OnePlus 5 ਤੇ 5T ਨੂੰ ਮਿਲੀ ਨਵੀਂ ਅਪਡੇਟ, ਕੈਮਰੇ ’ਚ ਜੁੜਿਆ ਇਹ ਖ਼ਾਸ ਫੀਚਰ

11/13/2020 2:11:24 PM

ਗੈਜੇਟ ਡੈਸਕ– ਵਨਪਲੱਸ 5 ਅਤੇ ਵਨਪਲੱਸ 5ਟੀ ਨੂੰ ਇਕ ਨਵੀਂ OxygenOS 10.0.1 ਅਪਡੇਟ ਮਿਲ ਰਹੀ ਹੈ ਜੋ ਇਨ੍ਹਾਂ ਪੁਰਾਣੇ ਡਿਵਾਈਸਾਂ ਦੀਆਂ ਕਈ ਸਮੱਸਿਆਵਾਂ ਨੂੰ ਠੀਕ ਕਰਦੀ ਹੈ। ਵਨਪਲੱਸ ਨੇ ਯੂਜ਼ਰਸ ਦੁਆਰਾ ਆਕਸੀਜਨ ਓ.ਐੱਸ. 10 ’ਚ ਆਉਣ ਵਾਲੀਆਂ ਕਈ ਸਮੱਸਿਆਵਾਂ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ ਇਸ ਅਪਡੇਟ ’ਤੇ ਕੰਮ ਕੀਤਾ। ਕੰਪਨੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਪ੍ਰੋਡਕਟ ਟੀਮਾਂ ਪੂਰੀ ਤੇਜ਼ੀ ਨਾਲ ਇਸ ਅਪਡੇਟ ’ਤੇ ਕੰਮ ਕਰ ਰਹੀਆਂ ਹਨ। 2017 ਨੂੰ ਲਾਂਚ ਕੀਤੇ ਗਏ ਇਨ੍ਹਾਂ ਦੋਵਾਂ ਫੋਨਾਂ ਨੂੰ ਐਂਡਰਾਇਡ 10 ਅਪਡੇਟ ਇਸੇ ਸਾਲ ਮਈ ’ਚ ਮਿਲੀ ਸੀ। ਨਵੀਂ ਅਪਡੇਟ ਸਤੰਬਰ 2020 ਐਂਡਰਾਇਡ ਸਕਿਓਰਿਟੀ ਪੈਚ ਦੇ ਨਾਲ ਕਈ ਸਿਸਟਮ ਬਗਸ (ਸਮੱਸਿਆਵਾਂ) ਨੂੰ ਠੀਕ ਕਰਨ ਅਤੇ ਕੈਮਰਾ ’ਚ ਸੁਧਾਰ ਲਿਆਉਂਦੀ ਹੈ। 

ਨਵੀਂ ਅਪਡੇਟ ਦੀ ਖ਼ਬਰ ਵਨਪਲੱਸ 5 ਸੀਰੀਜ਼ ਲਈ ਬਣਾਏ ਗਏ ਵਨਪਲੱਸ ਕਮਿਊਨਿਟੀ ਪੇਜ ’ਤੇ ਇਕ ਪੋਸਟ ਰਾਹੀਂ ਸਾਂਝੀ ਕੀਤੀ ਗਈ ਸੀ। ਪੋਸਟ ’ਚ ਕਿਹਾ ਗਿਆਹੈ ਕਿ ਇਹ ਯਕੀਨੀ ਕਰਨ ਲਈ ਕਿ ਅਪਡੇਟ ’ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਏ, ਇਸ ਨੂੰ ਲੜੀਵਾਰ ਤਰੀਕੇ ਨਾਲ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਸ਼ੁਰੂਆਤ ’ਚ ਇਹ ਅਪਡੇਟ ਕੁਝ ਚੁਣੇ ਹੋਏ ਯੂਜ਼ਰਸ ਨੂੰ ਹੀ ਮਿਲੇਗੀ ਜਦਕਿ ਬਾਰੀ ਸਾਰਿਆਂ ਨੂੰ ਇਹ ਕੁਝ ਦਿਨਾਂ ਬਾਅਦ ਮਿਲੇਗੀ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵੀ.ਪੀ.ਐੱਨ. ਦਾ ਇਸਤੇਮਾਲ ਕਰਨ ਨਾਲ ਇਸ ਨੂੰ ਜਲਦ ਪ੍ਰਾਪਤ ਕਰਨ ’ਚ ਮਦਦ ਨਹੀਂ ਮਿਲੇਗੀ ਕਿਉਂਕਿ ਅਪਡੇਟ ਕਿਸੇ ਖ਼ਾਸ ਦੇਸ਼ ਲਈ ਨਹੀਂ ਹੈ। 

ਚੇਂਜਲਾਗ ਤੋਂ ਪਤਾ ਚਲਦਾ ਹੈ ਕਿ ਵਨਪਲੱਸ 5 ਅਤੇ ਵਨਪਲੱਸ 5ਟੀ ਨੂੰ ਮਿਲੀ ਨਵੀਂ ਅਪਡੇਟ ਕਈ ਸਿਸਟਮ ਫਿਕਸ ਲੈ ਕੇ ਆਉਂਦੀ ਹੈ। ਇਸ ਵਿਚ ਸਤੰਬਰ 2020 ਸਕਿਓਰਿਟੀ ਪੈਚ ਵੀ ਮਿਲਦਾ ਹੈ ਪਰ ਇਸ ਵਿਚ ਜੀ.ਐੱਮ.ਐੱਸ. ਪੈਕੇਜ ਨੂੰ ਅਗਸਤ 2020 ਤਕ ਅਪਡੇਟ ਕੀਤਾ ਗਿਆ ਹੈ। 

ਵਨਪਲੱਸ 5 ਅਤੇ 5ਟੀ ਨੂੰ ਮਿਲੀ ਨਵੀਂ ਆਕਸੀਜਨ ਓ.ਐੱਸ. 10.0.1 ਅਪਡੇਟ ’ਚ ਮਿਲੇ ਵੱਡੇ ਪੱਧਰ ’ਤੇ ਸੁਧਾਰਾਂ ’ਚੋਂ ਇਕ ਹੈ ਇਲੈਕਟ੍ਰੋਨਿਕ ਇਮੇਜ ਸਟੇਬਿਲਾਈਜੇਸ਼ਨ, ਜੋ ਧੁੰਧਲੀਆਂ ਤਸਵੀਰਾਂ ਨੂੰ ਕੈਪਚਰ ਹੋਣ ਦੀ ਸੰਭਾਵਨਾ ਨੂੰ ਘੱਟ ਕਰਕੇ ਕੈਮਰਾ ਸਮਰੱਥਾਵਾਂ ’ਚ ਸੁਧਾਰ ਕਰਦਾ ਹੈ। ਵਨਪਲੱਸ 5ਟੀ ’ਚ ਸਕਰੀਨ ਦੇ ਹੇਠਾਂ ਤੋਂ ਉਪਰ ਵਲ ਸਵਾਈਪ ਕਰਕੇ ਕੰਮ ਕਰਨ ਵਾਲੇ ਐਂਡਰਾਇਡ 10 ਬੈਕ ਜੈਸਚਰ ਨੂੰ ਸਮਰੱਥ ਕਰਨ ਦਾ ਆਪਸ਼ਨ ਵੀ ਜੋੜਿਆ ਗਿਆ ਹੈ। 


Rakesh

Content Editor

Related News