ਵਨਪਲੱਸ 5 ਤੇ 5ਟੀ ਸਮਾਰਟਫੋਨਜ਼ ਨੂੰ ਮਿਲਣੀ ਸ਼ੁਰੂ ਹੋਈ ਇਹ ਖਾਸ ਅਪਡੇਟ

Thursday, Aug 30, 2018 - 12:53 PM (IST)

ਵਨਪਲੱਸ 5 ਤੇ 5ਟੀ ਸਮਾਰਟਫੋਨਜ਼ ਨੂੰ ਮਿਲਣੀ ਸ਼ੁਰੂ ਹੋਈ ਇਹ ਖਾਸ ਅਪਡੇਟ

ਜਲੰਧਰ- ਵਨਪਲੱਸ (OnePlus) ਨੇ ਸਾਲ 2017 'ਚ ਵਨਪਲੱਸ 5 ਤੇ ਵਨਪਲੱਸ 5ਟੀ ਨੂੰ ਲਾਂਚ ਕੀਤਾ ਸੀ। ਲਾਂਚ ਹੋਣ ਤੋਂ ਬਾਅਦ ਹੁਣ ਤੱਕ ਇਨ੍ਹਾਂ ਡਿਵਾਈਸ ਲਈ ਕੰਪਨੀ ਸਾਫਟਵੇਅਰ ਅਪਡੇਟ ਦੇ ਰਹੀ ਹੈ। ਇਸ ਸਾਫਟਵੇਅਰ ਅਪਡੇਟ 'ਚ ਯੂਜ਼ਰਸ ਲਈ OxygenOS Open Beta ਪ੍ਰੋਗਰਾਮ ਨੂੰ ਸਮੇਂ-ਸਮੇਂ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਕੰਪਨੀ ਨੇ ਵਨਪਲੱਸ 5 ਲਈ OxygenOS Open Beta 17 ਤੇ OnePlus 5T ਲਈ OxygenOS Open Beta 15 ਦੀ ਅਪਡੇਟ ਜਾਰੀ ਕੀਤੀ ਹੈ। 

ਇਸ ਸਾਫਟਵੇਅਰ ਅਪਡੇਟ ਨੂੰ ਓ. ਟੀ. ਏ. ਅਪਡੇਟ ਦੇ ਰਾਹੀਂ ਰੋਲ ਆਊਟ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਓਪਨ ਬੀਟਾ ਸਾਫਟਵੇਅਰ 'ਤੇ ਹੋ ਤਾਂ ਅਸਾਨੀ ਨਾਲ ਇਸ ਨੂੰ ਅਪਡੇਟ ਕਰ ਸਕੋਗੇ। ਧਿਆਨ ਦੇਣ ਵਾਲੀ ਗੱਲ ਇਹ ਹੈ ਕੀ ਓਪਨ ਬੀਟਾ ਸਟੇਬਲ ਸਾਫਟਵੇਅਰ ਦੇ ਨਾਲ ਕੰਮ ਕਰਦਾ ਹੈ।

PunjabKesari

ਨਵੇਂ ਓਪਨ ਬੀਟਾ ਵਰਜਨ ਨਾਲ ਦੋਨ੍ਹਾਂ ਫੋਨਜ਼ 'ਚ ਪੋਰਟ੍ਰੇਟ ਮੋਡ ਦੀ ਫਰੰਟ ਕੈਮਰੇ 'ਚ ਅਪਡੇਟ ਦਿੱਤੀ ਗਈ ਹੈ। ਨਾਲ ਹੀ ਡਿਵਾਈਸ 'ਚ ਅਗਸਤ 2018 ਦਾ ਸਕਿਓਰਿਟੀ ਪੈਚ ਵੀ ਮਿਲ ਰਿਹਾ ਹੈ। ਇਸ ਦੇ ਨਾਲ ਕਾਲ ਰਿਕਾਰਡਿੰਗ ਦੀ ਸਮੱਸਿਆ ਨੂੰ ਵੀ ਠੀਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੇਮਿੰਗ ਮੋਡ ਨੂੰ ਵੀ ਇੰਪਰੂਵ ਕੀਤਾ ਗਿਆ ਹੈ।

ਪਿਛਲੇ ਸਾਲ ਵਨਪਲਸ ਨੇ ਆਪਣੇ ਵਨਪਲਸ 3/3T ਤੇ ਵਨਪਲਸ 5/5T ਲਈ ਪ੍ਰੋਜੈਕਟ ਟ੍ਰੈਬਲ ਸਪੋਰਟ ਨਾ ਦੇਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਫੈਂਸ ਤੇ ਯੂਜ਼ਰਸ ਨੇ ਇਕ ਪਟੀਸ਼ਨ ਪਾਈ ਸੀ। ਦੋ ਮਹੀਨੇ ਪਹਿਲਾਂ ਵਨਪਲੱਸ ਨੇ OxygenOS ਓਪਨ 2eta 'ਤੇ ਚੱਲ ਰਹੀ 5 ਤੇ 5“ ਡਿਵਾਈਸ 'ਤੇ ਪ੍ਰੋਜੈਕਟ ਟਰੇਬਲ ਸਪੋਰਟ ਦੇ ਦਿੱਤੇ ਸੀ।


Related News