100MP ਕੈਮਰੇ ਵਾਲੇ ਇਸ ਫੋਨ ਦੀ ਲਾਂਚ ਤਾਰੀਖ਼ ਆਈ ਸਾਹਮਣੇ, ਡਿਜ਼ਾਈਨ ਤੇ ਫੀਚਰਜ਼ ਵੀ ਹੋਏ ਲੀਕ

Tuesday, Jan 31, 2023 - 12:59 PM (IST)

100MP ਕੈਮਰੇ ਵਾਲੇ ਇਸ ਫੋਨ ਦੀ ਲਾਂਚ ਤਾਰੀਖ਼ ਆਈ ਸਾਹਮਣੇ, ਡਿਜ਼ਾਈਨ ਤੇ ਫੀਚਰਜ਼ ਵੀ ਹੋਏ ਲੀਕ

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਓਪੋ ਨੇ ਆਪਣੇ ਨਵੇਂ ਫੋਨ Oppo Reno 8T 5G ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ ਭਾਰਤ ’ਚ 3 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਸਦੀ ਪੁਸ਼ਟੀ ਕੀਤੀ। ਨਵੇਂ ਸਮਾਰਟਫੋਨ ਨੂੰ ਰੇਨੋ 8 ਸੀਰੀਜ਼ ਦੇ ਤੀਜੇ ਮਾਡਲ ਦੇ ਰੂਪ ’ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ’ਚ ਇਸ ਸੀਰੀਜ਼ ਤਹਿਤ ਓਪੋ ਰੇਨੋ 8 ਅਤੇ ਓਪੋ ਰੇਨੋ 8 ਪ੍ਰੋ ਨੂੰ ਲਾਂਚ ਕੀਤਾ ਹੈ। Oppo Reno 8T ’ਚ ਸਨੈਪਡ੍ਰੈਗਨ 695 ਪ੍ਰੋਸੈਸਰ ਮਿਲ ਸਕਦਾ ਹੈ। 

Oppo Reno 8T 5G ਦੀ ਸੰਭਾਵਿਤ ਕੀਮਤ

ਹਾਲਾਂਕਿ, ਅਜੇ ਤਕ ਕੰਪਨੀ ਨੇ ਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਲੀਕ ’ਚ ਫੋਨ ਦੀ ਜਾਣਕਾਰੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਫੋਨ ਦੀ ਕੀਮਤ 30,000 ਰੁਪਏ ਤੋਂ 32,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਫੋਨ ਨੂੰ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ’ਚ ਪੇਸ਼ ਕੀਤਾ ਜਾ ਸਕਦਾ ਹੈ। 

Oppo Reno 8T 5G ਦੇ ਸੰਭਾਵਿਤ ਫੀਚਰਜ਼

ਲੀਕ ਮੁਤਾਬਕ, Oppo Reno 8T ’ਚ ਤਿੰਨ ਰੀਅਰ ਕੈਮਰੇ ਹੋਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 100 ਮੈਗਾਪਿਕਸਲ ਦਾ ਹੋਵੇਗਾ। ਹੋਰ ਦੋ ਲੈੱਨਜ਼ ’ਚੋਂ ਇਕ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਦੂਜਾ ਦੋ ਮੈਗਾਪਿਕਸਲ ਦਾ ਬਲੈਕ ਐਂਡ ਵਾਈਟ ਲੈੱਨਜ਼ ਹੋਵੇਗਾ। ਫੋਨ ਨੂੰ 32 ਮੈਗਾਪਿਕਸਲ ਫਰੰਟ ਕੈਮਰੇ ਦੇ ਨਾਲ ਪੇਸ਼ ਕੀਤਾ ਜਾਵੇਗਾ। ਫੋਨ ਦੇ ਸਨੈਪਡ੍ਰੈਗਨ 695 ਪ੍ਰੋਸੈਸਰ ਨਾਲ ਲੈਸ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਫੋਨ ’ਚ 6.43 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਹੋਵੇਗੀ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਫੋਨ ’ਚ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲੇਗਾ। 

Oppo Reno 8T ’ਚ 5000mAh ਦੀ ਬੈਟਰੀ ਮਿਲ ਸਕਦੀ ਹੈ ਜਿਸਦੇ ਨਾਲ ਸੁਪਰਵੂਕ 33 ਵਾਟ ਦੀ ਫਾਸਟ ਚਾਰਜਿੰਗ ਹੋਵੇਗੀ। ਇਸ ਤੋਂ ਇਲਾਵਾ ਵਾਟਰ ਰੈਸਿਸਟੈਂਟ ਲਈ ਫੋਨ ਨੂੰ IPX54 ਦੀ ਰੇਟਿੰਗ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਫੋਨ ਨੂੰ ਐਂਡਰਾਇਡ 13 ਆਧਾਰਿਤ ColorOS 13 ਦੇ ਨਾਲ ਪੇਸ਼ ਕੀਤਾ ਜਾਵੇਗਾ।


author

Rakesh

Content Editor

Related News