ਲਾਂਚ ਹੋਇਆ 7000mAh ਬੈਟਰੀ ਵਾਲਾ ਧਾਕੜ ਫੋਨ! ਇਸ ਤਰ੍ਹਾਂ ਮਿਲੇਗੀ 2000 ਰੁਪਏ ਤੱਕ ਦੀ ਛੋਟ
Thursday, May 07, 2026 - 03:41 PM (IST)
ਵੈੱਬ ਡੈਸਕ : ਭਾਰਤੀ ਬਾਜ਼ਾਰ 'ਚ ਗਾਹਕਾਂ ਲਈ OnePlus Nord CE 6 Lite 5G ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਗਿਆ ਹੈ। ਲੰਬੇ ਸਮੇਂ ਬਾਅਦ ਕੰਪਨੀ ਨੇ ਆਪਣਾ ਨਵਾਂ 'ਲਾਈਟ' ਮਾਡਲ ਪੇਸ਼ ਕੀਤਾ ਹੈ, ਜੋ ਕਿ ਦਮਦਾਰ ਬੈਟਰੀ ਅਤੇ ਮੀਡੀਆਟੈੱਕ ਪ੍ਰੋਸੈਸਰ ਨਾਲ ਲੈਸ ਹੈ।
ਕੀਮਤ ਤੇ ਮਿਲਣ ਵਾਲੀ ਛੋਟ
ਇਸ ਸਮਾਰਟਫੋਨ ਨੂੰ ਤਿੰਨ ਵੱਖ-ਵੱਖ ਵੇਰੀਐਂਟਸ 'ਚ ਉਤਾਰਿਆ ਗਿਆ ਹੈ।
6GB ਰੈਮ + 128GB ਸਟੋਰੇਜ: 20,999 ਰੁਪਏ
8GB ਰੈਮ + 128GB ਸਟੋਰੇਜ: 22,999 ਰੁਪਏ
8GB ਰੈਮ + 256GB ਸਟੋਰੇਜ: 25,999 ਰੁਪਏ
ਲਾਂਚ ਆਫਰ ਦੇ ਤਹਿਤ, ਜੇਕਰ ਗਾਹਕ HDFC ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹਨ ਤਾਂ ਉਨ੍ਹਾਂ ਨੂੰ 2,000 ਰੁਪਏ ਦੀ ਤੁਰੰਤ ਛੋਟ ਮਿਲੇਗੀ। ਇਸ ਛੋਟ ਤੋਂ ਬਾਅਦ ਫੋਨ ਦੀ ਸ਼ੁਰੂਆਤੀ ਕੀਮਤ 18,999 ਰੁਪਏ ਰਹਿ ਜਾਵੇਗੀ।
ਫੋਨ ਦੇ ਖਾਸ ਫੀਚਰਸ
ਬੈਟਰੀ ਤੇ ਚਾਰਜਿੰਗ: ਇਸ ਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦੀ 7000mAh ਦੀ ਵੱਡੀ ਬੈਟਰੀ ਹੈ, ਜੋ 45W ਫਾਸਟ ਚਾਰਜਿੰਗ ਅਤੇ 10W ਵਾਇਰਡ ਰਿਵਰਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਡਿਸਪਲੇਅ: ਫੋਨ 'ਚ 6.72 ਇੰਚ ਦੀ Full HD+ LCD ਸਕ੍ਰੀਨ ਹੈ, ਜੋ 144Hz ਰਿਫ੍ਰੈਸ਼ ਰੇਟ ਅਤੇ 1000 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ।
ਪ੍ਰੋਸੈਸਰ: ਬਿਹਤਰ ਪਰਫਾਰਮੈਂਸ ਲਈ ਇਸ ਵਿੱਚ MediaTek Dimensity 7400 Apex ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਨੂੰ ਠੰਡਾ ਰੱਖਣ ਲਈ ਇਸ ਵਿੱਚ VC ਕੂਲਿੰਗ ਸਿਸਟਮ ਵੀ ਮੌਜੂਦ ਹੈ।
ਕੈਮਰਾ: ਫੋਨ ਦੇ ਪਿਛਲੇ ਪਾਸੇ ਡੁਅਲ ਕੈਮਰਾ ਸੈੱਟਅੱਪ ਹੈ, ਜਿਸ 'ਚ 50 ਮੈਗਾਪਿਕਸਲ ਦਾ ਮੁੱਖ ਸੈਂਸਰ ਤੇ 2 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਸ਼ਾਮਲ ਹੈ। ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਸਾਫਟਵੇਅਰ: ਇਹ ਫੋਨ Android 16 'ਤੇ ਅਧਾਰਤ OxygenOS 16 'ਤੇ ਕੰਮ ਕਰਦਾ ਹੈ।
ਸੇਲ ਤੇ ਮੁਕਾਬਲਾ
OnePlus Nord CE 6 Lite 5G ਦੀ ਵਿਕਰੀ 12 ਮਈ ਦੁਪਹਿਰ 12 ਵਜੇ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੇ ਐਮਾਜ਼ਾਨ (Amazon) 'ਤੇ ਸ਼ੁਰੂ ਹੋਵੇਗੀ। ਬਾਜ਼ਾਰ 'ਚ ਇਸ ਦਾ ਸਿੱਧਾ ਮੁਕਾਬਲਾ Vivo T5x 5G, Motorola Edge 60 Fusion 5G, ਤੇ Realme P4 5G ਵਰਗੇ ਫੋਨਾਂ ਨਾਲ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
