Oneplus ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ ਆਕਸੀਜਨ ਬੀਟਾ ਅਪਡੇਟ
Tuesday, Jan 16, 2018 - 02:02 PM (IST)

ਜਲੰਧਰ-ਵਨਪਲੱਸ ਦੇ ਸਹਿ ਸੰਸਥਾਪਕ Karl Pei ਨੇ ਜਾਣਕਾਰੀ ਦਿੱਤੀ ਸੀ ਕਿ ਵਨਪਲੱਸ 3 ਅਤੇ ਵਨਪਲੱਸ 3T ਸਮਾਰਟਫੋਨਜ਼ ਲਈ ਜਲਦ ਹੀ ਫੇਸ ਅਨਲਾਕ ਫੀਚਰ ਰੀਲੀਜ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਕੰਪਨੀ ਨੇ ਹੁਣ ਇਸ ਫੀਚਰ ਲਈ ਨਵੇਂ ਅਪਡੇਟ ਨੂੰ ਇਨ੍ਹਾਂ ਦੋਵਾਂ ਹੀ ਡਿਵਾਇਸਾਂ ਲਈ ਰੀਲੀਜ਼ ਕਰ ਦਿੱਤਾ ਹੈ।
ਵਨਪਲੱਸ ਨੇ ਇਸ ਦੇ ਲਈ ਆਕਸੀਜਨ OS ਓਪਨ ਬੀਟਾ 30 ਅਪਡੇਟ ਰੀਲੀਜ਼ ਕੀਤਾ ਹੈ, ਜਿਸ ਤੋਂ ਨਾ ਸਿਰਫ ਫੇਸ ਅਨਲਾਕ ਫੀਚਰ ਸਗੋਂ ਕਈ ਹੋਰ ਵੀ ਫੀਚਰਸ ਦੀ ਸਹੂਲਤਾਂ ਵੀ ਇਸ ਸਮਾਰਟਫੋਨ 'ਚ ਮਿਲਣਗੀਆਂ। ਇਹ ਅਪਡੇਟ 223 ਐੱਮ. ਬੀ. ਦਾ ਸਾਈਜ਼ ਹੋਵੇਗਾ ਅਤੇ ਜੇਕਰ ਤੁਸੀਂ ਇਨ੍ਹਾਂ 'ਚ ਕਿਸੇ ਸਮਾਰਟਫੋਨ ਦੀ ਵਰਤੋਂ ਲੇਟੈਸਟ ਓਪਨ ਬੀਟਾ ਨਾਲ ਕਰ ਰਹੇ ਹੋ ਤਾਂ ਇਸ ਦੇ ਲਈ ਤੁਹਾਨੂੰ ਇਕ OTA ਅਪਡੇਟ ਦਾ ਨੋਟੀਫਿਕੇਸ਼ਨ ਮਿਲੇਗਾ। ਜੇਕਰ ਤੁਸੀਂ ਸਟੇਬਲ ਆਕਸੀਜਨ OS ਵਰਜਨ ਯੂਜ਼ਰ ਹੋ ਤਾਂ ਤੁਹਾਨੂੰ ਇਹ ਅਪਡੇਟ ਮੈਨੂੰਅਲੀ ਫਲੈਸ਼ ਕਰਨਾ ਹੋਵੇਗਾ। ਇਸ ਤੋਂ ਤੁਹਾਡੇ ਡਿਵਾਇਸ ਦਾ ਸਾਰੇ ਡਾਟਾ ਪੂਰੀ ਤਰ੍ਹਾਂ ਨਾਲ ਮਿਟ ਜਾਵੇਗਾ।
ਇਸ ਲੇਟੈਸਟ ਬੀਟਾ ਅਪਡੇਟ ਨਾਲ ਹੀ ਵਨਪਲੱਸ ਸਵਿੱਚ ਐਪਲੀਕੇਸ਼ਨ ਦੀ ਸਹੂਲਤ ਵੀ ਮਿਲੇਗੀ, ਜਿਸ ਤੋਂ ਵਨਪਲੱਸ ਯੂਜ਼ਰਸ ਆਸਾਨੀ ਨਾਲ ਫੋਨ ਨੂੰ ਵਨਪਲੱਸ ਦੇ ਇਕ ਡਿਵਾਇਸ ਤੋਂ ਦੂਜੇ ਡਿਵਾਇਸ 'ਚ ਟਰਾਂਸਫਰ ਕਰ ਸਕਦੇ ਹਨ। ਇਸ ਦੇ ਨਾਲ ਹੀ ਅਪਡੇਟ 'ਚ ਇਨ੍ਹਾਂ ਸਮਾਰਟਫੋਨਜ਼ ਲਈ ਏਅਰਟੈੱਲ VoLTE ਸਪੋਰਟ ਵੀ ਦਿੱਤਾ ਗਿਆ ਹੈ, ਪਰ ਇਹ VoLTE ਸਪੋਰਟ ਸਾਰੇ ਖੇਤਰਾਂ 'ਚ ਕੰਮ ਨਹੀਂ ਕਰਦਾ ਹੈ। ਇਸ ਬਾਰੇ ਚੇਂਜਲਾਂਗ ਇਹ ਹਨ।
ਲਾਂਚਰ- ਲਾਂਚਰ ਅਪਡੇਟ v2.3
Drawer ਕੈਟੇਗਿਰੀ- ਹੁਣ ਤੋਂ ਯੂਜ਼ਰਸ ਨੂੰ Drawer 'ਚ ਸਰਚ ਆਈਕਾਨ ਦੀ ਵਰਤੋਂ ਕਰਨ 'ਤੇ ਕਈ ਕੈਟੇਗਿਰੀ ਦਿਖਾਵੇਗਾ।
ਆਟੋ ਫੋਲਡਰ ਟੈਗਿੰਗ-ਜਦੋਂ ਵੀ ਯੂਜ਼ਰ ਕਿਸੇ ਨਵੀਂ ਐਪ ਨੂੰ ਸ਼ਾਮਿਲ ਕਰੇਗਾ ਤਾਂ ਸਿਸਟਮ ਆਪਣੇ ਆਪ ਉਸ ਤੋਂ ਸੰਬੰਧਿਤ ਨਵਾਂ ਫੋਲਡਰ ਕ੍ਰੀਏਟ ਕਰ ਉਸ ਦੇ ਨਾਂ ਨੂੰ ਦਿਖਾਵੇਗਾ।
ਕਲਾਕ ਦੇ ਲਈ ਡਾਇਨਾਮਿਕ ਆਈਕਾਨ-
ਨੋਟੀਫਿਕੇਸ਼ਨ ਡਾਟ ਆਪਟੀਮਾਈਜੇਸ਼ਨ-ਇਸ ਦੇ ਤਹਿਤ ਨਵੇਂ ਨੀਲੇ ਨੋਟੀਫਿਕੇਸ਼ਨ ਡਾਟਸ ਜੋ ਕਿ ਕਿਸੇ ਨਵਾਂ ਇੰਸਟਾਲਡ ਐਪ ਨੂੰ ਸ਼ੋਅ ਕਰਦੇ ਹੈ , ਉਹ 15 ਦਿਨਾਂ ਦੇ ਸਮੇਂ ਤੋਂ ਬਾਅਦ ਆਪਣੇ ਆਪ ਹੀ ਹੱਟ ਜਾਣਗੇ।
ਲਾਂਚ ਯੂਸੇਜ ਟਿਪਸ ਇੰਪਰੂਵਡ- ਇਸ ਦੇ ਤਹਿਤ ਲਾਂਚਰ ਤੋਂ ਪਹਿਲਾਂ ਵਰਤੋਂ ਦੇ ਸਮੇਂ ਲਈ ਨਵੀਂ ਮਦਦਗਾਰ ਟਿਪਸ ਨੂੰ ਜੋੜਿਆ ਗਿਆ ਹੈ।
ਸਿਸਟਮ-
ਏਅਰਟੈੱਲ VoLTE ਲਈ ਭਾਰਤ 'ਚ ਸਪੋਰਟ
ਫੇਸ ਅਨਲਾਕ ਫੀਚਰ
ਵਨਪਲੱਸ ਸਵਿੱਚ ਐਪਲੀਕੇਸ਼ਨ (ਬੈਕਅਪ ਅਤੇ ਰੀਸਟੋਰ ਦੇ ਲਈ)
ਇਸ ਨਵੀਂ ਸਵਿੱਚ ਐਪ ਤੋਂ ਆਪਣੇ ਡਿਵਾਇਸ ਤੋਂ ਨਵੇਂ ਵਨਪਲੱਸ ਸਮਾਰਟਫੋਨ 'ਚ ਆਸਾਨੀ ਨਾਲ ਡਾਟਾ ਨੂੰ ਟਰਾਂਸਫਰ ਕੀਤਾ ਜਾ ਸਕੇਗਾ।
ਹੋਰ ਬੱਗ ਫਿਕਸਸ ਅਤੇ ਆਪਟੀਮਾਈਜੇਸ਼ਨਸ
ਇਹ ਹੋਣਗੀਆਂ ਸਮੱਸਿਆਵਾਂ-
ਏਅਰਟੈੱਲ VoLTE ਫੀਚਰ ਕੁਝ ਖੇਤਰਾਂ 'ਚ ਨਹੀਂ ਕੰਮ ਕਰੇਗਾ।
ਕੁਝ ਥਰਡ ਪਾਰਟੀ ਕੈਮਰਾ ਐਪਲੀਕੇਸ਼ਨ ਇਸ ਅਪਡੇਟ ਨਾਲ ਸਹੀਂ ਤਰ੍ਹਾਂ ਕੰਮ ਨਹੀਂ ਕਰੇਗਾ।
ਇਸ ਨਵੇਂ ਅਪਡੇਟ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੁਝ ਸਮੇਂ 'ਚ ਕੰਪਨੀ ਇਸ ਦੇ ਸਟੇਬਲ ਵਰਜਨ ਨੂੰ ਵੀ ਯੂਜ਼ਰਸ ਲਈ ਰੀਲੀਜ਼ ਕਰ ਦੇਵੇਗੀ। ਵਨਪਲੱਸ ਪਿਛਲਾ ਸਮੇਂ ਤੋਂ ਆਪਣੇ ਕੀਤੇ ਗਏ ਸਾਰੇ ਵਾਅਦਿਆਂ ਨੂੰ ਇਕ ਦਮ ਪੂਰਾ ਕਰਦੀ ਨਜ਼ਰ ਆ ਰਹੀਂ ਹੈ, ਜੋ ਕਿ ਵਨਪਲੱਸ ਯੂਜ਼ਰਸ ਲਈ ਫਾਇਦੇਮੰਦ ਹੋਣ ਦੇ ਨਾਲ ਉਨ੍ਹਾਂ ਦੀ ਭਰੋਸੇਯੋਗਤਾ ਵੀ ਕੰਪਨੀ 'ਤੇ ਵੱਧ ਰਹੀਂ ਹੈ।