ਟ੍ਰਿਪਲ ਰੀਅਰ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ Oppo A55

Saturday, Oct 02, 2021 - 06:20 PM (IST)

ਟ੍ਰਿਪਲ ਰੀਅਰ ਕੈਮਰੇ ਨਾਲ ਭਾਰਤ ’ਚ ਲਾਂਚ ਹੋਇਆ Oppo A55

ਗੈਜੇਟ ਡੈਸਕ– ਮੋਬਾਇਲ ਫੋਨ ਨਿਰਮਾਤਾ ਕੰਪਨੀ ਓਪੋ ਨੇ ਸ਼ੁੱਕਰਵਾਰ ਨੂੰ ਏ55 ਸਮਾਰਟਫੋਨ ਲਾਂਚ ਕੀਤਾ, ਜਿਸ ਦੀ ਸ਼ੁਰੂਆਤੀ ਕੀਮਤ 15,490 ਰੁਪਏ ਹੈ। ਕੰਪਨੀ ਨੇ ਦੱਸਿਆ ਕਿ 16.55 ਸੈਂਟੀਮੀਟਰ ਐੱਲ.ਸੀ.ਡੀ. ਸਕਰੀਨ ਵਾਲਾ ਇਹ ਸਮਾਰਟਫੋਨ ਮੀਡੀਆਟੈੱਕ ਹੀਲਿਓ ਜੀ35 ਪ੍ਰੋਸੈਸਰ ਅਤੇ ਐਂਡਰਾਇਡ 11 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਇਸ ਵਿਚ ਟ੍ਰਿਪਲ ਰੀਅਰ ਕੈਮਰਾ ਹੈ। ਹਿਲਾ 50 ਮੈਗਾਪਿਕਸਲ ਦਾ, ਦੂਜਾ 2 ਮੈਗਾਪਿਕਸਲ ਅਤੇ ਤੀਜਾ 2 ਮੈਗਾਪਿਕਸਲ ਦਾ ਹੈ। ਇਸ ਵਿਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। 

ਫੋਨ ਦੀ ਸੁਰੱਖਿਆ ਲਈ ਇਸ ਵਿਚ ਫਿੰਗਰਪ੍ਰਿੰਟ ਅਤੇ ਫੇਸ ਅਨਲਾਕ ਸਿਸਟਮ ਦਿੱਤਾ ਗਿਆ ਹੈ। ਇਸ ਵਿਚ 18 ਵਾਟ ਦੇ ਫਾਸਟ ਚਾਰਜ ਦੇ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਨੂੰ ਇਕ ਵਾਰ ਚਾਰਜ ਕਰਨ ਤੋਂ ਬਾਅਦ ਇਹ ਬੈਟਰੀ ਸਿਰਫ ਕਾਲਿੰਗ ਲਈ 30 ਘੰਟੇ ਅਤੇ ਮਿਊਜ਼ਿਕ ਸਟਰੀਮਿੰਗ ਲਈ 25 ਘੰਟਿਆਂ ਦਾ ਬੈਕਅਪ ਦਿੰਦੀ ਹੈ। ਨਾਲ ਹੀ ਇਹ ਫੋਨ 2ਜੀ, 3ਜੀ ਅਤੇ 4ਜੀ ਨੈੱਟਵਰਕ ਨੂੰ ਸਪੋਰਟ ਕਰਦਾ ਹੈ। 

ਇਸ ਨੂੰ ਦੋ ਰੰਗਾਂ ਰੈਂਬੋ ਬਲਿਊ ਅਤੇ ਸਟੈਰੀ ਬਲੈਕ ’ਚ ਪੇਸ਼ ਕੀਤਾ ਗਿਆ ਹੈ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15490 ਰੁਪਏ ਹੈ ਅਤੇ ਇਸ ਦੀ ਵਿਕਰੀ 3 ਅਕਤੂਬਰ ਤੋਂ ਆਨਲਾਈਨ ਮਾਰਕੀਟਪਲੇਸ ਐਮਾਜ਼ਾਨ ਅਤੇ ਹੋਰ ਸਟੋਰਾਂ ’ਤੇ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ ਇਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 17,490 ਰੁਪਏ ਹੈ ਅਤੇ ਇਸ ਦੀ ਵਿਕਰੀ 11 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ।


author

Rakesh

Content Editor

Related News