Oppo Pad Air ਜਲਦ ਹੋਵੇਗਾ ਲਾਂਚ, ਇੱਥੇ ਸ਼ੁਰੂ ਹੋਈ ਬੁਕਿੰਗ

Tuesday, May 17, 2022 - 04:35 PM (IST)

Oppo Pad Air ਜਲਦ ਹੋਵੇਗਾ ਲਾਂਚ, ਇੱਥੇ ਸ਼ੁਰੂ ਹੋਈ ਬੁਕਿੰਗ

ਗੈਜੇਟ ਡੈਸਕ– ਓਪੋ ਦਾ ਨਵਾਂ ਟੈਬਲੇਟ Oppo Pad Air ਦੇ ਨਾਂ ਨਾਲ ਜਲਦ ਬਾਜ਼ਾਰ ’ਚ ਦਸਤਕ ਦੇਣ ਵਾਲਾ ਹੈ। ਰਿਪੋਰਟ ਮੁਤਾਬਕ, ਓਪੋ ਦੀ ਚਾਈਨੀਜ਼ ਵੈੱਬਸਾਈਟ ’ਤੇ Oppo Pad Air ਨੂੰ ਲਿਸਟ ਕਰ ਦਿੱਤਾ ਗਿਆ ਹੈ ਅਤੇ ਲਾਂਚਿੰਗ ਤੋਂ ਪਹਿਲਾਂ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਟਿਪਸਟਰ ਦੀ ਰਿਪੋਰਟ ਮੁਤਾਬਕ, Oppo Pad Air ’ਚ 10.36 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਮਿਲੇਗੀ ਜਿਸ ਵਿਚ ਟੱਚ ਦਾ ਸਪੋਰਟ ਹੋਵੇਗਾ। ਡਿਸਪਲੇਅ ਦਾ ਰੈਜ਼ੋਲਿਊਸ਼ਨ 2000x1200 ਪਿਕਸਲ ਹੋਵੇਗਾ ਅਤੇ 60Hz ਰਿਫ੍ਰੈਸ਼ ਰੇਟ ਦਾ ਸਪੋਰਟ ਹੋਵੇਗਾ। ਕਿਹਾ ਜਾ ਰਿਹਾ ਹੈ ਕਿ Oppo Pad Air ਦੀ ਕੀਮਤ 1,000 ਚੀਨੀ ਯੁਆਨ (ਕਰੀਬ 11,500 ਰੁਪਏ) ਹੋਵੇਗੀ।

Oppo Pad Air ਦੇ ਫੀਚਰਜ਼
ਜਾਣਕਾਰੀ ਮੁਤਾਬਕ, Oppo Pad Air ’ਚ 10.36 ਇੰਚ ਦੀ ਡਿਸਪਲੇਅ ਮਿਲੇਗੀ। ਇਸਤੋਂ ਇਲਾਵਾ ਇਸ ਟੈਬ ’ਚ 7100 mAh ਦੀ ਬੈਟਰੀ ਹੋਵੇਗੀ ਜਿਸਦੇ ਨਾਲ 18 ਵਾਟ ਦੀ ਚਾਰਜਿੰਗ ਦਾ ਸਪੋਰਟ ਹੋਵੇਗਾ। ਇਸ ਟੈਬ ’ਚ ਚਾਰ ਸਪੀਕਰ ਮਿਲਣਗੇ ਜਿਨ੍ਹਾਂ ਦੇ ਨਾਲ ਡਾਲਬੀ ਐਟਮਾਸ ਦਾ ਸਪੋਰਟ ਹੋਵੇਗਾ। 

Oppo Pad Air ਦੇ ਨਾਲ ਕੰਪਨੀ ਫੋਲਡੇਬਲ ਕੀਬੋਰਡ ਵੀ ਪੇਸ਼ ਕਰੇਗੀ ਅਤੇ ਇਕ ਸਟਾਈਲਸ ਪੈੱਨ ਵੀ ਲਾਂਚ ਹੋਵੇਗਾ, ਹਾਲਾਂਕਿ, ਓਪੋ ਨੇ ਅਧਿਕਾਰਤ ਤੌਰ ’ਤੇ ਇਸ ਦਾ ਕੋਈ ਐਲਾਨ ਨਹੀਂ ਕੀਤਾ। ਉਮੀਦ ਹੈ ਕਿ ਟੈਬ ਨੂੰ ਕੀਬੋਰਡ ਅਤੇ ਪੈੱਨ ਦੇ ਨਾਲ ਕੰਬੋ ਆਫਰ ਦੇ ਨਾਲ ਪੇਸ਼ ਕੀਤਾ ਜਾਵੇਗਾ। 

ਦੱਸ ਦੇਈਏ ਕਿ ਇਸ ਸਾਲ ਫਰਵਰੀ ’ਚ ਓਪੋ ਨੇ ਘਰੇਲੂ ਬਾਜ਼ਾਰ ਦੀ ਟੈਬਲੇਟ ਮਾਰਕੀਟ ’ਚ ਓਪੋ ਪੈਡ ਦੇ ਨਾਲ ਐਂਟਰੀ ਕੀਤੀ ਹੈ। ਓਪੋ ਪੈਡ ਨੂੰ ਸਨੈਪਡ੍ਰੈਗਨ 870 ਪ੍ਰੋਸੈਸਰ ਅਤੇ ਓਪੋ ਪੈਨਸਿਲ ਸਟਾਈਲਸ ਦੇ ਨਾਲ ਲਾਂਚ ਕੀਤਾ ਗਿਆ ਹੈ। ਓਪੋ ਪੈਡ ਦੀ ਕੀਮਤ 2,299 ਚੀਨੀ ਯੁਆਨ (ਕਰੀਬ 26,300 ਰੁਪਏ) ਹੈ। ਓਪੋ ਪੈਡ ਨੂੰ ਭਾਰਤ ’ਚ ਜੂਨ ਜਾਂ ਜੁਲਾਈਨ 2022 ਤੱਕ ਲਾਂਚ ਕੀਤੇ ਜਾਣ ਦੀ ਉਮੀਦ ਹੈ।


author

Rakesh

Content Editor

Related News