ਇਸ ਸਮਾਰਟਫ਼ੋਨ ਲਈ ਜਾਰੀ ਹੋਇਆ ਐਂਡ੍ਰਾਇਡ 6.0.1 ਮਾਰਸ਼ਮੈਲੋ ਦਾ ਅਪਡੇਟ

Thursday, Sep 29, 2016 - 06:41 PM (IST)

ਇਸ ਸਮਾਰਟਫ਼ੋਨ ਲਈ ਜਾਰੀ ਹੋਇਆ ਐਂਡ੍ਰਾਇਡ 6.0.1 ਮਾਰਸ਼ਮੈਲੋ ਦਾ ਅਪਡੇਟ

ਜਲੰਧਰ- ਵਨਪਲਸ ਐਕਸ ਸਮਾਰਟਫ਼ੋਨ ਲਈ ਐਂਡ੍ਰਾਇਡ 6.0.1 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦਾ ਅਪਡੇਟ ਉਪਲੱਬਧ ਕਰ ਦਿੱਤਾ ਹੈ। ਅਜੇ ਕੁੱਝ ਹੀ ਸਮਾਂ ਪਹਿਲਾਂ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਛੇਤੀ ਹੀ ਵਨਪਲਸ ਐਕਸ ਲਈ ਇਹ ਅਪਡੇਟ ਜਾਰੀ ਕੀਤਾ ਜਾਵੇਗਾ। ਹੁਣ ਕੰਪਨੀ ਨੇ ਇਸ ਨਵੇਂ ਅਪਡੇਟ ਨੂੰ ਜਾਰੀ ਤਾਂ ਕਰ ਦਿੱਤਾ ਹੈ,  ਹਾਲਾਂਕਿ ਇਹ ਇੱਕ O“1 ਅਪਡੇਟ ਹੈ ਤਾਂ ਇਸ ਅਪਡੇਟ ਨੂੰ ਸਾਰੀਆਂ ਡਿਵਾਈਸਿਸ ਤੱਕ ਪਹੁੰਚਣ ''ਚ ਥੋੜ੍ਹਾ ਟਾਇਮ ਜਰੂਰ ਲਗੇਗਾ। ਜੇਕਰ ਤੁਸੀਂ ਵੀ ਇਸ ਸਮਾਰਟਫੋਨ ਦੇ ਯੂਜ਼ਰ ਹੋ ਤਾਂ ਇਸ ਅਪਡੇਟ ਨੂੰ ਪਾਉਣਾ ਚਾਹੁੰਦੇ ਤਾਂ ਆਪਣੇ ਸਮਾਰਟਫੋਨ ਦੀ ਸੈਟਿੰਗਸ ਜਾ ਕੇ ਇਸ ਅਪਡੇਟ ਨੂੰ ਚੈੱਕ ਕਰ ਸਕਦੇ ਹੋ।


Related News