ਇਨ੍ਹਾਂ ਖਾਸ ਆਫਰਸ ਨਾਲ ਅੱਜ OnePlus 5 ਦੀ ਵਿਕਰੀ ਹੋਈ ਸ਼ੁਰੂ
Tuesday, Jun 27, 2017 - 02:28 PM (IST)
ਜਲੰਧਰ- OnePlus 5 ਨੂੰ ਭਾਰਤ 'ਚ ਪਿਛਲੇ ਹਫਤੇ ਹੀ ਲਾਂਚ ਕੀਤਾ ਗਿਆ ਸੀ। ਲਾਂਚ ਦੇ ਜਲਦ ਬਾਅਦ ਇਸ ਹੈਂਡਸੈੱਟ ਐਮਾਜ਼ਨ ਇੰਡੀਆ ਦੀ ਵੈੱਬਸਾਈਟ 'ਤੇ ਉਪਲੱਬਧ ਕਰਾਇਆ ਗਿਆ। ਹਾਲਾਂਕਿ, ਸਟਾਕ ਸੀਮਤ ਸੀ। ਇਸ ਤੋਂ ਬਾਅਦ ਗਾਹਕਾਂ ਨੂੰ OnePlus ਦੇ ਪਾਪ ਅਪ ਸਟੋਰ ਦੇ ਰਾਹੀਂ ਫਲੈਗਸ਼ਿਪ ਵਨਪਲਸ 5 ਖਰੀਦਣ ਦਾ ਵੀ ਮੌਕਾ ਮਿਲਿਆ। ਹੁਣ OnePlus 5 ਨੂੰ ਓਪਨ ਸੇਲ 'ਚ ਐਮਾਜਨ ਇੰਡਿਆ, ਵਨਪਲਸ ਆਨਲਾਈਨ ਸਟੋਰ ਅਤੇ OnePlus ਐਕਸਪੀਰਿਅੰਸ ਸਟੋਰ 'ਚ 27 ਜੂਨ ਤੋਂ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਅਹਿਮ ਖਾਸਿਅਤਾਂ 'ਚ ਡਿਊਲ ਰਿਅਰ ਕੈਮਰਾ ਸੈਟਅਪ, ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ, ਸਲਿਮ ਪ੍ਰੋਫਾਇਲ, 8 ਜੀ. ਬੀ ਤੱਕ ਰੈਮ, ਬਿਹਤਰ ਬੈਟਰੀ ਲਾਫ ਅਤੇ ਡੈਸ਼ ਚਾਰਜ ਸ਼ਾਮਿਲ ਹਨ।

OnePlus 5 ਦੀ ਭਾਰਤ ਵਿੱਚ ਕੀਮਤ ਅਤੇ ਲਾਂਚ ਆਫਰ
ਭਾਰਤ 'ਚ ਵਨਪਲਸ 5 ਸਮਾਰਟਫੋਨ ਅਮਰੀਕੀ ਮਾਰਕਿਟ ਦੀ ਤੁਲਨਾ ਥੋੜ੍ਹਾ ਮੰਹਿਗਾ ਹੈ, ਪਰ ਯੂਰੋਪ ਦੀ ਤੁਲਨਾ ਚ ਸਸਤਾ ਹੈ। ਭਾਰਤ 'ਚ ਵਨਪਲਸ 5 ਦਾ 6 ਜੀ. ਬੀ ਰੈਮ ਅਤੇ 64 ਜੀ. ਬੀ ਸਟੋਰੇਜ ਵੇਰਿਅੰਟ ਦੀ ਕੀਮਤ 32,999 ਰੁਪਏ ਹੈ ਅਤੇ ਇਸ ਦਾ 8 ਜੀ. ਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰਿਅੰਟ 37,999 ਰੁਪਏ 'ਚ ਮਿਲੇਗਾ। ਸੇਲ 'ਚ 6 ਜੀ. ਬੀ ਰੈਮ ਅਤੇ 64 ਜੀਬੀ ਸਟੋਰੇਜ ਅਤੇ 8 ਜੀ. ਬੀ ਰੈਮ ਅਤੇ 128 ਜੀ. ਬੀ ਸਟੋਰੇਜ ਉਪਲੱਬਧ ਹੋਣਗੇ। ਲਾਂਚ ਆਫਰ ਦੀ ਗੱਲ ਕਰੀਏ ਐਮਾਜ਼ਨ ਤੋਂ ਐਮਾਜ਼ਨ ਪੇ ਕ੍ਰੈਡਿਟ, ਕਿੰਡਲ ਆਫਰ, ਐੱਸ. ਬੀ. ਆਈ ਡੈਬਿਟ ਅਤੇ ਕ੍ਰੈਡਿਟ ਕਾਰਡ 'ਤੇ 1,500 ਰੁਪਏ ਦਾ ਕੈਸ਼ਬੈਕ ਅਤੇ ਵੋਡਾਫੋਨ ਵਲੋਂ ਡਾਟਾ ਮਿਲੇਗਾ।
