ਵਨਪਲੱਸ ਨੇ ਲਾਂਚ ਕੀਤੇ ਆਪਣੇ ਨਵੇਂ ਸ਼ਾਨਦਾਰ ਈਅਰਬਡਸ, ਜਾਣੋ ਕੀਮਤ ਤੇ ਖੂਬੀਆਂ

Saturday, Jan 15, 2022 - 07:14 PM (IST)

ਗੈਜੇਟ ਡੈਸਕ– ਵਨਪਲੱਸ ਨੇ ਸ਼ੁੱਕਰਵਾਰ ਨੂੰ ਵਿੰਟਰ ਐਡੀਸ਼ਨ ਲਾਂਚ ਈਵੈਂਟ ’ਚ ਆਪਣੇ ਨਵੇਂ ਸਮਾਰਟਫੋਨ OnePlus 9RT ਨੂੰ ਪੇਸ਼ ਕਰ ਦਿੱਤਾ ਹੈ। ਇਸਤੋਂ ਇਲਾਵਾ ਕੰਪਨੀ ਨੇ ਨਵੇਂ OnePlus Buds Z2 ਈਅਰਬਡਸ ਵੀ ਲਾਂਚ ਕੀਤੇ ਹਨ ਜਿਨ੍ਹਾਂ ਦੀ ਕੀਮਤ 4,999 ਰੁਪਏ ਰੱਖੀ ਗਈ ਹੈ। ਇਨ੍ਹਾਂ ਨੂੰ ਕਾਲੇ ਅਤੇ ਚਿੱਟੇ ਰੰਗ ’ਚ 18 ਫਰਵਰੀ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

OnePlus Buds Z2 ਦੀਆਂ ਖੂਬੀਆਂ
- ਇਨ੍ਹਾਂ ’ਚ ਕੰਪਨੀ ਨੇ 11mm ਦੇ ਡਾਇਨਾਮਿਕ ਡ੍ਰਾਈਵਰਸ ਦਿੱਤੇ ਹਨ।
- ਇਹ ਬਲੂਟੁੱਥ v5.2 ਕੁਨੈਕਟੀਵਿਟੀ ਨੂੰ ਸਪੋਰਟ ਕਰਦੇ ਹਨ।
- ਇਨ੍ਹਾਂ ’ਚ ਤਿੰਨ ਇਨਬਿਲਟ ਮਾਈਕ੍ਰੋਫੋਨ ਮਿਲਦੇ ਹਨ ਜੋ ਕਿ ਕਾਲਿੰਗ ਦੇ ਅਨੁਭਵ ਨੂੰ ਬਿਹਤਰ ਬਣਾਉਂਦੇ ਹਨ।
 - ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ’ਚ ਦਿੱਤਾ ਗਿਆ ਟ੍ਰਾਂਸਪੇਰੈਂਸੀ ਮੋਡ ਯੂਜ਼ਰ ਨੂੰ ਆਲੇ-ਦੁਆਲੇ ਦੀਆਂ ਆਵਾਜ਼ਾ ਸੁਣਨ ਦੀ ਸੁਵਿਧਾ ਦਿੰਦਾ ਹੈ।
- ਇਨ੍ਹਾਂ  ਨੂੰ IP55 ਰੇਟਿੰਗ ਮਿਲੀ ਹੈ ਜਿਸਦਾ ਮਤਲਬ ਹੈ ਕਿ ਇਨ੍ਹਾਂ ’ਤੇ ਧੂੜ ਅਤੇ ਪਾਣੀ ਪੈਣ ’ਤੇ ਵੀ ਇਹ ਖਰਾਬ ਨਹੀਂ ਹੋਣਗੇ।
- ਇਨ੍ਹਾਂ ਈਅਰਬਡਸ ਦਾ ਪਲੇਅਬੈਕ ਟਾਈਮ 7 ਘੰਟਿਆਂ ਦਾ ਹੈ।


Rakesh

Content Editor

Related News