ਖੁਸ਼ਖਬਰੀ: Oneplus 5 ਖਰੀਦਣ ਵਾਲਿਆਂ ਲਈ Invite-Free ਹੋਵੇਗਾ ਸਮਾਰਟਫੋਨ
Sunday, Jun 11, 2017 - 12:01 PM (IST)

ਜਲੰਧਰ- ਵਨਪਲਸ ਦੇ ਨਵੇਂ ਸਮਾਰਟਫੋਨ ਵਨਪਲਸ 5 ਨੂੰ ਲੈ ਕੇ ਚਰਚਾ ਜੋਰਾਂ 'ਤੇ ਹੈ। 22 ਜੂਨ ਨੂੰ ਵਨਪਲਸ 5 ਲਾਂਚ ਹੋਣ ਵਾਲਾ ਹੈ। ਪਰ ਅਸੀਂ ਤੁਹਾਨੂੰ ਇਕ ਚੰਗੀ ਖਬਰ ਦੇਣ ਜਾ ਰਹੇ ਹਾਂ। ਇਸ ਵਾਰ ਵਨਪਲਸ 5 ਖਰੀਦਣ ਲਈ ਕਸਟਮਰਸ ਨੂੰ ਇਨਵਾਈਟ ਦੀ ਲੋੜ ਨਹੀਂ ਹੋਵੇਗੀ।
gsmarena ਦੀ ਰਿਪੋਰਟ ਦੇ ਮੁਤਾਬਕ ਵਨਪਲਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ 'ਵਨਪਲਸ 5 ਇਨਵਾਈਟ ਫ੍ਰੀ ਹੋਵੇਗਾ। ਲਾਂਚ ਈਵੇਂਟ ਦੇ ਵੈੱਬਪੇਜ 'ਤੇ ਵਨਪਲਸ 5 ਦੇ ਭਾਰਤ 'ਚ ਲਾਂਚ ਈਵੈਂਟ ਦੇ ਇਨਵਾਈਟ ਦਾ ਜ਼ਿਕਰ ਹੈ ਇਸ ਦਾ ਪ੍ਰੋਡਕਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵਨਪਲਸ ਡਿਵਾਈਸ ਇਨਵਾਈਟ ਫ੍ਰੀ ਹੋਵੇਗਾ। 'ਇਸਦਾ ਮਤਲੱਬ ਹੈ ਕਿ ਆਉਣ ਵਾਲਾ ਵਨਪਲਸ ਸਮਾਰਟਫੋਨ ਖਰੀਦਣ ਲਈ ਵਨਪਲਸ ਵਨ, ਵਨਪਲਸ 2 ਸਹਿਤ ਕੰਪਨੀ ਦੇ ਬਾਕੀ ਸਮਾਰਟਫੋਨਸ ਦੀ ਤਰ੍ਹਾਂ ਇਨਵਾਈਟ ਦੀ ਲੋੜ ਨਹੀਂ ਹੋਵੇਗੀ।