ਸਸਤਾ OnePlus TV ਅੱਜ ਹੋਵੇਗਾ ਲਾਂਚ, ਮਿਲਣਗੇ ਕਈ ਸ਼ਾਨਦਾਰ ਫੀਚਰਜ਼

07/02/2020 10:41:30 AM

ਗੈਜੇਟ ਡੈਸਕ– ਵਨਪਲੱਸ ਅੱਜ ਆਪਣੀ ਨਵੀਂ ਟੀਵੀ ਸੀਰੀਜ਼ OnePlus TV 2020 ਨੂੰ ਲਾਂਚ ਕਰਨ ਵਾਲੀ ਹੈ। ਪਿਛਲੀ ਸੀਰੀਜ਼ ਦੇ ਮੁਕਾਬਲੇ ਨਵੀਂ ਸੀਰੀਜ਼ ਦੇ ਵਨਪਲੱਸ ਟੀਵੀ ਸਸਤੇ ਹੋਣਗੇ। ਪਿਛਲੇ ਦਿਨੀਂ ਆਏ ਇਕ ਟੀਜ਼ਰ ਤੋਂ ਪਤਾ ਲੱਗਾ ਸੀ ਕਿ ਇਹ ਟੀਵੀ ਡਾਲਬੀ ਵਿਜ਼ਨ ਅਤੇ ਡਾਲਬੀ ਐਟਮਾਸ ਤਕਨੀਕ ਨਾਲ ਲੈਸ ਹਨ। ਨਾਲ ਹੀ ਅੱਜ ਲਾਂਚ ਹੋਣ ਵਾਲੇ ਸਾਰੇ ਵਨਪਲੱਸ ਸਮਾਰਟ ਟੀਵੀ 4ਕੇ ਰੈਜ਼ੋਲਿਊਸ਼ਨ ਨਾਲ ਆਉਣਗੇ। 

ਇਥੇ ਵੇਖੋ ਲਾਂਚ ਦੀ ਲਾਈਵ ਸਟਰੀਮਿੰਗ
ਵਨਪਲੱਸ ਟੀਵੀ 2020 ਅੱਜ ਸ਼ਾਮ ਨੂੰ 7 ਵਜੇ ਲਾਂਚ ਹੋਣਗੇ। ਕੰਪਨੀ ਇਸ ਲਾਂਚ ਈਵੈਂਟ ਦੀ ਲਾਈਵ ਸਟਰੀਮਿੰਗ ਕਰੇਗੀ। ਇਸ ਆਨਲਾਈਨ ਈਵੈਂਟ ਨੂੰ ਵਨਪਲੱਸ ਇੰਡੀਆ ਦੇ ਅਧਿਕਾਰਤ ਟਵਿਟਰ ਅਤੇ ਯੂਟਿਊਬ ਪੇਜ ’ਤੇ ਵੇਖਿਆ ਜਾ ਸਕਦਾ ਹੈ। ਨਾਲ ਹੀ ਤੁਸੀਂ ਇਥੇ ਦਿੱਤੇ ਗਏ ਸਟਰੀਮਿੰਗ ਲਿੰਕ ’ਤੇ ਵੀ ਕਲਿੱਕ ਕਰਕੇ ਇਸ ਈਵੈਂਟਨੂੰ ਲਈਵ ਵੇਖ ਸਕਦੇ ਹੋ। 

PunjabKesari

ਕਿੰਨੀ ਹੋ ਸਕਦੀ ਹੈ ਕੀਮਤ?
ਵਨਪਲੱਸ ਟੀਵੀ 2020 ਦੀ ਕੀਮਤ ਕਿੰਨੀ ਹੋਵੇਗੀ ਇਸ ਬਾਰੇ ਸ਼ਾਮ ਨੂੰ ਹੀ ਪਤਾ ਲੱਗੇਗਾ। ਹਾਲਾਂਕਿ, ਕੰਪਨੀ ਨੇ ਬੀਤੇ ਦਿਨੀਂ ਨਵੇਂ ਵਨਪਲੱਸ ਟੀਵੀ ਦੀਆਂ ਕੀਮਤਾਂ ਦਾ ਹਲਕਾ ਜਿਹਾ ਸੰਕੇਤ ਜ਼ਰੂਰ ਦਿੱਤਾ ਸੀ। ਨਵੇਂ ਵਨਪਲੱਸ ਟੀਵੀ ਦੀ ਸ਼ੁਰੂਆਤੀ ਕੀਮਤ ਕੰਪਨੀ ਨੇ 1x,999 ਦੱਸੀ ਸੀ। ਉਥੇ ਹੀ ਇਸ ਦੇ ਸਭ ਤੋਂ ਮਹਿੰਗੇ ਮਾਡਲ ਦੀ ਕੀਮਤ ਬਾਰੇ ਕੰਪਨੀ ਨੇ ਕਿਹਾ ਸੀ ਕਿ ਇਹ 4x,999 ਦਾ ਹੋਵੇਗਾ। ਹੁਣ ਅੱਜ ਦੇ ਈਵੈਂਟ ’ਚ ਇਹ ਵੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਕੰਪਨੀ 'x' ਦੀ ਥਾਂ ਕਿਸ ਅੰਕ ਨਾਲ ਨਵੇਂ ਵਨਪਲੱਸ ਟੀਵੀ ਨੂੰ ਲਾਂਚ ਕਰ ਰਹੀ ਹੈ। ਟੀਵੀ ਦੀ ਪ੍ਰੀ-ਬੁਕਿੰਗ ਐਮਾਜ਼ੋਨ ਇੰਡੀਆ ’ਤੇ ਸ਼ੁਰੂ ਹੋ ਚੁੱਕੀ ਹੈ। 

ਮਿਲਣਗੇ ਇਹ ਸ਼ਾਨਦਾਰ ਫੀਚਰਜ਼
ਕੰਪਨੀ ਨੇ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਸੀ ਕਿ ਉਹ ਦੋ ਵੱਖ-ਵੱਖ ਸੀਰੀਜ਼ ਨਾਲ ਤਿੰਨ ਨਵੇਂ ਟੀਵੀ ਮਾਡਲ ਪੇਸ਼ ਕਰਨ ਵਾਲੀ ਹੈ। ਇਸ ਵਿਚ ਮਿਡ-ਰੇਂਜ ਅਤੇ ਐਂਟਰੀ ਲੈਵਲ ਸੈਗਮੈਂਟ ਦੇ ਟੀਵੀ ਮੌਜੂਦ ਹਨ। ਇਹ ਟੀਵੀ ਵਨਪਲੱਸ 8 ਸੀਰੀਜ਼ ਦੇ ਸਮਾਰਟਫੋਨਜ਼ ਤੋਂ ਵੀ ਪਤਲੇ ਬੇਜ਼ਲਸ ਨਾਲ ਆਉਣਗੇ। ਟੀਵੀ ’ਚ ਪਹਿਲਾਂ ਤੋਂ ਕੁਝ ਪ੍ਰੀਲੋਡਿਡ ਵੀਡੀਓ ਸਟਰੀਮਿੰਗ ਐਪ ਮਿਲਣਗੇ।

ਲੀਕਸ ਦੀ ਮੰਨੀਏ ਤਾਂ ਵਨਪਲੱਸ ਟੀਵੀ 2020 ਲਾਈਨਅਪ ’ਚ 32 ਇੰਚ ਐੱਚ.ਡੀ., 43 ਇੰਚ ਫੁਲ ਐੱਚ.ਡੀ. ਅਤੇ 55 ਇੰਚ ਦੇ 4ਕੇ ਮਾਡਲ ਮਿਲਣਗੇ। ਟੀਵੀ ’ਚ ਖ਼ਾਸ ਤਰ੍ਹਾਂ ਦੇ ਸਪੀਕਰ ਦਿੱਤੇ ਗਏ ਹਨ ਜੋ 90 ਡਿਗਰੀ ਤਕ ਮੁੜ ਜਾਂਦੇ ਹਨ। ਇਨ੍ਹਾਂ ਸਪੀਕਰਾਂ ਦੀ ਖ਼ਾਸ ਗੱਲ ਹੈ ਕਿ ਇਹ ਕਾਫੀ ਚੰਗੇ ਬੇਸ ਨਾਲ ਆਉਂਦੇ ਹਨ। ਟੀਵੀ ਨੂੰ ਪ੍ਰੀਮੀਅਮ ਅਨੁਭਵ ਦੇਣ ਲਈ ਇਸ ਵਿਚ ਕਾਰਬਨ ਫਾਈਬਰ ਪੈਟਰਨ ਦੀ ਵਰਤੋਂ ਕੀਤੀ ਗਈ ਹੈ। 


Rakesh

Content Editor

Related News