OnePlus 8T ਦੇ ਫੀਚਰਜ਼ ਹੋਏ ਲੀਕ, ਪ੍ਰੋਸੈਸਰ ਤੋਂ ਕੈਮਰਾ ਤੱਕ ਦੀ ਜਾਣਕਾਰੀ ਆਈ ਸਾਹਮਣੇ

09/04/2020 6:45:10 PM

ਗੈਜੇਟ ਡੈਸਕ—ਵਨਪਲੱਸ 8ਟੀ ਨੂੰ ਲਾਂਚ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੋਸ਼ਲ ਮੀਡੀਆ 'ਤੇ ਇਸ ਦੇ ਫੀਚਰਜ਼ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਹਨ। ਉੱਥੇ, ਇਸ ਵਿਚਾਲੇ ਆਨਲਾਈਨ ਇਸ ਦੇ ਸਪੈਸੀਫਿਕੇਸ਼ਨਸ ਲੀਕ ਹੋ ਗਏ ਹਨ। ਵਨਪਲੱਸ ਫੋਨ ਜਿਸ ਨੂੰ Kebab ਕੋਡਨੇਮ ਨਾਲ ਵੀ ਪਛਾਣਿਆ ਜਾ ਰਿਹਾ ਹੈ, ਉਸ 'ਚ ਯੂਜ਼ਰਸ ਨੂੰ 120Hz ਦੀ ਡਿਸਪਲੇਅ ਮਿਲੇਗੀ। ਰਿਪੋਰਟਸ ਮੁਤਾਬਕ ਵਨਪਲੱਸ 8ਟੀ 'ਚ ਫੋਟੋਗ੍ਰਾਫੀ ਲਈ ਰੀਅਰ 'ਚ ਕਵਾਡ ਕੈਮਰਾ ਸਿਸਟਮ ਦਿੱਤਾ ਜਾ ਸਕਦਾ ਹੈ।

ਇਸ ਦੇ ਰੀਅਰ 'ਚ ਕੰਪਨੀ 48 ਮੈਗਾਪਿਕਸਲ ਦਾ ਪ੍ਰਾਈਮਰੀ ਸ਼ੂਟਰ ਦੇ ਸਕਦੀ ਹੈ। ਹਾਲਾਂਕਿ, ਵਨਪਲੱਸ ਵੱਲੋਂ ਇਨ੍ਹਾਂ ਅਫਵਾਹਾਂ ਅਤੇ ਰਿਪੋਰਟਸ 'ਤੇ ਕੋਈ ਵੀ ਬਿਆਨ ਜਾਂ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਕੰਪਨੀ ਦੇ ਪੁਰਾਣੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਵਨਪਲੱਸ ਸਾਲ 'ਚ ਦੋ ਫਲੈਗਸ਼ਿਪ ਸਮਾਰਟਫੋਨਸ ਨੂੰ ਲਾਂਚ ਕਰਦਾ ਹੈ। ਅਜਿਹੇ 'ਚ ਹੁਣ ਅਗਲਾ ਨੰਬਰ ਵਨਪਲੱਸ 8ਟੀ ਦਾ ਹੋ ਸਕਦਾ ਹੈ।

ਡਿਸਪਲੇਅ
ਐਂਡ੍ਰਾਇਡ ਸੈਂਟਰਲ ਦੀ ਰਿਪੋਰਟ ਮੁਤਾਬਕ ਵਨਪਲੱਸ 8ਟੀ 'ਚ 20Hz ਦਾ ਏਮੋਲੇਡ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਹ ਵਨਪਲੱਸ 8 ਤੋਂ ਵੱਖ ਹੋਵੇਗਾ, ਜਿਸ 'ਚ 90Hz ਰ੍ਰਿਫੇਸ਼ ਰੇਟ ਦੀ ਡਿਸਪਲੇਅ ਮਿਲਦੀ ਹੈ।

ਕੈਮਰਾ
ਰਿਪੋਰਟਸ ਦੀ ਮੰਨੀਏ ਤਾਂ ਫੋਟੋਗ੍ਰਾਫੀ ਲਈ ਵਨਪਲੱਸ 8ਟੀ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਕੰਪਨੀ ਇਸ ਦੇ ਲਈ ਰੀਅਰ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦੇ ਸਕਦੀ ਹੈ। ਇਸ ਦੇ ਨਾਲ ਹੀ ਇਸ ਦੇ ਰੀਅਰ 'ਚ 16 ਮੈਗਾਪਿਕਸਲ ਦਾ ਵਾਇਡ ਐਂਗਲ ਸੈਂਸਰ, 5 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਅਤੇ 2 ਮੈਗਾਪਿਕਸਲ ਦਾ ਪੋਟਰੇਟ ਲੈਂਸ ਦਿੱਤਾ ਜਾ ਸਕਦਾ ਹੈ।

ਰਿਪੋਰਟਸ ਦਾ ਦਾਅਵਾ ਜੇਕਰ ਸਹੀ ਹੋਇਆ ਤਾਂ ਫੋਟੋਗ੍ਰਾਫੀ ਫੀਚਰਜ਼ ਦੇ ਮਾਮਲੇ 'ਚ ਵਨਪਲੱਸ 8ਟੀ ਬਿਲਕੁਲ ਵਨਪਲੱਸ 8 ਵਰਗਾ ਹੀ ਹੋ ਸਕਦਾ ਹੈ। ਦੱਸ ਦੇਈਏ ਕਿ ਵਨਪਲੱਸ 8 ਦੇ ਰੀਅਰ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਮਿਲਦਾ ਹੈ। ਹਾਲਾਂਕਿ ਐਂਡ੍ਰਾਇਡ ਸੈਂਟਰਲ ਦੇ ਮੁਤਾਬਕ ਵਨਪਲੱਸ 8ਟੀ 'ਚ ਨਵੇਂ ਸੈਂਸਰ ਵਾਲਾ ਕੈਮਰਾ ਦਿੱਤਾ ਜਾਵੇਗਾ, ਜਿਸ ਨਾਲ ਯੂਜ਼ਰਸ ਨੂੰ ਬਿਹਤਰੀਨ ਪਿਕਚਰ ਕੁਆਲਟੀ ਮਿਲੇਗੀ।

ਸਪੈਸੀਫਿਕੇਸ਼ਨਸ
ਰਿਪੋਰਟਸ ਮੁਤਾਬਕ ਵਨਪਲੱਸ 8ਟੀ ਐਂਡ੍ਰਾਇਡ 11 ਨਾਲ OxygenOS 11 ਆਊਟ-ਆਫ-ਦਿ ਬਾਕਸ 'ਤੇ ਰਨ ਕਰੇਗਾ। ਇਸ 'ਚ ਬਿਹਤਰ ਪਰਫਾਰਮੈਂਸ ਲਈ ਕੰਪਨੀ ਕੁਆਲਕਾਮ ਸਨੈਪਡਰੈਗਨ 865+ SoC ਪ੍ਰੋਸੈਸਰ ਦੇ ਸਕਦੀ ਹੈ। ਇਸ 'ਚ 8ਜੀ.ਬੀ. ਦੀ ਰੈਮ ਅਤੇ 128ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ 'ਚ 65ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਮਿਲ ਸਕਦਾ ਹੈ।


Karan Kumar

Content Editor

Related News