ਪੈਨਾਸੋਨਿਕ ਦਾ ਕੰਪਿਊਟਿੰਗ ਐਂਡ੍ਰਾਇਡ ਡਿਵਾਈਸ ਭਾਰਤ 'ਚ ਲਾਂਚ

Friday, Dec 14, 2018 - 11:35 AM (IST)

ਪੈਨਾਸੋਨਿਕ ਦਾ ਕੰਪਿਊਟਿੰਗ ਐਂਡ੍ਰਾਇਡ ਡਿਵਾਈਸ ਭਾਰਤ 'ਚ ਲਾਂਚ

ਗੈਜੇਟ ਡੈਸਕ- ਪੈਨਾਸੋਨਿਕ ਨੇ ਭਾਰਤ 'ਚ ਵੀਰਵਾਰ ਨੂੰ ਦੋ ਨਵੇਂ ਟਫਬੁੱਕ ਮਾਡਲਸ ਭਾਰਤ 'ਚ ਲਾਂਚ ਕਰ ਦਿੱਤੇ। ਇਨ੍ਹਾਂ ਡਿਵਾਈਸਿਜ਼ ਨੂੰ ਖਾਸਤੌਰ 'ਤੇ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਆਪਣੇ ਕੰਮ ਲਈ ਮਜਬੂਤ ਡਿਵਾਈਸਿਜ਼ ਦੀ ਜ਼ਰੂਰਤ ਹੁੰਦੀ ਹੈ। Toughbook FZ-T1 ਤੇ ਐੱਲ 1 ਨੂੰ ਆਰਡਰ ਲੈਣ ਅਤੇ ਲਾਜਿਸਟਿਕ ਰਿਕਾਰਡ ਰੱਖਣ ਜਿਹੇ ਕੰਮਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਨਾਂ ਡਿਵਾਈਸਿਜ਼ ਦੀ ਸ਼ੁਰੂਆਤੀ ਕੀਮਤ 60,000 ਰੁਪਏ ਹੈ।

Toughbook FZ-T1 ਬੇਹੱਦ ਮਜਬੂਤ ਡਿਵਾਈਸ ਹੈ ਤੇ ਇਸ 'ਚ 5 ਇੰਚ ਡਿਸਪਲੇਅ ਹਨ। ਪੈਨਾਸੋਨਿਕ ਦੇ ਇਸ ਟਫਬੁੱਕ ਤੋਂ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਡਿਵਾਈਸ ਨੂੰ ਇਸ ਸਾਲ ਜੂਨ 'ਚ ਗਲੋਬਲੀ ਲਾਂਚ ਕੀਤੀ ਗਈ ਸੀ। 5 ਇੰਚ ਸਕ੍ਰੀਨ ਦਾ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਐੱਫ. ਜ਼ੈੱਡ-ਟੀ1 ਐਂਡ੍ਰਾਇਡ 8.1 ਓਰੀਓ 'ਤੇ ਚੱਲਦਾ ਹੈ। ਇਸ 'ਚ ਇੰਟੀਗ੍ਰੇਟਿਡ ਬਾਰਕੋਡ ਸਕੈਨਰ ਹੈ ਜਿਸ ਦੇ ਨਾਲ ਬਾਰਕੋਡ ਨੂੰ ਸਕੈਨ ਕੀਤਾ ਜਾ ਸਕਦਾ ਹੈ।PunjabKesari
ਇਸ ਟਫਬੁੱਕ ਨੂੰ ਮੈਨੇਜਮੈਂਜ ਸਿਸਟਮ ਤੇ ਡਾਟਾਬੇਸ ਰੀ-ਸੋਰਸ ਨਾਲ ਵੀ ਕੁਨੈੱਕਟ ਕੀਤਾ ਜਾ ਸਕਦਾ ਹੈ। ਐੱਫ. ਜ਼ੈੱਡ-ਟੀ1 'ਚ 1.1 ਗੀਗਾਹਰਟਜ਼ 'ਤੇ ਚੱਲਣ ਵਾਲਾ ਕਵਾਡ-ਕੋਰ ਪ੍ਰੋਸੈਸਰ ਹੈ। ਇਸ 'ਚ 2 ਜੀ. ਬੀ ਰੈਮ ਤੇ 16 ਜੀ. ਬੀ. ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਇਹ ਟਫਬੁੱਕ ਮਿਲੀਟਰੀ ਗੇਡ ਦੇ ਸੁਰੱਖਿਆ ਸਟੈਂਡਰਡ MIL-STD810G ਨਾਲ ਲੈਸ ਹੈ ਤੇ ਇਹ ਆਈ. ਪੀ. 68 ਰੇਟਿੰਗ ਦੇ ਨਾਲ ਆਉਂਦਾ ਹੈ।  5 ਫੀਟ ਡੂੰਘੇ ਪਾਣੀ 'ਚ ਵੀ ਡਿਵਾਈਸ ਨੂੰ ਨੁਕਸਾਨ ਨਹੀਂ ਪੁੱਜਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਜ਼ੀ ਵਰਕਪਲੇਸ ਦੇ ਹਿਸਾਬ ਨਾਲ ਇਸ 'ਚ ਨੁਆਇਜ਼ ਸਪ੍ਰੇਸ਼ਨ ਟੈਕਨਾਲੋਜੀ ਤੇ ਇਕ ਲਾਊਡਸਪੀਕਰ ਦਿੱਤਾ ਗਿਆ ਹੈ।PunjabKesari
ਪੈਨਾਸੋਨਿਕ ਦਾ ਦੂਜਾ ਪ੍ਰਾਡਕਟ Toughbook FZ-T1 ਇਕ ਪ੍ਰੋਫੈਸ਼ਨਲ ਗਰੇਡ ਟੈਬਲੇਟ ਹੈ। ਇਹ ਸਿਰਫ ਵਾਈ-ਫਾਈ ਸਪਾਰਟ ਕਰਦਾ ਹੈ। ਫੀਲਡ ਵਰਕਰਸ ਲਈ ਇਸ 'ਚ ਵੁਆਇਸ ਤੇ ਡਾਟਾ ਜਿਹੇ ਸਪਾਰਟ ਵੀ ਹਨ। ਐੱਫ. ਜ਼ੈੱਡ-ਐੱਲ 1'ਚ 7 ਇੰਚ ਦੀ ਵੱਡੀ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਸ ਰਗਡ ਟੈਬਲੇਟ ਨੂੰ ਵੀ MIL-STD810G ਮਿਲੀਟਰੀ ਸਟੈਂਡਰਡ ਦੇ ਨਾਲ ਬਣਾਇਆ ਗਿਆ ਹੈ। ਇਹ ਆਈ.ਪੀ 67 ਰੇਟਿੰਗ ਦੇ ਨਾਲ ਆਉਂਦਾ ਹੈ। ਇਸ 'ਚ ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ, 2 ਜੀ. ਬੀ ਰੈਮ ਤੇ 16 ਜੀ. ਬੀ ਇਨਬਿਲਟ ਸਟੋਰੇਜ ਹੈ।PunjabKesariਪੈਨਾਸੋਨਿਕ ਦਾ ਦਾਅਵਾ ਹੈ ਕਿ ਐੱਫ. ਜ਼ੈੱਡ-ਟੀ1 ਤੋਂ 12 ਘੰਟੇ ਤੱਕ ਬੈਟਰੀ ਲਾਈਫ ਜਦ ਕਿ ਟਫਬੁੱਕ ਟੀ. ਜ਼ੈੱਡ-ਐੱਲ 1 ਤੋਂ 9 ਘੰਟੇ ਤੱਕ ਬੈਟਰੀ ਲਾਈਫ ਮਿਲੇਗੀ।


Related News