰਸਟਾਗ੍ਰਾਮ ਵਰਗੀਆਂ ਸੋਸ਼ਲ ਸਾਈਟਾਂ ਬੱਚਿਆਂ ਦੀਆਂ ਨਿਊਡ ਤਸਵੀਰਾਂ ਜਾਂ ਇਤਰਾਜ਼ਯੋਗ ਵੀਡੀਓ ਆਪਣੇ ਪਲੇਟਫਾਰਮ ਤੋਂ ਹਟਾਉਂਦੀਆਂ ਰਹਿੰਦੀਆਂ ਹਨ। ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਕਿਸੇ ਫੋਟੋ, ਵੀਡੀਓ ਜਾਂ ਕੰਟੈਂਟ ਦੀ ਸ਼ਿਕਾਇਤ 'ਤੇ ਕੰਪਨੀ ਦੇ ਮਾਡਰੇਟਰਸ ਦੀ ਟੀਮ ਉਸਦੀ ਸਮੀਖਿਆ ਕਰਕੇ ਉਸਨੂੰ ਹਟਾਉਂਦੀ ਹੈ। ਪਿਛਲੇ ਸਾਲ ਦੀ ਆਖਰੀ ਤਿਮਾਹੀ 'ਚ ਫੇਸਬੁੱਕ ਤੋਂ ਬੱਚਿਆਂ ਦੀਆਂ 87 ਲੱਖ ਨਿਊਡ ਤਸਵੀਰਾਂ ਹਟਾਈਆਂ ਗਈਆਂ।

ਇਹ ਵੀ ਪੜ੍ਹੋ– iPhone 14 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਇੰਝ ਚੁੱਕੋ ਆਫ਼ਰ ਦਾ ਫਾਇਦਾ


author

Rakesh

Content Editor

Related News