ਪੈਨਾਸੋਨਿਕ ਨੇ ਲਾਂਚ ਕੀਤੇ ਆਪਣੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਸਮਾਰਟਫੋਨ, ਜਾਣੋ ਕੀ ਹੈ ਖਾਸ
Tuesday, Feb 23, 2016 - 04:03 PM (IST)

ਜਲੰਧਰ— ਪੈਨਾਸੋਨਿਕ ਕਾਰਪੋਰੇਸ਼ਨ ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ ਹੈ ਜੋ 1918 ''ਚ ਬਣਾਈ ਗਈ ਸੀ ਅਤੇ ਹੁਣ ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਇਲੈਕਟ੍ਰੋਨਿਕ ਕੰਪਨੀਆਂ ''ਚੋਂ ਇਕ ਹੈ। ਇਸ ਕੰਪਨੀ ਨੇ ਹੁਣ ਮੋਬਾਇਲ ਵਰਲਡ ਕਾਂਗਰਸ (MW3 2016) ''ਚ ਆਪਣੇ ਦੋ ਨਵੇਂ ਟੱਚਪੈਡ ਹੈਂਡਹੇਲਡ ਡਿਵਾਈਸਿਸ FZ-F1 ਅਤੇ FZ-N1 ਨੂੰ ਸ਼ੋਅ ਕੀਤਾ। ਇਨ੍ਹਾਂ ਸਮਾਰਟਫੋਨਸ ਦੇ ਫੀਚਰ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ''ਚ ਰਿਅਰ ਬਾਰਕੋਡ ਰੀਡਰ ਦੇ ਨਾਲ ਸਨਲਾਈਟ ਅਡਾਪਟਿਵ ਡਿਸਪਲੇ ਦਿੱਤੀ ਜਾਵੇਗੀ। ਹੋਰ ਸਪੈਸਿਫਿਕੇਸ਼ੰਸ ''ਚ 4.7 ਇੰਚ ਦੀ 720x1280 ਪਿਕਸਲ ਡਿਸਪਲੇ ਸ਼ਾਮਲ ਹੈ। ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਜਾਵੇਗੀ ਜੋ ਗੇਮਸ ਨੂੰ 2.3GHz ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 801 (MSM8974AB) ਪ੍ਰੋਸੈਸਰ ਦੇ ਨਾਲ ਚਲਾਏਗੀ। ਕੰਪਨੀ ਨੇ ਇਸ ਵਿਚ 3200mAh ਦੀ ਬੈਟਰੀ ਸ਼ਾਮਲ ਕੀਤੀ ਹੈ ਜੋ ਸਮਾਰਟਫੋਨ ਨੂੰ ਲੰਬੇ ਸਮੇਂ ਦਾ ਬੈਕਅਪ ਦੇਵੇਗੀ।
ਇਨ੍ਹਾਂ ''ਚ 8MP ਦਾ ਰਿਅਰ ਕੈਮਰਾ ਅਤੇ 5MP ਦਾ ਫਰੰਟ ਕੈਮਰਾ ਸ਼ਾਮਲ ਹੈ ਜੋ ਐਲ.ਈ.ਡੀ. ਫਲੈਸ਼ ਦੇ ਨਾਲ ਐੱਚ.ਡੀ. ਤਸਵੀਰਾਂ ਨੂੰ ਕੈਪਚਰ ਕਰੇਗਾ। ਐਂਡ੍ਰਾਇਡ OS ''ਤੇ ਕੰਮ ਕਰਨ ਵਾਲੇ fz-n1 ਸਮਾਰਟਫੋਨ ਨੂੰ ਮਾਰਚ ਦੇ ਮਹੀਨੇ ਕਰੀਬ 103,000 ਰੁਪਏ ''ਚ ਉਪਲੱਬਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਦੇ ਦੂਜੇ ਮਾਡਲ fz-f1 ਜੋ ਵਿੰਡੋਜ਼ 10 ''ਤੇ ਬੇਸਡ ਹੈ ਨੂੰ ਕੰਪਨੀ 110,000 ''ਚ ਬਾਜ਼ਾਰ ''ਚ ਉਪਲੱਬਧ ਕਰੇਗੀ।