13 MP ਕੈਮਰੇ ਨਾਲ ਲਾਂਚ ਹੋਵੇਗਾ Oppo A35, ਜਾਣੋ ਹੋ ਕੀ ਹੈ ਖਾਸ
Saturday, Dec 26, 2015 - 04:48 PM (IST)
ਜਲੰਧਰ— ਚੀਨ ਦੀ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਹਾਲ ਹੀ ''ਚ ਨਿਓ7 ਸਮਾਰਟਫੋਨ ਨੂੰ ਪੇਸ਼ ਕੀਤਾ ਸੀ। ਉਥੇ ਹੀ ਕੰਪਨੀ ਸ਼ੁਰੂਆਤੀ ਪੱਧਰ ''ਚ ਇਕ ਹੋਰ ਫੋਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਓਪੋ ਏ35 ਨਾਂ ਨਾਲ ਇਕ ਫੋਨ ਲਾਂਚ ਕਰਨ ਵਾਲੀ ਹੈ, ਇਸ ਫੋਨ ਦੀ ਜਾਣਕਾਰੀ ਇਕ ਲੀਕ ਰਾਹੀਂ ਪ੍ਰਾਪਤ ਹੋਈ ਹੈ।
ਓਪੋ ਏ35 ਸਮਾਰਟਫੋਨ ਨੂੰ ਚੀਨੀ ਰੈਗੂਲੇਟਰੀ ਏਜੰਸੀ ਟੇਨਾ ''ਤੇ ਦੇਖਿਆ ਗਿਆ ਹੈ। ਫੋਨ ''ਚ 5-ਇੰਚ ਦੀ ਸਕ੍ਰੀਨ ਹੈ ਅਤੇ ਇਸ ਦਾ ਸਕ੍ਰੀਨ ਰੈਜ਼ੋਲਿਊਸ਼ਨ 720x1280 ਪਿਕਸਲ ਹੈ। ਓਪੋ ਦੇ ਇਸ ਫੋਨ ''ਚ 1.5 ਗੀਗਾਹਰਟਜ਼ ਦਾ ਆਕਟਾਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2GB ਰੈਮ ਮੈਮਰੀ ਅਤੇ 16GB ਇੰਟਰਨਲ ਮੈਮਰੀ ਉਪਲੱਬਧ ਹੈ। ਓਪੋ ਏ35 ''ਚ ਮੈਮਰੀ ਕਾਰਡ ਸਪੋਰਟ ਹੈ ਅਤੇ ਤੁਸੀਂ 128GB ਤਕ ਦੇ ਮੈਮਰੀ ਕਾਰਡ ਦੀ ਵਰਤੋਂ ਕਰ ਸਕਦੇ ਹੋ।
ਫੋਟੋਗ੍ਰਾਫੀ ਲਈ ਇਸ ਵਿਚ 13MP ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫੀ ਲਈ 8MP ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਐਂਡ੍ਰਾਇਡ ਆਪਰੇਟਿੰਗ ਸਿਸਟਮ 6.0 ਮਾਰਸ਼ਮੈਲੋ ''ਤੇ ਪੇਸ਼ ਕੀਤਾ ਗਿਆ ਹੈ। ਸ਼ੁਰੂਆਤੀ ਪੱਧਰ ਦਾ ਇਹ ਫੋਨ 7.25mm ਮੋਟਾ ਹੈ ਅਤੇ ਇਸ ਦਾ ਭਾਰ ਸਿਰਫ 133 ਗ੍ਰਾਮ ਹੈ।
ਓਪੋ ਏ35 ''ਚ ਕਨੈਕਟੀਵਿਟੀ ਲਈ 47 ਸਪੋਰਟ ਹੈ ਅਤੇ ਇਸ ਵਿਚ 37 ਵਾਈਫਾਈ ਵੀ ਮਿਲੇਗਾ। ਉਥੇ ਹੀ ਬਲੂਟੂਥ 4.0 ਨਾਲ ਮਾਈਕ੍ਰੋ ਯੂ.ਐੱਸ.ਬੀ. ਕਨੈਕਟੀਵਿਟੀ ਵੀ ਹੈ। ਹਾਲਾਂਕਿ ਇਸ ਬਾਰੇ ਅਜੇ ਤਕ ਕੰਪਨੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
