OnePlus Nord 2 5G ’ਚ ਫਿਰ ਹੋਇਆ ਧਮਾਕਾ, ਵਕੀਲ ਦੇ ਕੋਟ ’ਚ ਫਟਿਆ ਫੋਨ

09/11/2021 5:00:15 PM

ਗੈਜੇਟ ਡੈਸਕ– ਵਨਪਲੱਸ ਦੇ ਲੇਟੈਸਟ ਸਮਾਰਟਫਨ OnePlus Nord 2 5G ’ਚ ਇਕ ਵਾਰ ਫਿਰ ਧਮਾਕਾ ਹੋਇਆ ਹੈ। ਇਹ ਜਾਣਕਾਰੀ ਪੀੜਤ ਵਕੀਲ ਗੌਰਵ ਗੁਲਾਟੀ ਦੇ ਅਧਿਕਾਰਤ ਟਵਿਟਰ ਅਕਾਊਂਟ ਰਾਹੀਂ ਮਿਲੀ ਹੈ। ਵਕੀਲ ਦਾ ਕਹਿਣਾ ਹੈ ਕਿ ਜਿਸ ਸਮੇਂ ਫੋਨ ’ਚ ਧਮਾਕਾ ਹੋਇਆ, ਉਸ ਸਮੇਂ ਉਹ ਕੋਰਟ ਦੇ ਚੈਂਬਰ ’ਚ ਬੈਠਾ ਹੋਇਆ ਸੀ। ਵਕੀਲ ਨੇ ਇਸ ਫੋਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਤੁਸੀਂ ਵੇਖ ਸਕਦੇ ਹੋ ਕਿ ਇਹ ਫੋਨ ਬੁਰੀ ਤਰ੍ਹਾਂ ਸੜ ਚੁੱਕਾ ਹੈ ਅਤੇ ਵਕੀਲ ਦਾ ਗਾਊਨ ’ਚ ਸੜ ਗਿਆ ਹੈ। 

ਗੌਰਵ ਗੁਲਾਟੀ ਦਾ ਕਹਿਣਾ ਹੈ ਕਿ ਫੋਨ ਫਟਣ ਤੋਂ ਪਹਿਲਾਂ ਉਸ ਨੂੰ ਅਜਿਹਾ ਲੱਗਾ ਕਿ ਫੋਨ ਗਰਮ ਹੋ ਰਿਹਾ ਹੈ। ਇਸ ਤੋਂ ਬਾਅਦ ਫੋਨ ’ਚੋਂ ਧੂੰਆ ਨਿਕਲਣ ਲੱਗਾ ਅਤੇ ਗਾਊਨ ਨੂੰ ਅੱਗ ਲੱਗ ਗਈ। ਉਨ੍ਹਾਂ ਤੁਰੰਤ ਗਾਊਨ ਉਤਾਰ ਕੇ ਹੇਠਾਂ ਸੁੱਟ ਦਿੱਤਾ। ਜਿਵੇਂ ਹੀ ਉਨ੍ਹਾਂ ਦੇ ਸਾਥੀ ਫੋਨ ਦੇ ਨੇੜੇ ਆਏ ਤਾਂ ਫੋਨ ’ਚ ਧਮਾਕਾ ਹੋ ਗਿਆ ਜਿਸ ਤੋਂ ਬਾਅਦ ਪੂਰੇ ਕਮਰਾ ਧੂੰਏ ਨਾਲ ਭਰ ਗਿਆ। 

ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ

 

ਇਹ ਵੀ ਪੜ੍ਹੋ– ਵੀਡੀਓ ਕਾਲਿੰਗ ਦੀ ਸੁਵਿਧਾ ਨਾਲ TCL ਨੇ ਲਾਂਚ ਕੀਤਾ ਨਵਾਂ ਸਮਾਰਟ ਟੀ.ਵੀ.

ਦੱਸ ਦੇਈਏ ਕਿ ਦਿੱਲੀ ਦੇ ਰਹਿਣ ਵਾਲੇ ਪੀੜਤ ਯੂਜ਼ਰ ਨੇ ਵਨਪੱਲਸ ਨੋਰਡ 2 5ਜੀ ਯੂਨਿਟ 23 ਅਗਸਤ ਨੂੰ ਖਰੀਦਿਆ ਸੀ। ਅਜੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਸ ਫੋਨ ਦੀ ਵਰਤੋਂ ਸ਼ੁਰੂ ਕੀਤੀ ਸੀ। ਗੁਲਾਟੀ ਨੇ ਦੱਸਿਆ ਹੈ ਕਿ ਉਹ ਵਨਪਲੱਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਐਮਾਜ਼ਾਨ ਦੇ ਅਧਿਕਾਰੀਆਂ ਖਿਲਾਫ ਐੱਫ.ਆਈ.ਆਰ. ਦਰਜ ਕਰਨਗੇ। ਇਸ ਮੁੱਦੇ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਇਕ ਵਿਅਕਤੀ ਨੇ ਸਾਨੂੰ ਟਵਿਟਰ ’ਤੇ ਵਨਪਲੱਸ ਨੋਰਡ 2 ਲਈ ਇਕ ਕਥਿਤ ਧਮਾਕੇ ਦੇ ਮਾਮਲੇ ਬਾਰੇ ਸੂਚਿਤ ਕੀਤਾ ਹੈ। ਸਾਡੀ ਟੀਮ ਜਾਂਚ ਕਰ ਰਹੀ ਹੈ ਕਿ ਇਹ ਦਾਅਵਾ ਕਿੰਨਾ ਸੱਚ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਹੋਰ ਟਵਿਟਰ ਯੂਜ਼ਰ ਨੇ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਪਤਨੀ ਦੇ ਸਿਰਫ 5 ਦਿਨ ਪੁਰਾਣੇ ਵਨਪਲੱਸ ਨੋਰਡ 2 ’ਚ ਉਸ ਸਮੇਂ ਧਮਾਕਾ ਹੋ ਗਿਆ ਜਦੋਂ ਉਹ ਸਾਈਕਲਿੰਗ ਕਰ ਰਹੀ ਸੀ। ਇਸ ਦੌਰਾਨ ਇਹ ਫੋਨ ਬੈਗ ’ਚ ਰੱਖਿਆ ਹੋਇਆ ਸੀ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿੱਕ ਕਰੋ।

ਇਹ ਵੀ ਪੜ੍ਹੋ– WhatsApp ਨੇ 30 ਲੱਖ ਭਾਰਤੀ ਖਾਤਿਆਂ ’ਤੇ ਲਗਾਈ ਰੋਕ, ਜਾਣੋ ਕਾਰਨ


Rakesh

Content Editor

Related News