ਡਿਊਲ ਸੈਲਫੀ ਕੈਮਰੇ ਨਾਲ ਲਾਂਚ ਹੋ ਸਕਦੈ OnePlus Nord ਸਮਾਰਟਫੋਨ
Saturday, Jun 27, 2020 - 07:19 PM (IST)

ਗੈਜੇਟ ਡੈਸਕ-OnePlus Nord ਭਾਵ OnePlus Z ਦੀ ਲਾਂਚਿੰਗ ਤੋਂ ਪਹਿਲਾਂ ਸਮਾਰਟਫੋਨ ਦੇ ਸੈਲਫੀ ਕੈਮਰੇ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ। ਇਸ ਅਪਕਮਿੰਗ ਅਫੋਰਡੇਬਲ ਵਨਪਲੱਸ ਫੋਨ ’ਚ ਡਿਊਲ ਸੈਲਫੀ ਕੈਮਰਾ ਦਿੱਤਾ ਜਾਵੇਗਾ। ਇਹ ਜਾਣਕਾਰੀ ਇਕ ਸੋਰਸ ਨੇ ਐਂਡ੍ਰਾਇਡ ਸੈਂਟ੍ਰਲ ਨੂੰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਫੋਨ ਨੂੰ ਭਾਰਤ ’ਚ 10 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ।
ਰਿਪੋਰਟ ਮੁਤਾਬਕ ਵਨਪਲੱਸ ਨੋਰਡ ਦੇ ਸੈਲਫੀ ਕੈਮਰਾ ’ਚ ਪ੍ਰਾਈਮਰੀ ਸੈਂਸਰ 32 ਮੈਗਾਪਿਕਸਲ ਅਤੇ ਸੈਕੰਡਰੀ ਸੈਂਸਰ 8 ਮੈਗਾਪਿਕਸਲ ਦਾ ਹੋਵੇਗਾ। ਅਪਕਮਿੰਗ ਫੋਨ ’ਚ ਜੇਕਰ 32 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਜਾਵੇਗਾ ਤਾਂ ਇਹ ਗਾਹਕਾਂ ਲਈ ਵਧੀਆ ਗੱਲ ਹੋਵੇਗੀ ਕਿਉਂਕਿ ਵਨਪਲੱਸ ਫੋਨਸ ’ਚ ਹੁਣ ਤੱਕ 16 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਜਾ ਰਿਹਾ ਸੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ OnePlus 5/5T ਤੇ 6/6T ’ਚ 16MP ਸੋਨੀ IMX371 ਸੈਂਸਰ, OnePlus 7 Pro/7T/7T Pro ’ਚ 16MP ਸੋਨੀIMX471 ਸੈਂਸਰ ਅਤੇ ਲੇਟੈਸਟ ਵਨਪਲੱਸ 8 ਸੀਰੀਜ਼ ’ਚ ਵੀ 16 ਮੈਗਾਪਿਕਸਲ ਸੋਨੀ IMX471 ਸੈਂਸਰ ਹੀ ਸੈਲਫੀ ਲਈ ਮਿਲਦਾ ਹੈ। ਪੁਰਾਣੀ ਲੀਕ ਰਿਪੋਰਟ ਦੇ ਹਵਾਲੇ ਦੀ ਗੱਲ ਕਰੀਏ ਤਾਂ OnePlus Nord ’ਚ 90Hz AMOLED ਡਿਸਪਲੇਅ, ਸਨੈਪਡਰੈਗਨ 765ਜੀ ਪ੍ਰੋਸੈਸਰ, ਕਵਾਡ ਰੀਅਰ ਕੈਮਰਾ ਸੈਟਅਪ ਅਤੇ 4,000 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ। ਇਸ ਦੀ ਕੀਮਤ 24,990 ਰੁਪਏ ਦੇ ਕਰੀਬ ਹੋ ਸਕਦੀ ਹੈ।