ਦਮਦਾਰ ਫੀਚਰਜ਼ ਨਾਲ Oppo ਦਾ ਨਵਾਂ ਫੋਨ ਲਾਂਚ, ਮਿਲੇਗੀ 19GB ਦੀ ਰੈਮ

Wednesday, Jul 27, 2022 - 01:39 PM (IST)

ਦਮਦਾਰ ਫੀਚਰਜ਼ ਨਾਲ Oppo ਦਾ ਨਵਾਂ ਫੋਨ ਲਾਂਚ, ਮਿਲੇਗੀ 19GB ਦੀ ਰੈਮ

ਗੈਜੇਟ ਡੈਸਕ– ਚੀਨੀ ਸਮਾਰਟਫੋਨ ਬ੍ਰਾਂਡ ਓਪੋ ਨੇ ਆਪਣੇ Oppo K10 ਫੋਨ ਦੇ ਨਵੇਂ ਵੇਰੀਐਂਟ Oppo K10 Vitality Edition ਨੂੰ ਲਾਂਚ ਕਰ ਦਿੱਤਾ ਹੈ। ਹਾਲਾਂਕਿ, ਅਜੇ ਇਸ ਫੋਨ ਨੂੰ ਘਰੇਲੂ ਬਾਜ਼ਾਰ ’ਚ ਹੀ ਪੇਸ਼ ਕੀਤਾ ਗਿਆ ਹੈ। ਇਹ ਓਪੋ ਦੇ ਕੇ10 ਸੀਰੀਜ਼ ਦਾ Oppo K10 5G ਅਤੇ K10 Pro 5G ਤੋਂ ਬਾਅਦ ਤੀਜਾ ਫੋਨ ਹੈ। 

Oppo K10 Vitality Edition ਦੀ ਕੀਮਤ

ਇਸ ਫੋਨ ਨੂੰ ਘਰੇਲੂ ਬਾਜ਼ਾਰ ’ਚ ਇਲੈਕਟ੍ਰਿਕ ਬਲਿਊ ਅਤੇ ਸਟਾਰ ਬਲੈਕ ਰੰਗ ’ਚ ਪੇਸ਼ ਕੀਤਾ ਗਿਆ ਹੈ। ਫੋਨ ਨੂੰ ਸਿੰਗਲ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ, ਇਸਦੇ 12 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 2,199 ਯੁਆਨ (ਕਰੀਬ 26,000 ਰੁਪਏ) ਰੱਖੀ ਗਈ ਹੈ। 

Oppo K10 Vitality Edition ਦੇ ਫੀਚਰਜ਼

Oppo K10 Vitality Edition ’ਚ 6.59 ਇੰਚ ਦੀ IPS LCD ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 1080x2400 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਡਿਸਪਲੇਅ ’ਤੇ ਏ.ਆਈ. ਪ੍ਰੋਟੈਕਸ਼ਨ ਵੀ ਦਿੱਤਾ ਗਿਆ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 778G ਪ੍ਰੋਸੈਸਰ ਦੇ ਨਾਲ 12 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਰੈਮ ਨੂੰ 18 ਜੀ.ਬੀ. (12 ਜੀ.ਬੀ.+7 ਜੀ.ਬੀ.) ਤਕ ਵਰਚੁਅਲੀ ਵਧਾਇਆ ਵੀ ਜਾ ਸਕਦਾ ਹੈ। ਫੋਨ ’ਚ ਲਿਕੁਇਡ ਕੂਲਿੰਗ ਅਤੇ ਹਾਈਪਰ ਬੂਸਟ ਗੇਮ ਫਰੇਮ ਸਟੇਬਿਲਾਈਜੇਸ਼ਨ ਤਕਨਾਲੋਜੀ ਵੀ ਮਿਲਦੀ ਹੈ।

ਫੋਨ ’ਚ ਟ੍ਰਿਪਲ ਕੈਮਰਾ ਸੈੱਟਅਪ ਮਿਲਦਾ ਹੈ, ਜਿਸਦਾ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮਿਲਦਾ ਹੈ। ਸੈਲਫੀ ਲਈ ਇਸ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। 

Oppo K10 Vitality Edition ’ਚ 5000mAh ਦੀ ਬੈਟਰੀ ਮਿਲਦੀ ਹੈ, ਜੋ 30 ਵਾਟ ਦੀ ਸੁਪਰ ਫਲੈਸ਼ ਫਾਸਟ ਚਾਰਜਿੰਗ ਨਾਲ ਲੈਸ ਹੈ। ਫੋਨ ’ਚ ਕੁਨੈਕਟੀਵਿਟੀ ਲਈ ਡਿਊਲ ਸਿਮ, 5ਜੀ, 4ਜੀ, ਵਾਈ-ਫਾਈ 802.11 ac, ਬਲੂਟੁੱਥ 5.2 GPS, NFC, USB-ਸੀ ਟਾਈਪ ਅਤੇ 3.5mm ਹੈੱਡਫੋਨ ਜੈੱਕ ਮਿਲਦੇ ਹਨ। 


author

Rakesh

Content Editor

Related News