ਪਾਕਿ ਹੈਕਰਾਂ ਨੇ 7000 ਭਾਰਤੀ ਸਾਈਟਾਂ ਕੀਤੀਆਂ ਹੈਕ

Thursday, Oct 06, 2016 - 01:09 PM (IST)

ਪਾਕਿ ਹੈਕਰਾਂ ਨੇ 7000 ਭਾਰਤੀ ਸਾਈਟਾਂ ਕੀਤੀਆਂ ਹੈਕ

ਜਲੰਧਰ- ਪਾਕਿਸਤਾਨੀ ਹੈਕਰਾਂ ਦੇ ਇਕ ਗਰੁੱਪ ਨੇ ਕਿਹਾ ਹੈ ਕਿ ਉਨ੍ਹਾਂ 7070 ਭਾਰਤੀ ਵੈੱਬਸਾਈਟਾਂ ਨੂੰ ਹੈਕ ਕਰ ਦਿੱਤਾ ਅਤੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਪਰ ਸਾਈਬਰ ਸੁਰੱਖਿਆ ਮਾਹਿਰਾਂ ਨੇ ਕਿਹਾ ਹੈ ਕਿ ਹੈਕਰ ਮਾਹਿਰ ਨਹੀਂ ਹਨ ਬਲਕਿ ਸਕ੍ਰਿਪਟ ਲਿਖਣ ਵਾਲੇ ਹਨ ਅਤੇ ਉਨ੍ਹਾਂ ਨੇ ਆਪਣੇ ਕੋਡ ਨੂੰ ਨਹੀਂ ਲਿਖਿਆ ਅਤੇ ਮੌਜੂਦਾ ਸਕ੍ਰਿਪਟਾਂ ਦੀ ਵਰਤੋਂ ਵੈੱਬਸਾਈਟਾਂ ਹੈਕ ਕਰਨ ਲਈ ਕਰਦੇ ਹਨ।

ਹਰੇਕ ਵੈੱਬਸਾਈਟ ਦਾ ਹੈਕਿੰਗ ਗਰੁੱਪ ਦਾ ਲੋਗੋ ਹੁੰਦਾ ਹੈ। ਇਸ ਗਰੁੱਪ ਨੇ ਬੀਤੇ ਸਮੇਂ ਇਕ ਟਾਟਾ ਮੋਟਰਜ਼, ਅੰਨਾ ਡੀ. ਐੱਮ. ਕੇ. ਅਤੇ ਤਾਜ ਮਹਿਲ ਦੀਆਂ ਵੈੱਬਸਾਈਟਾਂ ਹੈਕ ਕੀਤੀਆਂ ਸਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਗੈਰ ਸਰਕਾਰੀ ਵੈੱਬਸਾਈਟਾਂ ਹਨ। ਸੰਚਾਰ ਅਤੇ ਸੂਚਨਾ ਮੰਤਰੀ ਤੋਂ ਇਕ ਸੂਚਨਾ ਮੁਤਾਬਕ ਕਰੀਬ 1490 ਸਰਕਾਰੀ ਵੈੱਬਸਾਈਟਾਂ ਨੂੰ ਜਨਵਰੀ 2010 ਅਤੇ ਦਸੰਬਰ 2015 ਵਿਚਕਾਰ ਹੈਕ ਕੀਤਾ ਗਿਆ ਸੀ।

Related News