ਪੈਨਾਸੋਨਿਕ ਦੇ ਦੋ ਸਮਾਰਟਫੋਨਜ਼ Eluga Ray Max ਅਤੇ Eluga Ray X ਦੀ ਵਿਕਰੀ ਸ਼ੁਰੂ
Monday, Apr 17, 2017 - 12:47 PM (IST)

ਜਲੰਧਰ- ਪੈਨਾਸੋਨਿਕ ਦੇ ਹਾਲ ਹੀ ''ਚ ਦੋ ਸਮਾਰਟਫੋਨਜ਼ ਏਲੁਗਾ ਰੇ ਮੈਕਸ ਅਤੇ ਏਲੁਗਾ ਰੇ ਐਕਸ ਦੀ ਵਿਕਰੀ ਫਲਿੱਪਕਾਰਟ ''ਤੇ ਸ਼ੁਰੂ ਹੋ ਗਈ ਹੈ। ਦੋਵੇਂ ਸਮਾਰਟਫੋਨਜ਼ ''ਚ ਪੈਨਾਸੋਨਿਕ ਦਾ ਅਰਬਾ ਵਰਚੁਅਲ ਅਸਿਸਟੇਂਟ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਅਸਿਸਟੇਂਟ ਗੂਗਲ ਅਸਿਟੇਂਟ ਗੂਗਲ ਅਸਿਟੇਂਟ ਤੋਂ ਵੀ ਜ਼ਿਆਦਾ ਸਮਝਦਾਰ ਹੈ।
ਪੈਨਾਸੋਨਿਕ ਏਲੁਗਾ ਰੇ ਮੈਕਸ -
ਏਲੁਗਾ ਰੇ ਮੈਕਸ ਦੀ ਗੱਲ ਕਰੀਏ ਤਾਂ ਇਹ 32 ਜੀ. ਬੀ. ਅਤੇ 64 ਜੀ. ਬੀ. ਦੇ ਸਟੋਰੇਜ ''ਚ ਉਪਲੱਬਧ ਹੈ। 32 ਜੀ. ਬੀ. ਅਤੇ 64 ਜੀ. ਬੀ. ਦੇ ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 11,499 ਰੁਪਏ ਅਤੇ 64 ਜੀ. ਬੀ. ਸਟੋਰੇਜ ਵਾਲੇ ਵੇਰੀਅੰਟ 12,499 ਰੁਪਏ ਹੈ। ਇਸ ''ਚ ਐਂਡਰਾਇਡ 6.0 ਮਾਰਸ਼ਮੈਲੋ, ਕਾਰਨਿੰਗ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਨਾਲ 5.2 ਇੰਚ ਦੀ ਫੁੱਲ-ਐੱਚ. ਡੀ. ਡਿਸਪਲੇ, 4 ਜੀ. ਬੀ. ਰੈਮ, 32/64 ਜੀ. ਬੀ. ਸਟੋਰੇਜ, 1.GHz ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ ਪ੍ਰੋਸੈਸਰ, 16 ਮੈਗਾਪਿਕਸਲ 9 ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕਨੈਕਟੀਵਿਟੀ ''ਚ 4ਜੀ, ਵਾਈ-ਫਾਈ, ਬਲੂਟੁਥ, ਮਾਈਕ੍ਰੋ ਯੂ. ਐੱਸ. ਬੀ. ਅਤੇ 3,000 ਐੱਮ. ਏ. ਐੱਚ. ਦੀ ਕਵਿੱਕ ਚਾਰਜਿੰਗ 3.0 ਸਪੋਰਟ ਬੈਟਰੀ ਹੈ। ਦੱਸ ਦਈਏ ਕਿ ਏਲੁਗਾ ਰੇ ਮੈਕਸ ''ਚ ਅਰਬਾ ਵਰਚੁਅਲ ਅਸਿਟੇਂਟ ਕੁਝ ਦਿਨ ਬਾਅਦ ਅਪਡੇਟ ਦੇ ਰਾਹੀ ਮਿਲੇਗਾ।
ਪੈਨਾਸੋਨਿਕ ਏਲੁਗਾ ਰੇ ਐਕਸ -
ਏਲੁਗਾ ਰੇ ਐਕਸ ਦੀ ਗੱਲ ਕਰੀਏ ਤਾਂ ਇਸ ''ਚ ਐਂਡਰਾਇਡ 6.0 ਮਾਰਸ਼ਮੈਲੋ, 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ, 1.3 ਗੀਗਾਹਟਰਜ਼ ਦਾ ਮੀਡੀਆਟੇਕ M“ 6737 ਪ੍ਰੋਸੈਸਰ, 3 ਜੀ. ਬੀ. ਰੈਮ, ਫਿੰਗਰਪ੍ਰਿੰਟ ਸੈਂਸਰ, 32 ਜੀ. ਬੀ. ਰੈਮ, 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਅਤੇ ਬੈਟਰੀ 4,000 ਐੱਮ. ਏ. ਐੱਚ. ਦੀ ਹੈ। ਫੋਨ ਦੀ ਕੀਮਤ 8,999 ਰੁਪਏ ਹੈ।