OPPO A95 ਦੀ ਤਸਵੀਰ ਲੀਕ, ਜਲਦ ਲਾਂਚ ਹੋਣ ਦੀ ਉਮੀਦ

Friday, Nov 05, 2021 - 02:45 PM (IST)

OPPO A95 ਦੀ ਤਸਵੀਰ ਲੀਕ, ਜਲਦ ਲਾਂਚ ਹੋਣ ਦੀ ਉਮੀਦ

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਜਲਦ ਹੀ ਆਪਣੇ ਨਵੇਂ ਸਮਾਰਟਫੋਨ OPPO A95 4ਜੀ ਨੂੰ ਲਾਂਚ ਕਰਨ ਵਾਲੀ ਹੈ। ਇਸ ਫੋਨ ਦੀ ਤਸਵੀਰ ਲੀਕ ਹੋਈ ਹੈ ਜਿਸ ਵਿਚ ਤੁਸੀਂ ਫੋਨ ਦੇ ਰੀਅਰ ਪੈਨਲ ਨੂੰ ਵੇਖ ਸਕਦੇ ਹੋ। OPPO A95 4ਜੀ ਸਮਾਰਟਫੋਨ ਸਟੇਰੀ ਬਲੈਕ ਅਤੇ ਰੇਨਬੋ ਸਿਲਵਰ ਰੰਗ ’ਚ ਆਏਗਾ। ਇਸ ਵਿਚ ਪੰਚ-ਹੋਲ ਐਮੋਲੇਡ ਡਿਸਪਲੇਅ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਫੋਨ ਦੇ ਖੱਬੇ ਪਾਸੇ ਵਾਲਿਊਮ ਬਟਨ ਅਤੇ ਸੱਜੇ ਪਾਸੇ ਪਾਵਰ ਬਟਨ ਮਿਲੇਗਾ। 

OPPO A95 4G ਦੇ ਸੰਭਾਵਿਤ ਫੀਚਰਜ਼
ਡਿਸਪਲੇਅ    - 6.4 ਇੰਚ ਦੀ ਐਮੋਲੇਡ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 662
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ ColorOS 11.1
ਰੀਅਰ ਕੈਮਰਾ    - 48MP (ਪ੍ਰਾਈਮਰੀ ਸੈਂਸਰ)+8MP (ਅਲਟਰਾ ਵਾਈਡ ਐਂਗਲ)+2MP (ਡੈਪਥ ਸੈਂਸਰ)
ਫਰੰਟ ਕੈਮਰਾ    - 16MP
ਬੈਟਰੀ    - 5000mAh, 33W ਫਾਸਟ ਚਾਰਜਿੰਗ ਦੀ ਸਪੋਰਟ


author

Rakesh

Content Editor

Related News