5000mAh ਦੀ ਦਮਦਾਰ ਬੈਟਰੀ ਨਾਲ ਪੈਨਾਸੋਨਿਕ ਨੇ ਲਾਂਚ ਕੀਤਾ ਬਜਟ ਸਮਾਰਟਫੋਨ

Monday, Jul 17, 2017 - 02:21 PM (IST)

5000mAh ਦੀ ਦਮਦਾਰ ਬੈਟਰੀ ਨਾਲ ਪੈਨਾਸੋਨਿਕ ਨੇ ਲਾਂਚ ਕੀਤਾ ਬਜਟ ਸਮਾਰਟਫੋਨ

ਜਲੰਧਰ- ਪੈਨਾਸੋਨਿਕ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਪੀ55 ਮੈਕਸ ਲਾਂਚ ਕਰ ਦਿੱਤਾ ਹੈ। ਪੈਨਾਸੋਨਿਕ ਪੀ55 ਮੈਕਸ ਦੀ ਕੀਮਤ 8,499 ਰੁਪਏ ਹੈ। ਇਹ ਫੋਨ ਐਕਸਕਲੂਜ਼ੀਵ ਤੌਰ 'ਤੇ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੈ। ਪੀ55 ਮੈਕਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਦਿੱਤੀ ਗਈ 5000 ਐੱਮ.ਏ.ਐੱਚ. ਦੀ ਬੈਟਰੀ ਹੈ। ਫੋਨ ਮੈਟ ਬਲੈਕ ਅਤੇ ਗੋਲਡ ਕਲਰ ਵੇਰੀਅੰਟ 'ਚ ਮਿਲੇਗਾ। 
ਫੀਚਰਜ਼ ਦੀ ਗੱਲ ਕਰੀਏ ਤਾਂ ਪੈਨਾਸੋਨਿਕ ਪੀ55 ਮੈਕਸ 'ਚ 5.5-ਇੰਚ ਦੀ ਐੱਚ.ਡੀ. (1280x720 ਪਿਕਸਲ) ਆਈ.ਪੀ.ਐੱਸ. 2.5ਡੀ ਕਰਵ ਡਿਸਪਲੇ ਹੈ। ਇਸ ਫੋਨ 'ਚ 1.25 ਗੀਗਾਹਰਟਜ਼ ਕਵਾਡ-ਕੋਰ ਐੱਮ.ਟੀ.ਕੇ. 6737 ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 3ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 

 

 

ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ ਕਵਾਡ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਇਕ ਡਿਊਮ ਸਿਮ ਸਮਾਰਟਫੋਨ ਹੈ। 
ਪੈਨਾਸੋਨਿਕ ਪੀ55 ਮੈਕਸ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 5000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਨ ਦਾ ਡਾਈਮੈਂਸ਼ਨ 152x77.6x8.7 ਮਿਲੀਮੀਟਰ ਹੈ। ਫੋਨ ਦਾ ਭਾਰ 180 ਗ੍ਰਾਮ ਹੈ। ਫੋਨ 4ਜੀ ਵੀ.ਓ.ਐੱਲ.ਟੀ.ਈ. ਸਪੋਰਟ ਕਰਦਾ ਹੈ। 
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਪੀ55 ਮੈਕਸ 4ਜੀ ਵੀ.ਓ.ਐੱਲ.ਟੀ.ਈ. ਤੋਂ ਇਲਾਵਾ 2ਜੀ, 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂਥ 4.0 ਐੱਫ.ਐੱਮ. ਰੇਡੀਓ, ਜੀ.ਪੀ.ਐੱਸ., ਜੀ.ਪੀ.ਆਰ.ਐੱਸ./ਐੱਜ ਅਤੇ ਮਾਈਕ੍ਰੋ ਯੂ.ਐੱਸ.ਬੀ. 2.0 ਵਰਗੇ ਫੀਚਰ ਨਾਲ ਲੈਸ ਹੈ। ਇਸ ਤੋਂ ਇਲਾਵਾ ਪੈਨਾਸੋਨਿਕ ਦੇ ਇਸ ਨਵੇਂ ਬਜਟ ਸਮਾਰਟਫੋਨ 'ਚ ਐਕਸਲੈਰੋਮੀਟਰ, ਪ੍ਰਾਕਸੀਮਿਟੀ ਸੈਂਸਰ, ਲਾਈਟ ਸੈਂਸਰ ਅਤੇ ਓ.ਟੀ.ਜੀ. ਵੀ ਦਿੱਤੇ ਗਏ ਹਨ।


Related News