ਖੁਸ਼ਖਬਰੀ: OnePlus-3T ਦਾ 128GB ਵੇਰੀਅੰਟ 17 ਫਰਵਰੀ ਨੂੰ ਹੋਵੇਗਾ ਵਿਕਰੀ ਲਈ ਉਪਲੱਬਧ

02/16/2017 2:14:25 PM

ਜਲੰਧਰ- ਵਨਪਲਸ 3ਟੀ ਸਮਾਰਟਫੋਨ ਕੰਪਨੀ ਦੇ ਬੇਹੱਦ ਹੀ ਲੋਕਪ੍ਰਿਅ ਸਮਾਰਟਫੋਨ ਵਨਪਲਸ 3 ਦਾ ਅਪਗਰੇਡ ਵਰਜ਼ਨ ਹੈ। ਇਸ ਨੂੰ ਪਿਛਲੇ ਸਾਲ ਦਿਸੰਬਰ ਮਹੀਨੇ ''ਚ ਲਾਂਚ ਕੀਤਾ ਗਿਆ ਸੀ। ਜੇਕਰ ਤੁਸੀਂ ਵੀ ਕਾਫੀ ਦਿਨਾਂ ਤੋਂ ਵਨਪਲਸ 3ਟੀ ਦੇ 128 ਜੀਬੀ ਵੇਰਿਅੰਟ ਨੂੰ ਖਰੀਦਣ ਦੇ ਬਾਰੇ ''ਚ ਵਿਚਾਰ ਕਰ ਰਹੇ ਹੋ ਤਾਂ ਸ਼ੁੱਕਰਵਾਰ ਦਾ ਦਿਨ ਬੇਹੱਦ ਹੀ ਅਹਿਮ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਵਨਪਲਸ 3ਟੀ ਦਾ 128 ਜੀ. ਬੀ ਵੇਰਿਅੰਟ 17 ਫਰਵਰੀ ਨੂੰ ਉਪਲੱਬਧ ਹੋਵੇਗਾ। ਦੱਸ ਦਈਏ ਕਿ ਇਹ ਫੋਨ ਐਕਸਕਲੂਸਿਵ ਤੌਰ ''ਤੇ ਈ-ਕਾਮਰਸ ਸਾਈਟ ਐਮਾਜ਼ਨ ਇੰਡੀਆ ''ਤੇ 34,999 ਰੁਪਏ ''ਚ ਮਿਲਦਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਐਮਾਜ਼ਨ ਪ੍ਰਾਈਮ ਮੈਂਬਰ ਹੀ ਇਸ ਫੋਨ ਨੂੰ ਖਰੀਦ ਸਕਣਗੇ।

 

ਵਨਪਲਸ 3ਟੀ ''ਚ ਵੀ ਐਲੂਮੀਨੀਅਮ ਮੇਟਲ ਯੂਨਿਬਾਡੀ ਡਿਜ਼ਾਇਨ ਹੈ। ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਕੈਪੇਸੀਟਿਵ ਹਾਰਡਵੇਅਰ ਬਟਨ  ਤੋਂ ਇਲਾਵਾ ਅਲਰਟ ਸਲਾਇਡਰ ਵੀ ਹੈ। ਇਹ ਫੋਨ ਯੂ. ਐੱਸ. ਬੀ 2.0 ਟਾਈਪ-ਸੀ ਪੋਰਟ ਅਤੇ 3.5 ਐੱਮ. ਐੱਮ ਹੈੱਡਫੋਨ ਜੈੱਕ ਦੇ ਨਾਲ ਆਉਂਦਾ ਹੈ। ਇਸ ਫੋਨ ''ਚ 5.5 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਆਪਟਿਕ ਐਮੋਲਡ ਡਿਸਪਲੇ ਹੈ ਜੋ ਕਾਰਨਿੰਗ ਗੋਰਿੱਲਾ ਗਲਾਸ 4 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਵਨਪਲਸ 3ਟੀ ''ਚ ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ ਅਤੇ 6 ਜੀ. ਬੀ ਦੀ ਐੱਲ. ਪੀ. ਡੀ. ਡੀ. ਆਰ4 ਰੈਮ ਹੈ। ਬਿਹਤਰ ਫ੍ਰੰਟ ਕੈਮਰੇ ਦੀ ਤਾਂ ਕੰਪਨੀ ਨੇ ਰੈਜ਼ੋਲਿਊਸ਼ਨ ਨੂੰ ਦੁੱਗਣਾ ਕਰਦੇ ਹੋਏ ਵਨਪਲਸ 3ਟੀ ''ਚ ਸੈਮਸੰਗ 3ਪੀ. 8ਐੱਸ. ਪੀ ਦੇ ਨਾਲ 1 ਮਾਇਕ੍ਰੋਨ ਪਿਕਸਲ ਦਾ 16 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਹੈ। ਇਸ ਤੋਂ ਇਲਾਵਾ ਵਨਪਲਸ 3ਟੀ ''ਚ 3400 ਐੱਮ ਏ. ਐੱਚ ਦੀ ਵੱਡੀ ਬੈਟਰੀ ਹੈ। ਇਹ ਫੋਨ ਡੈਸ਼ ਚਾਰਜ (5ਵੀ 4ਏ) ਫਾਸਟ ਚਾਰਜਿੰਗ ਟੈਕਨਾਲੋਜੀ ਸਪੋਰਟ ਕਰਦਾ ਹੈ।

 

ਕੁਨੈਕਟੀਵਿਟੀ ਲਈ ਵਨਪਲਸ 3ਟੀ ''ਚ 4ਜੀ ਐੱਲ. ਟੀ. ਈ  (ਭਾਰਤੀ ਐੱਲ. ਟੀ. ਈ ਬੈਂਡ ਦੇ ਸਪੋਰਟ ਦੇ ਨਾਲ) ਤੋਂ ਇਲਾਵਾ, ਵਾਈ-ਫਾਈ 802.11 ਏ. ਸੀ, ਬਲੂਟੁੱਥ 4.2, ਐੱਨ. ਐੱਫ. ਸੀ ਅਤੇ ਜੀ. ਪੀ. ਐੱਸ/ਏ-ਜੀ. ਪੀ. ਐੱਸ ਜਿਵੇਂ ਫੀਚਰ ਹਨ। ਇਸ ਫੋਨ ਦਾ ਡਾਈਮੇਂਸ਼ਨ ਵੀ ਵਨਪਲਸ 3 ਦੀ ਤਰ੍ਹਾਂ 152.7x74.7x7.35 ਮਿਲੀਮੀਟਰ ਅਤੇ ਭਾਰ 158 ਗ੍ਰਾਮ ਹੈ।


Related News