9,000 ਰੁਪਏ ਸਸਤਾ ਮਿਲ ਰਿਹੈ OnePlus ਦਾ ਇਹ ਸਮਾਰਟਫੋਨ
Thursday, Apr 07, 2022 - 12:02 PM (IST)
ਗੈਜੇਟ ਡੈਸਕ– ਵਨਪਲੱਸ 9 ਹੁਣ ਭਾਰਤੀ ਬਾਜ਼ਾਰ ’ਚ OnePlus 9RT ਤੋਂ ਵੀ ਸਸਤਾ ਹੋ ਗਿਆ ਹੈ। ਇਨ੍ਹਾਂ ਦੋਵਾਂ ’ਚ ਜੋ ਵੱਡਾ ਫਰਕ ਹੈ, ਉਹ ਇਹ ਹੈ ਕਿ ਇਕ ’ਚ Hasselblad ਕੈਮਰਾ ਹੈ ਅਤੇ ਦੂਜੇ ’ਚ ਨਹੀਂ। OnePlus 9 ’ਚ Hasselblad ਕੈਮਰਾ ਦਿੱਤਾ ਗਿਆ ਹੈ, ਜਦਕਿ OnePlus 9RT ’ਚ ਇਸ ਬ੍ਰਾਂਡ ਦਾ ਕੈਮਰਾ ਨਹੀਂ ਹੈ। OnePlus 9 ਦੀ ਕੀਮਤ ’ਚ ਕਟੌਤੀ ਵਨਪਲੱਸ 10 ਪ੍ਰੋ ਦੀ ਲਾਂਚਿੰਗ ਤੋਂ ਬਾਅਦ ਹੋਈ ਹੈ। ਵਨਪਲੱਸ 10 ਪ੍ਰੋ ਨੂੰ ਭਾਰਤ ’ਚ 66,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ।
OnePlus 9 ਦੀ ਨਵੀਂ ਕੀਮਤ
ਕਟੌਤੀ ਤੋਂ ਬਾਅਦ OnePlus 9 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰਜੇ ਵਾਲੇ ਮਾਡਲ ਦੀ ਕੀਮਤ 40,599 ਰੁਪਏ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 45,599 ਰੁਪਏ ਹੋ ਗਈ ਹੈ। ਇਹ ਫੋਨ ਐਸਟ੍ਰਲ ਬਲੈਕ, ਆਰਕਟਿਕ ਸਕਾਈ ਅਤੇ ਵਿੰਟਰ ਮਿਸਟ ਰੰਗ ’ਚ ਉਪਲੱਬਧ ਹੈ। ਐੱਸ.ਬੀ.ਆਈ. ਦੇ ਕ੍ਰੈਡਿਟ ਕਾਰਡ ਤੋਂਫੋਨ ਨੂੰ ਖਰੀਦਣ ’ਤੇ 5,000 ਰੁਪਏ ਦੀ ਵਾਧੂ ਛੋਟ ਮਿਲੇਗੀ। ਇਸਤੋਂ ਇਲਾਵਾ ਤਿੰਨ ਮਹੀਨਿਆਂ ਲਈ ਸਪੋਟੀਫਾਈ ਦਾ ਪ੍ਰੀਮੀਅਮ ਸਬਸਕ੍ਰਿਪਸ਼ਨ ਮਿਲੇਗਾ। ਇਸਦੇ ਨਾਲ 4,000 ਰੁਪਏ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ।