ਵਨਪਲਸ ਨੇ OxygenOS 4.0.3 ਅਪਡੇਟ ਕੀਤਾ ਜਾਰੀ, ਹੋਣਗੇ ਕਈ ਬਦਲਾਵ

Friday, Feb 10, 2017 - 06:46 PM (IST)

ਵਨਪਲਸ ਨੇ OxygenOS 4.0.3 ਅਪਡੇਟ ਕੀਤਾ ਜਾਰੀ, ਹੋਣਗੇ ਕਈ ਬਦਲਾਵ

ਜਲੰਧਰ- ਵਨਪਲਸ ਨੇ ਆਪਣਾ ਨਵਾਂ Oxygen OS 4.0.3 ਅਪਡੇਟ ਜਾਰੀ ਕਰ ਦਿੱਤਾ ਹੈ। ਇਹ ਅਪਡੇਟ ਵਨਪਲਸ 3 ਅਤੇ 3ਟੀ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਹਾਲ ਹੀ ''ਚ ਐਂਡ੍ਰਾਇਡ ਨਾਗਟ 7.0 ਅਪਡੇਟ ਜਾਰੀ ਕੀਤਾ ਸੀ, ਪਰ ਯੂਜ਼ਰਸ ਨੂੰ ਇਸ ਤੋਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ''ਚ ਯੂਜ਼ਰਸ ਨੂੰ ਵਾਈ-ਫਾਈ ਅਤੇ ਇੰਟਰਫੇਸ ਨਾਲ ਸਬੰਧਤ ਦਿੱਕਤਾਂ ਆ ਰਹੀਆਂ ਸਨ।

 

ਇਸ ਅਪਡੇਟ ਦੇ ਜ਼ਰੀਏ ਯੂਜ਼ਰਸ ਨੂੰ ਵਾਈ-ਫਾਈ 9Pv6 ਸਪੋਰਟ ਟੋੱਗਲ ਅਤੇ ਆਪਟੀਮਾਇਜ਼ ਵਾਈ-ਫਾਈ ਸਵਿਚਰ ਸਪੋਰਟ ਦਿੱਤਾ ਗਿਆ। ਵਨਪਲਸ ਦੀਆਂ ਮੰਨੀਏ ਤਾਂ ਇਹ ਅਪਡੇਟ ਵਾਈ-ਫਾਈ ''ਚ ਆਏ ਬੱਗ ਨੂੰ ਫਿਕਸ ਕਰੇਗਾ। PV6 ਸਵਿਚਰ ਸੈਟਿੰਗਸ ''ਚ ਵਾਈ-ਫਾਈ ਅੰਦਰ ਦਿੱਤਾ ਗਿਆ ਹੋਵੇਗਾ। ਵਾਈ-ਫਾਈ ਸਵਿਚਰ ਆਟੋਮੈਟਿਕ ਕੰਟਰੋਲਰ ਹੈ । ਜਦ ਇਹ ਸਵਿਚਰ ਆਨ ਹੁੰਦਾ ਹੈ, ਤਾਂ ਵਾਈ-ਫਾਈ ਨੈੱਟਵਰਕ ਦੇ ਲਗਾਤਾਰ ਖ਼ਰਾਬ ਆਉਣਾਂ ਇਹ ਸਵਿਚਰ ਆਪਣੇ ਆਪ ਹੀ ਡਾਟਾ ਕੁਨੈੱਕਸ਼ਨ ''ਤੇ ਚੱਲਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਕੁੱਝ ਨੈੱਟਵਰਕਸ ਦੀ ਏ. ਪੀ. ਐੱਨ ਸੈਟਿੰਗਸ ਅਪਡੇਟ ਕੀਤੀ ਗਈਆਂ ਹਨ, ਜਿਸ ਦੇ ਜ਼ਰੀਏ ਮੋਬਾਇਲ ਡਾਟਾ ਕਾਫ਼ੀ ਬਿਹਤਰੀਨ ਤਰਾਂ ਬਿਨਾਂ ਰੁਕੇ ਕੰਮ ਕਰਦਾ ਹੈ।

ਨਵੇਂ ਸਾਫਟਵੇਅਰ ''ਚ ਇਕ ਕੈਮਰਾ ਐਪ ਵੀ ਸ਼ਾਮਿਲ ਹਨ, ਜੋ ਫੋਟੋਜ਼ ਨੂੰ ਬਿਹਤਰ ਤਰੀਕੇ ਨਾਲ ਲੈ ਪਾਵੇਗੀ। ਇਸ ਦੇ ਜ਼ਰੀਏ ਯੂਜ਼ਰ ਲਓ ਲਾਈਟ ਜਾਂ ਰਾਤ ''ਚ ਬਿਹਤਰ ਪਿਕਚਰ ਲੈ ਪਾਉਣਗੇ। ਇਸ ਦੇ ਨਾਲ ਹੀ LINE ਐਪ ''ਚ ਆ ਰਹੀ ਮੁਸ਼ਕਿਲ ਵੀ ਠੀਕ ਹੋ ਜਾਵੇਗੀ। ਵਨਪਲਸ ਨੇ 3ਟੀ ਸਮਾਰਟਫੋਨ ਆਡੀਓ ਪੈਰਾਮੀਟਰ ਨੂੰ ਵੀ ਅਪਡੇਟ ਕੀਤਾ ਹੈ। ਇਸ ਤੋਂ ਆਡੀਓ ਰਿਕਾਰਡਿੰਗ ਦੀ ਕੁਆਲਿਟੀ ਪਹਿਲਾਂ ਤੋਂ ਕਾਫ਼ੀ ਬਿਹਤਰ ਹੋਵੇਗੀ।  ਇਸ ਅਪਡੇਟ ਦੇ ਜ਼ਰੀਏ ਯੂਜ਼ਰ ਦੇ ਫੋਨ ''ਚ Amazon Prime ਐਪ ਡਿਫਾਲਟ ਇੰਸਟਾਲ ਹੋ ਜਾਵੇਗੀ। OxygenOS ਦੇ ਬਾਅਦ ਵਨਪਲਸ ਨੇ OxygenOS ਬਣਾਇਆ ਹੈ।


Related News