17 ਅਪ੍ਰੈਲ ਤੋਂ ਪੈਨਾਸੋਨਿਕ Eluga Ray Max ਅਤੇ Eluga Ray x ਸਮਾਰਟਫੋਨਜ਼ ਹੋਣਗੇ ਉਪਲੱਬਧ

Friday, Apr 14, 2017 - 09:50 AM (IST)

17 ਅਪ੍ਰੈਲ ਤੋਂ ਪੈਨਾਸੋਨਿਕ Eluga Ray Max ਅਤੇ Eluga Ray x ਸਮਾਰਟਫੋਨਜ਼ ਹੋਣਗੇ ਉਪਲੱਬਧ
ਜਲੰਧਰ- ਪੈਨਾਸੋਨਿਕ ਨੇ ਪਿਛਲੇ ਮਹੀਨੇ ਭਾਰਤ ''ਚ ਆਪਣੀ ਏਲੁਗਾ ਸੀਰੀਜ਼ ਦੇ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ। ਪੈਨਾਸੋਨਿਕ ਏਲੁਗਾ ਰੇ ਮੈਕਸ ਅਤੇ ਏਲੁਗਾ ਰੇ ਐਕਸ ਸਮਾਰਟਫੋਨ ਕੰਪਨੀ ਦੇ ਅਰਬਾ ਵਰਚੁਅਲ ਅਸਿਸਟੈਂਟ ਨਾਲ ਆਉਂਦੇ ਹਨ। ਹੁਣ ਕੰਪਨੀ ਨੇ ਇਨ੍ਹਾਂ ਸਮਾਰਟਫੋਨ ਦੀ ਉਪਲੱਬਧਤਾ ਦੀ ਜਾਣਕਾਰੀ ਦੇ ਦਿੱਤੀ ਹੈ। 
ਪੈਨਾਸੋਨਿਕ ਏਲੁਗਾ ਰੇ ਮੈਕਸ ਦੇ 32 ਜੀ. ਬੀ. ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 1,499 ਰੁਪਏ ਹੈ ਅਤੇ 64 ਜੀ. ਬੀ. ਸਟੋਰੇਜ ਵਾਲਾ ਵੇਰੀਅੰਟ 12,499 ਰੁਪਏ ''ਚ ਮਿਲੇਗਾ। ਸਮਾਰਟਫੋਨ ਗੋਲਡ, ਮੇਟਾਲਿਕ ਸਿਲਵਰ ਅਤੇ ਰੋਜ਼ ਗੋਲਡ ਕਲਰ ''ਚ ਮਿਲੇਗਾ। ਪੈਨਾਸੋਨਿਕ ਏਲੁਗਾ ਰੇ ਐਕਸ 8,999 ਰੁਪਏ ''ਚ ਫਲਿੱਪਕਾਰਟ ''ਤੇ ਮਿਲੇਗਾ। ਇਹ ਦੋਵੇਂ ਫੋਨ 17 ਅਪ੍ਰੈਲ ਤੋਂ ਐਕਸਕਲੂਸਿਵ ਤੌਰ ''ਤੇ ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ ''ਤੇ ਉਪਲੱਬਧ ਹੋਣਗੇ। ਇਨ੍ਹਾਂ ਫੋਨਜ਼ ਨੂੰ ਟੈਗ ਨਾਲ ਫਲਿੱਪਕਾਰਟ ''ਤੇ ਲਿਸਟ ਕਰ ਦਿੱਤਾ ਗਿਆ ਹੈ। ਪੈਨਾਸੋਨਿਕ ਏਲੁਗਾ ਰੇ ਮੈਕਸ ਡਿਊਲ ਸਿਮ ਸਮਾਰਟਫੋਨ ਹੈ ਅਤੇ ਇਹ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਹੈਂਡਸੈੱਟ ''ਚ ਕਵਾਲਕਮ ਸਨੈਪਡ੍ਰੈਗਨ ਚਿੱਪਸੈੱਟ ਨਾਲ 4 ਜੀ. ਬੀ. ਰੈਮ ਦਿੱਤਾ ਗਿਆ ਹੈ। 
ਪੈਨਾਸੋਨਿਕ ਏਲੁਗਾ ਰੇ ਮੈਕਸ ''ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ ਇਸ ਨਾਲ ਮੌਜੂਦ ਹੈ ਡਿਊਲ ਐੱਲ. ਈ. ਡੀ. ਫਲੈਸ਼ ਫਰੰਟ ਪੈਨਲ ''ਤੇ ਫਲੈਸ਼ ਨਾਲ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਹੈਂਡਸੈੱਟ ''ਚ ਹੋਮ ਬਟਨ ਫਿੰਗਪ੍ਰਿੰਟ ਸੈਂਸਰ ਵੀ ਹੈ, ਏਲੁਗਾ ਰੇ ਮੈਕਸ ਲਈ ਤੁਹਾਨੂੰ 32 ਜੀ. ਬੀ/64 ਜੀ. ਬੀ. ਸਟੋਰੇਜ ਦਾ ਆਪਸ਼ਨ ਮਿਲੇਗਾ। ਤੁਸੀਂ ਚਾਹੋ ਤਾਂ 128 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕੋਗੇ। ਕਨੈਕਟੀਵਿਟੀ ਫੀਚਰ ''ਚ 4ਜੀ ਐੱਲ. ਟੀ. ਈ., ਵਾਈ-ਫਾਈ, ਬਲੂਟੁਥ ਅਤੇ ਮਾਈਕ੍ਰੋ-ਯੂ. ਐੱਸ. ਬੀ. ਸ਼ਾਮਿਲ ਹੈ। ਬੈਟਰੀ 3000 ਐੱਮ. ਏ. ਐੱਚ. ਦੀ ਹੈ, ਜੋ ਕਵਿੱਕ ਚਾਰਜ 3.0 ਨੂੰ ਸਪੋਰਟ ਕਰਦੀ ਹੈ। ਐਕਸੇਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਜ਼ਾਇਰੋਸਕੋਪ, ਮੈਗਨੋਟੋਮੀਟਰ ਅਤੇ ਪ੍ਰਾਕਿਸਮਿਟੀ ਸੈਂਸਰ ਵੀ ਫੋਨ ਦਾ ਹਿੱਸਾ ਹੈ। 

ਕੰਪਨੀ ਨੇ ਪੈਨਾਸੋਨਿਕ ਏਲੁਗਾ ਰੇ ਮੈਕਸ ਨਾਲ ਪੈਨਾਸੋਨਿਕ ਏਲੁਗਾ ਰੇ ਐਕਸ ਵੀ ਪੇਸ਼ ਕੀਤਾ। ਇਹ ਡਿਊਲ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਇਸ ''ਚ 5.5 ਇੰਚ ਦਾ ਐੱਚ. ਡੀ. (720x1280 ਪਿਕਸਲ) ਡਿਸਪਲੇ ਹੈ। ਹੈਂਡਸੈੱਟ ''ਚ 1.3 ਗੀਗਾਹਟਰਜ਼ ਚਿੱਪਸੈੱਟ ਨਾਲ 3 ਜੀ. ਬੀ. ਰੈਮ ਦਿੱਤੇ ਗਏ ਹਨ। ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਇੰਟੀਗ੍ਰੇਟਡ ਹੈ। ਏਲੁਗਾ ਰੇ ਐਕਸ ''ਚ 13 ਮੈਗਾਪਿਕਸਲ ਦਾ ਰਿਅ੍ਰ ਕੈਮਰਾ ਹੈ, ਜੋ ਡਿਊਲ ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਇਨਬਿਲਟ ਸਟੋਰੇਜ 32 ਜੀ. ਬੀ. ਹੈ ਅਤੇ ਤੁਸੀਂ 64 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕੋਗੇ। ਬੈਟਰੀ 4000 ਐੱਮ. ਏ. ਐੱਚ. ਦੀ ਹੈ।  


Related News