ਬੰਦ ਹੋਈ ਪ੍ਰਸਿੱਧ ਲਾਈਵ ਵੀਡੀਓ ਚੈਟਿੰਗ ਵਾਲੀ ਸਾਈਟ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫੈਸਲਾ

11/09/2023 1:27:49 PM

ਗੈਜੇਟ ਡੈਸਕ- ਪ੍ਰਸਿੱਧ ਲਾਈਵ ਵੀਡੀਓ ਚੈਟ ਦੀ ਸਹੂਲਤ ਦੇਣ ਵਾਲੀ ਸਾਈਟ Omegle ਨੇ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। Omegle 14 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਆਨਲਾਈਨ ਦੁਰਵਿਵਹਾਰ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੰਪਨੀ ਨੇ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਕੋਰੋਨਾ ਕਾਲ 'ਚ Omegle ਦੇ ਯੂਜ਼ਰਜ਼ ਕਾਫੀ ਵਧੇ ਸਨ। Omegle 'ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਤਰ੍ਹਾਂ ਦੇ ਯੂਜ਼ਰਜ਼ ਸਨ। 

ਕੰਪਨੀ ਦੇ ਸੰਸਥਾਪਕ ਲੀਫ ਕੇ. ਬਰੂਕਸ ਨੇ ਇਕ ਬਿਆਨ 'ਚ ਕਿਹਾ ਕਿ ਵੈੱਬਸਾਈਟ ਦਾ ਸੰਚਾਲਨ ਹੁਣ ਆਰਥਿਕ ਜਾਂ ਮਨੋਵਿਗਿਆਨਕ ਰੂਪ ਨਾਲ ਟਿਕਾਊ ਨਹੀਂ ਰਹਿ ਗਿਆ। ਸੰਸਥਾਪਕ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਦੁਨੀਆ ਭਰ ਦੇ ਰੈਗੂਲੇਟਰਾਂ ਦੀ ਵਧਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਸੇ ਹਫਤੇ ਦੀ ਸ਼ੁਰੂਆਤ 'ਚ ਹੀ ਆਫਕਾਮ ਨੇ ਯੂ.ਕੇ. ਆਨਲਾਈਨ ਸੁਰੱਖਿਆ ਐਕਟ ਦਾ ਅਨੁਪਾਲਨ ਕਰਨ ਵਾਲੇ ਤਕਨੀਕੀ ਪਲੇਟਫਾਰਮਾਂ ਲਈ ਆਪਣਾ ਪਹਿਲਾ ਮਾਰਗਦਰਸ਼ਨ ਜਾਰੀ ਕੀਤਾ ਅਤੇ ਸੰਚਾਰ ਰੈਗੂਲੇਟਰ ਨੇ ਆਨਲਾਈਨ ਗਰੂਮਿੰਗ 'ਤੇ ਜ਼ੋਰ ਦਿੱਤਾ ਸੀ। ਇਕ ਅਮਰੀਕੀ ਨੇ ਓਮੇਗਲ 'ਤੇ ਇਕ ਪੀਡੋਫਾਈਲ ਦੇ ਨਾਲ ਗਲ ਢੰਗ ਨਾਲ ਪੇਅਰ ਕਰਨ ਦਾ ਦੋਸ਼ ਲਗਾਇਆ ਹੈ। 

ਦਾਅਵੇ ਮੁਤਾਬਕ, ਇਕ ਨਾਬਾਲਿਗ ਯੂਜ਼ਰ ਦੇ ਅਕਾਊਂਟ ਨੂੰ ਲੈ ਕੇ ਓਮੇਗਲ ਦੇ ਖਿਲਾਫ ਨਵੰਬਰ 2021 'ਚ ਮੁਕੱਦਮਾ ਦਾਇਰ ਕੀਤਾ ਗਿਆ ਸੀ। ਕੋਰਟ ਨੇ ਓਮੇਗਲ ਦੀ ਕਾਨੂੰਨੀ ਟੀਮ ਨੇ ਤਰਕ ਦਿੱਤਾ ਕਿ ਜੋ ਕੁਝ ਹੋਇਆ ਉਸ ਲਈ ਵੈੱਬਸਾਈਟ ਦੋਸ਼ੀ ਹੈ। ਵੀਰਵਾਰ ਨੂੰ ਬਰੂਕਸ ਨੇ ਮੰਨਿਆ ਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਪਲੇਟਫਾਰਮ ਦੀ ਦੁਰਵਰਤੋਂ ਕੀਤੀ, ਜਿਸ ਵਿਚ ਗੰਭੀਰ ਅਪਰਾਧ ਵੀ ਸ਼ਾਮਲ ਹਨ। 


Rakesh

Content Editor

Related News