ਪੈਨਾਸੋਨਿਕ ਨੇ ਲਾਂਚ ਕੀਤੇ ਨਵੇਂ ਫੋਲਡਿੰਗ ਹੈੱਡਫੋਨਸ
Friday, May 13, 2016 - 12:19 PM (IST)

ਜਲੰਧਰ— ਪੈਨਾਸੋਨਿਕ ਨੇ ਲੇਟੈਸਟ ਹਾਈ-ਕੁਆਲਿਟੀ ਦੇ ਹੈੱਡਫੋਨਸ ਲਾਂਚ ਕੀਤੇ ਹਨ ਜਿਨ੍ਹਾਂ ਦਾ ਨਾਂ ਆਰ.ਪੀ.-ਐੱਚ.ਐੱਫ.300 (RP-HF300) ਹੈ। ਬਲੈਕ, ਬਲੂ, ਵ੍ਹਾਈਟ ਅਤੇ ਪਿੰਕ ਰੰਗਾਂ ''ਚ ਉਪਲੱਬਧ ਇਨ੍ਹਾਂ ਹੈੱਡਫੋਨਸ ਦੀ ਕੀਮਤ 1,499 ਰੁਪਏ ਹੈ।
ਪੈਨਾਸੋਨਿਕ RP-HF300 ''ਚ 30ਐੱਮ.ਐੱਮ. ਡ੍ਰਾਈਵਰ ਲੱਗੇ ਹਨ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਹ ਕ੍ਰਿਸਪ ਅਤੇ ਕਲੀਅਰ ਸਾਊਂਡ ਪ੍ਰਦਾਨ ਕਰਨਗੇ। ਕੰਪੈੱਕਟ ਫੋਲਡਿੰਗ ਡਿਜ਼ਾਈਨ ਦੇ ਨਾਲ ਆਉਣ ਵਾਲੇ ਇਨ੍ਹਾਂ ਹੈੱਡਫੋਨਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਆਊਟਡੋਰ ਇਸਤੇਮਾਲ ਲਈ 1.2ਐੱਮ.ਐੱਮ. ਲੰਬੀ ਟੈਂਗਲ ਫ੍ਰੀ ਕੇਬਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ''ਚ ਪੈਨਾਸੋਨਿਕ ਨੇ Shinobi Pro ਰੇਂਜ ਦੇ ਐੱਲ.ਈ.ਡੀ. ਟੀ.ਵੀ. ਰੇਂਜ ਨੂੰ ਲਾਂਚ ਕੀਤਾ ਹੈ।