ਸੁਪਰ ਫਾਸਟ ਚਾਰਜਿੰਗ ਨਾਲ ਲਾਂਚ ਹੋਵੇਗਾ Oppo Reno Ace

09/17/2019 6:47:28 PM

ਗੈਜੇਟ ਡੈਸਕ—ਚੀਨ 'ਚ ਇਕ ਹਾਲੀਆ ਲਾਂਚ ਈਵੈਂਟ ਦੌਰਾਨ ਓਪੋ ਨੇ Reno Ace ਨੂੰ ਟੀਜ਼ ਕੀਤਾ ਸੀ। ਹੁਣ ਚੀਨੀ ਮਾਈਕ੍ਰੋਬਲਾਗਿੰਗ ਵੈੱਬਸਾਈਟ Weibo 'ਤੇ ਆਫੀਅਸ਼ਲ ਪੋਸਟਿੰਗ ਤੋਂ ਪਤਾ ਚੱਲਿਆ ਹੈ ਕਿ ਓਪੋ ਦੁਆਰਾ Reno Ace ਨੂੰ 10 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਪ੍ਰੋਮੋ ਟੀਜ਼ਰ 'ਚ 65w ਨੂੰ ਵੀ ਟੀਜ਼ ਕੀਤਾ ਗਿਆ ਹੈ। ਇਸ ਤੋਂ ਇਹ ਕੰਫਰਮ ਹੁੰਦਾ ਹੈ ਕਿ ਇਸ ਫੋਨ ਨੂੰ 65w ਚਾਰਜਰ ਨਾਲ ਲਾਂਚ ਕੀਤਾ ਜਾਵੇਗਾ।

ਫਿਲਹਾਲ ਇਸ ਅਪਕਮਿੰਗ ਸਮਾਰਟਫੋਨ ਦੀ ਬਾਕੀ ਜਾਣਕਾਰੀਆਂ ਘੱਟ ਹੀ ਹਨ। ਪਰ ਬੈਨਰ 'ਚ ਪ੍ਰਿਜ਼ਮ ਦੀ ਤਰ੍ਹਾਂ ਮਲਟੀ ਕਲਰਡ ਇਫੈਕਟ ਨਾਲ Ace ਲਿਖਿਆ ਦਿਖ ਰਿਹਾ ਹੈ। ਅਜਿਹੇ 'ਚ ਮੰਨੀਆ ਜਾ ਸਕਦਾ ਹੈ ਕਿ ਫੋਨ ਨੂੰ ਵੱਖ-ਵੱਖ ਕਲਰ ਜਾਂ ਬੈਕ ਪੈਨਲ 'ਚ ਕਿਸੇ ਸਪੈਸ਼ਲ ਫਿਨਿਸ਼ਿੰਗ ਨਾਲ ਪੇਸ਼ ਕੀਤਾ ਜਾਵੇਗਾ। ਵੀਬੋ 'ਤੇ ਆਫੀਸ਼ੀਅਲ ਓਪੋ ਹੈਂਢਲ ਦੁਆਰਾ ਜਾਰੀ ਪੋਸਟ 'ਚ ਇਕ ਲਾਈਨ ਲਿਖੀ ਗਈ ਹੈ 'ਸਪੀਡ ਹੈਜ ਨੋ ਐਂਡ, ਐੱਸ ਇਜ ਦਿ ਟਰੰਪ ਕਾਰਡ।' ਦਰਅਸਲ ਇਹ ਓਰੀਜਨਲ ਚੀਨੀ ਪੋਸਟ ਦਾ ਗੂਗਲ ਟ੍ਰਾਂਸਲੇਟੇਡ ਵਰਜ਼ਨ ਹੈ। ਇਸ ਪੋਸਟ 'ਚ '65w ਸੁਪਰ ਫਲੈਸ਼ ਚਾਰਜਰ' ਨੂੰ ਵੀ ਮੈਂਸ਼ਨ ਕੀਤਾ ਗਿਆ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਆਫੀਸ਼ੀਅਲ ਨਾਂ ਹੈ ਜਾਂ ਓਪੋ SuperVOOC ਨਾਂ ਦਾ ਇਸਤੇਮਾਲ ਕਰੇਗਾ। ਇਹ ਨਾਂ ਓਪੋ Oppo R17 Pro ਦੇ 50W ਫਾਸਟ ਚਾਰਜਰ ਲਈ ਯੂਜ਼ ਕੀਤਾ ਗਿਆ ਸੀ। ਇਹ ਹੁਣ ਤਕ ਕਿਸੇ ਵੀ ਸਮਾਰਟਫੋਨ ਲਈ ਦੇਖੀ ਗਈ ਸਭ ਤੋਂ ਤੇਜ਼ ਵਾਇਰਲਡ ਚਾਰਜਿੰਗ ਟੈਕਨਾਲੋਜੀ ਹੈ ਅਤੇ ਹੁਣ ਓਪੋ ਇਸ ਨੂੰ ਹੋਰ ਵੀ ਫਾਸਟ ਕਰਨ ਦੀ ਤਿਆਰੀ ਕਰ ਰਿਹਾ ਹੈ।

ਜਾਣਕਾਰੀ ਮੁਤਾਬਕ Oppo Reno Ace 90Hz ਰਿਫ੍ਰੈਸ਼ ਰੇਟ ਡਿਸਪਲੇਅ ਨਾਲ ਆਵੇਗਾ। ਇਸ ਦੀ ਜਾਣਕਾਰੀ ਹਾਲ ਹੀ 'ਚ ਚੀਨ 'ਚ ਰੈਨੋ 2 ਦੀ ਲਾਂਚਿੰਗ ਦੌਰਾਨ ਕੀਤੀ ਗਈ ਸੀ। ਫਿਲਹਾਲ ਇਸ ਅਪਕਮਿੰਗ ਸਮਾਰਟਫੋਨ ਦੀ ਬਾਕੀ ਜਾਣਕਾਰੀਆਂ ਸੀਮਿਤ ਹੀ ਹਨ। ਪਰ ਉਮੀਦ ਲਗਾਈ ਜਾ ਰਹੀ ਹੈ ਕਿ ਇਹ ਸਮਾਰਟਫੋਨ ਸਨੈਪਡਰੈਗਨ 855 ਪਲੱਸ ਪ੍ਰੋਸੈਸਰ ਨਾਲ ਆਵੇਗਾ। ਇਸ ਦੀ ਸੰਭਾਵਨਾ ਇਸ ਵੀ ਜ਼ਿਆਦਾ ਹੈ ਕਿ ਕਿਉਂਕਿ ਫਲੈਗਸ਼ਿਪ ਸਮਾਰਟਫੋਨ ਆਮਤੌਰ 'ਤੇ ਲੇਟੈਸਟ ਪ੍ਰੋਸੈਸਰ ਨਾਲ ਹੀ ਪੇਸ਼ ਕੀਤੇ ਜਾਣਗੇ।


Karan Kumar

Content Editor

Related News